ਹਿਮਾਚਲ ਦੀਆਂ ਬੱਸਾਂ ’ਚ ਅੰਮ੍ਰਿਤਸਰ ’ਚ ਲਿਖੇ ਖ਼ਾਲਿਸਤਾਨੀ ਨਾਅਰੇ, ਹਿਮਾਚਲ ’ਚ ਪੰਜਾਬ ਦੀਆਂ ਬੱਸਾਂ ’ਤੇ ਲੱਗੇ ਪੋਸਟਰ
Chandigarh News: ਕੁੱਝ ਦਿਨ ਪਹਿਲਾਂ ਹਿਮਾਚਲ ਦੇ ਕੁੱਲੂ ’ਚ ਉਥੋ ਦੇ ਕੁੱਝ ਲੋਕਾਂ ਦੁਆਰਾ ਪੰਜਾਬ ਤੋਂ ਘੁੰਮਣ ਗਏ ਨੌਜਵਾਨਾਂ ਦੇ ਮੋਟਰਸਾਈਕਲਾਂ ਤੋਂ ਕੇਸਰੀ ਨਿਸ਼ਾਨ ਅਤੇ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਦੀਆਂ ਤਸਵੀਰਾਂ ਉਤਾਰਨ ਤੋਂ ਬਾਅਦ ਦੋਨਾਂ ਸੂਬਿਆਂ ’ਚ ਪੈਦਾ ਹੋਇਆ ਤਨਾਅ ਵਧਣ ਲੱਗਿਆ ਹੈ। ਦੋ ਦਿਨ ਪਹਿਲਾਂ ਖਰੜ ’ਚ ਹਿਮਾਚਲ ਰੋਡਵੇਜ਼ ਦੀ ਬੱਸ ’ਤੇ ਡੰਡਿਆਂ ਨਾਲ ਹਮਲਾ ਕਰਨ ਤੋਂ ਬਾਅਦ ਹੁਣ ਅੰਮ੍ਰਿਤਸਰ ਵਿਚ ਹਿਮਾਚਲ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਐਚਆਰਟੀਸੀ) ਦੀਆਂ ਬੱਸਾਂ ਉਪਰ ਅਣਪਛਾਤੇ ਵਿਅਕਤੀਆਂ ਵੱਲੋਂ ‘ਖਾਲਿਸਤਾਨ’ ਦੇ ਲਿਖੇ ਗਏ ਹਨ।
ਇਹ ਵੀ ਪੜ੍ਹੋ ਪੁਲਿਸ ਮੁਕਾਬਲੇ ’ਚ ਇੱਕ ਹੋਰ ਬਦਮਾਸ਼ ਕਾਬੂ; 3 ਪਿਸਤੌਲ ਸਹਿਤ ਮਹਿੰਗੀਆਂ ਕਾਰਾਂ ਬਰਾਮਦ
ਇਸਤੋਂ ਇਲਾਵਾ ਕੁੱਝ ਬੱਸਾਂ ਦੀਆਂ ਖਿੜਕੀਆਂ ਦੇ ਸ਼ੀਸ਼ੇ ਤੋੜ ਦਿੱਤੇ ਗਏ। ਇਹ ਘਟਨਾ ਬੀਤੀ ਰਾਤ ਦੱਸੀ ਜਾ ਰਹੀ ਹੈ ਤੇ ਅੱਜ ਸਵੇਰੇ ਜਦ ਬੱਸ ਦੇ ਡਰਾਈਵਰਾਂ ਅਤੇ ਕੰਡਕਟਰਾਂ ਨੇ ਇਹ ਦੇਖਿਆ ਤਾਂ ਉਨ੍ਹਾਂ ਤੁਰੰਤ ਅਧਿਕਾਰੀਆਂ ਅਤੇ ਪੁਲਿਸ ਨੂੰ ਸੂਚਿਤ ਕੀਤਾ। ਹਾਲਾਂਕਿ ਪੁਲਿਸ ਵੱਲੋਂ ਤੁਰੰਤ ਇਸ ਮਾਮਲੇ ਵਿਚ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਤੇ ਅਗਿਆਤ ਵਿਅਕਤੀਆਂ ਵਿਰੁਧ ਪਰਚਾ ਦਰਜ਼ ਕਰਨ ਦੀ ਵੀ ਸੂਚਨਾ ਹੈ ਪ੍ਰੰਤੂ ਹਿਮਾਚਲ ਪ੍ਰਦੇਸ਼ ਦੇ ਅਧਿਕਾਰੀਆਂ ਨੇ ਮਾਹੌਲ ਸਾਜ਼ਗਾਰ ਹੋਣ ਤੱਕ ਪੰਜਾਬ ਵਿਚ ਆਪਣੇ ਸੂਬੇ ਦੀਆਂ ਬੱਸਾਂ ਨਾ ਰੋਕਣ ਦਾ ਐਲਾਨ ਕੀਤਾ ਹੈ। ਇਸਤੋਂ ਇਲਾਵਾ ਮੁੱਖ ਮੰਤਰੀ ਸੁਖਵਿੰਦਰ ਸੁੱਖੂ ਅਤੇ ਡਿਪਟੀ ਮੁੱਖ ਮੰਤਰੀ ਅਗਨੀਹੋਤਰੀ ਨੇ ਵੀ ਤੁਰੰਤ ਪੰਜਾਬ ਦੇ ਮੁੱਖ ਮੰਤਰੀ ਤੋਂ ਦਖ਼ਲ ਦੀ ਮੰਗ ਕੀਤੀ ਹੈ। ਦੂਜੇ ਪਾਸੇ ਪੰਜਾਬ ਰੋਡਵੇਜ਼ ਦੀਆਂ ਬੱਸਾਂ ਉਪਰ ਹਿਮਾਚਲ ’ਚ ਇੱਕ ਹਿੰਦੂ ਆਗੂ ਦੀ ਅਗਵਾਈ ਹੇਠ ਭਾਰਤ ਮਾਤਾ ਤੇ ਹੋਰ ਪੋਸਟਰ ਲਗਾਏ ਗਏ ਹਨ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।
Share the post "ਹਿਮਾਚਲ ’ਚ ਸੰਤ ਭਿੰਡਰਾਵਾਲੇ ਦੀਆਂ ਤਸਵੀਰਾਂ ਉਤਾਰਨ ਤੋਂ ਬਾਅਦ ਵਿਵਾਦ ਹੋਰ ਭਖਿਆ"