ਲੁਧਿਆਣਾ, 18 ਅਪ੍ਰੈਲ: ਕਰੀਬ ਢਾਈ ਸਾਲ ਪਹਿਲਾਂ ਲੁਧਿਆਣਾ ਦੇ ਸ਼ਿਮਲਾਪੁਰੀ ਇਲਾਕੇ ’ਚ ਪੂਰੇ ਪੰਜਾਬ ਵਿਚ ਚਰਚਾ ਦਾ ਮੁੱਦਾ ਬਣੇ ਇੱਕ ਢਾਈ ਸਾਲਾਂ ਮਾਸੂਮ ਬੱਚੀ ਦੇ ਕਤਲ ਮਾਮਲੇ ਵਿਚ ਅੱਜ ਸਥਾਨਕ ਸੈਸਨ ਅਦਾਲਤ ਨੇ ਮਹੱਤਵਪੂਰਨ ਫ਼ੈਸਲਾ ਸੁਣਾਉਂਦਿਆਂ ਬੱਚੀ ਦੀ ਮਹਿਲਾ ਕਾਤਲ ਨੂੰ ਫ਼ਾਂਸੀ ਦੀ ਸਜ਼ਾ ਸੁਣਾਈ ਹੈ। ਕਾਤਲ ਮ੍ਰਿਤਕ ਬੱਚੀ ਦੀ ਗੁਆਂਢਣ ਹੈ, ਜਿਸਨੇ ਮਾਪਿਆਂ ਨਾਲ ਰੰਜਿਸ਼ ਦੇ ਚੱਲਦੀ ਇਸ ਬੱਚੀ ਨੂੰ ਅੱਧਮਰੀ ਕਰਕੇ ਧਰਤੀ ਵਿਚ ਟੋਆ ਪੁੱਟ ਕੇ ਦੱਬ ਦਿੱਤਾ ਸੀ। ਅਦਾਲਤ ਵੱਲੋਂ ਇਹ ਫੈਸਲਾ ਸੁਣਾਏ ਜਾਣ ’ਤੇ ਮਰਹੂਮ ਬੱਚੀ ਦੇ ਮਾਪਿਆਂ ਨੇ ਜੱਜ ਅਤੇ ਵਕੀਲ ਦਾ ਧੰਨਵਾਦ ਕਰਦਿਆਂ ਕਿਹਾ ਕਿ ‘‘ ਬੇਸ਼ੱਕ ਉਨ੍ਹਾਂ ਦੀ ਦਿਲਰੌਜ ਵਾਪਸ ਨਹੀਂ ਆ ਸਕਦੀ ਪਰ ਇਸ ਫੈਸਲੇ ਨਾਲ ਉਸ ਮਾਸੂਮ ਦੀ ਆਤਮਾ ਨੂੰ ਸ਼ਾਂਤੀ ਜਰੂਰ ਮਿਲੇਗੀ। ’’
ਪੁਲਿਸ ਮੁਕਾਬਲੇ ਤੋਂ ਬਾਅਦ ਕਾਬੂ ਕੀਤੇ ਸੂਟਰ ਨੂੰ ਸਾਥੀ ਮੁੜ ਹ+ਥਿਆਰਾਂ ਦੀ ਨੌਕ ’ਤੇ ਛੁਡਾ ਕੇ ਹੋਏ ਫ਼ਰਾਰ
ਦਸਣਾ ਬਣਦਾ ਹੈ ਕਿ ਢਾਈ ਸਾਲਾਂ ਦਿਲਰੌਜ ਦੇ ਗੁਆਂਢ ਵਿਚ ਰਹਿਣ ਵਾਲੀ ਨੀਲਮਾ ਨਾਂ ਦੀ ਔਰਤ ਅਕਸਰ ਹੀ ਗੁਆਂਢੀਆਂ ਤੇ ਮੁਹੱਲੇ ਵਿਚ ਲੜਦੀ-ਝਗੜਦੀ ਰਹਿੰਦੀ ਸੀ। ਇਸ ਤਰ੍ਹਾਂ ਦੇ ਹੀ ਕਿਸੇ ਨਿੱਕੇ ਝਗੜੇ ਕਾਰਨ ਉਸਨੇ ਦਿਲਰੌਜ ਦੇ ਮਾਪਿਆਂ ਨੂੰ ਸਬਕ ਸਿਖਾਉਣ ਦੇ ਇਰਾਦੇ ਨਾਲ ਉਸਨੂੰ ਅਪਣੇ ਘਰ ਲੈਕੇ ਗਈ ਤੇ ਉਥੇ ਕੁੱਟਮਾਰ ਕਰਨ ਤੋਂ ਬਾਅਦ ਅਪਣੇ ਘਰ ਵਿਚ ਟੋਆ ਪੁੱਟ ਕੇ ਨੱਪ ਦਿੱਤਾ। ਬੱਚੀ ਦੇ ਗਾਇਬ ਹੋਣ ਤੋਂ ਬਾਅਦ ਉਸਦੇ ਮਾਪਿਆਂ ਨੇ ਖੋਜ ਕੀਤੀ ਤੇ ਪੁਲਿਸ ਜਾਂਚ ਦੌਰਾਨ ਇੱਕ ਸੀਸੀਟੀਵੀ ਫ਼ੁਟੇਜ ਵਿਚ ਨੀਲਮਾ ਨੂੰ ਇੱਕ ਥਾਂ ਬੱਚੀ ਨੂੰ ਅਪਣੇ ਨਾਲ ਲਿਜਾਂਦਿਆਂ ਦੇਖਿਆ। ਸ਼ੱਕ ਤੋਂ ਬਾਅਦ ਜਦ ਜਾਂਚ ਕੀਤੀ ਤਾਂ ਉਸਨੇ ਅਪਣਾ ਜੁਰਮ ਕਬੂਲ ਲਿਆ ਤੇ ਬੱਚੀ ਦੀ ਲਾਸ਼ ਨੂੰ ਟੋਏ ਵਿਚ ਕੱਢਿਆ ਗਿਆ। ਕਿਹਾ ਜਾ ਰਿਹਾ ਹੈ ਕਿ ਕਾਤਲ ਨੀਲਮਾ ਦਾ ਪਤੀ ਨਾਲ ਤਲਾਕ ਹੋ ਗਿਆ ਸੀ ਤੇ ਉਹ ਖ਼ੁਦ ਵੀ ਦੋ ਬੱਚਿਆਂ ਦੀ ਮਾਂ ਹੈ।
Share the post "Big News: ਢਾਈ ਸਾਲਾਂ ਮਾਸੂਮ ਬੱਚੀ ਦੀ ਕਾ+ਤਲ ਨੂੰ ਪੰਜਾਬ ਦੀ ਇਸ ਅਦਾਲਤ ਨੇ ਸੁਣਾਈ ਫ਼ਾਂਸੀ ਦੀ ਸਜ਼ਾ"