Chandigarh News: ਪੰਜਾਬੀ ਗਾਣਿਆਂ ਵਿਚ ਹਿੰਸਾਂ ਨੂੰ ਰੋਕਣ ਲਈ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਵੱਲੋਂ ਲਗਾਈਆਂ ਰੋਕਾਂ ਦੀ ਉਲੰਘਣਾ ਦੇ ਮਾਮਲੇ ਵਿਚ ਹੁਣ ਉੱਘੇ ਪੰਜਾਬੀ ਗਾਇਕ R-Nait ਤੇ gurlez akhtar ਫ਼ਸਦੇ ਨਜ਼ਰ ਆ ਰਹੇ ਹਨ। ਉਨ੍ਹਾਂ ਦੇ ਗਾਣੇ “315” ਉੱਪਰ ਵਿਵਾਦ ਪੈਦਾ ਹੋ ਗਿਆ ਤੇ ਇਸਨੂੰ ਹਿੰਸਾ ਨੂੰ ਉਤਸ਼ਾਹਤ ਕਰਨ ਵਾਲਾ ਦੱਸਿਆ ਜਾ ਰਿਹਾ। ਗੀਤ ਦੀ ਵੀਡੀਓ ਵਿੱਚ ਖੁੱਲ੍ਹ ਕੇ ਹਥਿਆਰ ਦਿਖਾਏ ਗਏ ਹਨ ਅਤੇ ਇੱਕ ਖਤਰਨਾਕ ਗੈਂਗਸਟਰ ਦੀ ਤਸਵੀਰ ਨੂੰ ਵਡਿਆਇਆ ਗਿਆ ਹੈ।
ਇਹ ਵੀ ਪੜ੍ਹੋ ਹਿਮਾਚਲ ‘ਚ ਵੱਡਾ ਹਾਦਸਾ; ਡੂੰਘੀ ਖਾਈ ‘ਚ ਕਾਰ ਡਿੱਗਣ ਕਾਰਨ 6 ਲੋਕਾਂ ਦੀ ਹੋਈ ਮੌ+ਤ
ਗਾਣੇ ਦੀ ਵੀਡੀਓ ਵਿੱਚ ਭਾਨਾ ਸਿੱਧੂ ਵੀ ਹਥਿਆਰਾਂ ਨਾਲ ਦਿਖਾਈ ਦਿੰਦਾ ਹੈ। ਹੁਣ ਤੱਕ, ਇਸ ਗਾਣੇ ਨੂੰ ਯੂਟਿਊਬ ‘ਤੇ ਲੱਖਾਂ ਲੋਕਾਂ ਨੇ ਦੇਖਿਆ ਹੈ। ਇਸ ਗਾਣੇ ਦੇ ਕਥਿਤ ਹਿੰਸਕ ਬੋਲਾਂ ਅਤੇ ਵੀਡੀਓ ਵਿਚ ਹਥਿਆਰਾਂ ਦੇ ਪ੍ਰਦਰਸ਼ਨ ਦੇ ਵਿਰੋਧ ਵਿਚ ਭਾਜਪਾ ਆਗੂ ਅਰਵਿੰਦ ਸ਼ਰਮਾ ਵੱਲੋਂ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੂੰ ਸ਼ਿਕਾਇਤ ਭੇਜੀ ਗਈ ਹੈ, ਜਿਸਦੇ ਵਿਚ ਉਨ੍ਹਾਂ ਪੰਜਾਬ ਵਿੱਚ ਹਿੰਸਾ, ਗੈਰ-ਕਾਨੂੰਨੀ ਹਥਿਆਰਾਂ ਦੇ ਸੱਭਿਆਚਾਰ ਅਤੇ ਅਪਰਾਧ ਨੂੰ ਉਤਸ਼ਾਹਿਤ ਕਰਨ ਵਾਲੇ ਅਜਿਹੇ ਗੀਤਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।





