ਅਕਾਲੀਆਂ ਆਗੂਆਂ ਵੱਲੋਂ ਪਾਰਟੀ ਪ੍ਰਧਾਨ ‘ਤੇ ਉਠਾਏ ਜਾ ਰਹੇ ਸਵਾਲਾਂ ਕਾਰਨ ਮੀਟਿੰਗ ਹੰਗਾਮੀ ਰਹਿਣ ਦੀ ਸੰਭਾਵਨਾ
ਚੰਡੀਗੜ੍ਹ, 13 ਜੂਨ: ਪਿਛਲੇ ਦਿਨੀਂ ਹੋਈਆਂ ਲੋਕ ਸਭਾ ਚੋਣਾਂ ’ਚ ਮਿਲੀ ਕਰਾਰੀ ਹਾਰ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੀ ਅੱਜ ਵੀਰਵਾਰ ਨੂੰ ਪਹਿਲੀ ਵਾਰ ਕੋਰ ਕਮੇਟੀ ਦੀ ਮੀਟਿੰਗ ਹੋਣ ਜਾ ਰਹੀ ਹੈ। ਇੰਨ੍ਹਾਂ ਚੋਣਾਂ ਵਿਚ ਪਾਰਟੀ ਵੱਲੋਂ ਪੰਜਾਬ ਸਹਿਤ ਚੰਡੀਗੜ੍ਹ ’ਚ ਖੜੇ ਕੀਤੇ 14 ਉਮੀਦਵਾਰਾਂ ਵਿਚੋਂ ਜਿੱਥੇ ਚੰਡੀਗੜ੍ਹ ਦੇ ਉਮੀਦਵਾਰ ਨੇ ਚੋਣ ਹੀ ਲੜਣ ਤੋਂ ਇੰਨਕਾਰ ਕਰ ਦਿੱਤਾ ਸੀ, ਉਥੇ ਪੰਜਾਬ ਵਿਚੋਂ 10 ਉਮੀਦਵਾਰਾਂ ਦੀਆਂ ਜਮਾਨਤਾਂ ਜਬਤ ਹੋ ਗਈਆਂ ਸਨ। ਅਕਾਲੀ ਦਲ ਨੇ ਸਿਰਫ਼ ਅਪਣੀ ਘਰੇਲੂ ਸੀਟ ਬਠਿੰਡਾ ਤੋਂ ਹੀ ਜਿੱਤ ਪ੍ਰਾਪਤ ਕੀਤੀ ਹੈ। ਇੰਨ੍ਹਾਂ ਚੋਣਾਂ ਦੌਰਾਨ ਪਾਰਟੀ ਦੇ ਵੱਡੇ ਚਿਹਰੇ ਮੈਦਾਨ ਵਿਚ ਆਊਣ ਦੀ ਥਾਂ ਘਰਾਂ ਵਿਚ ਬੈਠੇ ਰਹੇ ਹਨ।
ਨੀਟ ਇਮਤਿਹਾਨ: ਸੁਪਰੀਮ ਕੋਰਟ ’ਚ ਸੁਣਵਾਈ ਮੁੜ ਅੱਜ
ਇਸਤੋਂ ਇਲਾਵਾ ਪੰਥਕ ਸੀਟ ਖਡੂਰ ਸਾਹਿਬ ਤੋਂ ਵਿਰਸਾ ਸਿੰਘ ਵਲਟੋਹਾ ਦੀ ਮੱਦਦ ਨਾ ਕਰਨ ਦੇ ਚੱਲਦੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣੇ ਜੀਜੇ ਆਦੇਸ਼ ਪ੍ਰਤਾਪ ਸਿੰਘ ਕੈਰੋ ਨੂੰ ਬਾਹਰ ਕੱਢ ਦਿੱਤਾ ਸੀ। ਅੱਜ ਦੀ ਕੋਰ ਕਮੇਟੀ ਮੀਟਿੰਗ ਵਿਚ ਪਾਰਟੀ ਦੇ ਸਰਪ੍ਰਸਤ ਸੁਖਦੇਵ ਸਿੰਘ ਢੀਂਢਸਾ ਅਤੇ ਅਨੁਸਾਸਨੀ ਕਮੇਟੀ ਦੇ ਚੇਅਰਮੈਨ ਸਿਕੰਦਰ ਸਿੰਘ ਮਲੂਕਾ ਆਦਿ ਦੇ ਆਉਣ ਬਾਰੇ ਵੀ ਸ਼ੰਕੇ ਬਣੇ ਹੋਏ ਹਨ। ਗੌਰਤਲਬ ਹੈ ਕਿ ਇੰਨ੍ਹਾਂ ਚੋਣਾਂ ਵਿਚ ਹਾਰ ਦੇ ਲਈ ਪਾਰਟੀ ਦੇ ਕੁੱਝ ਆਗੂਆਂ ਵੱਲੋਂ ਸਿੱਧੇ ਤੌਰ ‘ਤੇ ਸੁਖਬੀਰ ਸਿੰਘ ਬਾਦਲ ਉੱਪਰ ਉਂਗਲਾਂ ਉਠਾਈਆਂ ਜਾ ਰਹੀਆਂ ਹਨ ਤੇ ਉਨ੍ਹਾਂ ਦੇ ਅਸਤੀਫ਼ੇ ਦੀ ਮੰਗ ਕੀਤੀ ਜਾ ਰਹੀ ਹੈ।
18ਵੀਂ ਲੋਕ ਸਭਾ ਦਾ ਪਹਿਲਾਂ ਇਜਲਾਜ਼ ਹੋਵੇਗਾ 24 ਜੂਨ ਤੋਂ ਸ਼ੁਰੂ
ਗੌਰਤਲਬ ਹੈ ਕਿ ਕਿਸੇ ਸਮੇਂ ਪੰਥਕ ਤੇ ਕਿਸਾਨੀ ਹਿੱਤਾਂ ਦੀ ਸਭ ਤੋਂ ਵੱਡੀ ‘ਅਲੰਬਰਦਾਰ’ ਮੰਨੇ ਜਾਂਦੇ ਸ਼੍ਰੋਮਣੀ ਅਕਾਲੀ ਦਲ ਹੁਣ ਕਾਫ਼ੀ ਔਖੇ ਸਮੇਂ ਵਿਚ ਟੱਪ ਰਿਹਾ। ਬਰਗਾੜੀ ਬੇਅਦਬੀ ਕਾਂਡ ਨੇ ਜਿੱਥੇ ਅਕਾਲੀ ਦਲ ਨੂੰ ਪੰਥਕ ਧਿਰਾਂ ਤੋਂ ਦੂੁਰ ਕਰ ਦਿੱਤਾ, ਊਥੇ ਪਹਿਲਾਂ ਤਿੰਨ ਖੇਤੀ ਬਿੱਲਾਂ ਦੀ ਹਿਮਾਇਤ ਤੇ ਮੁੜ ਕਿਸਾਨਾਂ ਵੱਲੋਂ ਘਰ ਅੱਗੇ ਧਰਨਾ ਲਗਾਉਣ ਤੋਂ ਬਾਅਦ ਭਾਜਪਾ ਨਾਲ ਕੀਤੇ ਤੋੜ ਵਿਛੋੜੇ ਨੇ ਵੀ ਅਕਾਲੀ ਦਲ ਦੀ ਲੀਡਰਸ਼ਿਪ ਉੱਪਰ ਫੈਸਲੇ ਲੈਣ ਦੀ ਸਮਰੱਥਾ ’ਤੇ ਸਵਾਲ ਖੜੇ ਕੀਤੇ ਸਨ। ਹੁਣ ਦੇਖਣਾ ਹੋਵੇਗਾ ਕਿ ਆਪਣੇ ਪਿਤਾ ਤੇ ਪੰਜਾਬ ਦੀ ਸਿਆਸਤ ਦੇ ਬਾਬਾ ਬੋਹੜ ਮੰਨੇ ਜਾਂਦੇ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੀ ਗੈਰ-ਹਾਜ਼ਰੀ ਵਿਚ ਇੰਨ੍ਹਾਂ ਚੁਣੌਤੀਆਂ ਨੂੰ ਸੁਖਬੀਰ ਸਿੰਘ ਬਾਦਲ ਕਿਵੇਂ ਨਿਜੱਠੇਗਾ ?
Share the post "ਚੋਣਾਂ ’ਚ ਮਿਲੀ ਕਰਾਰੀ ਹਾਰ ਤੋਂ ਬਾਅਦ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਅੱਜ"