ਬੇਅਦਬੀ ਕਾਂਡ ’ਚ ਆਪ ਵਿਧਾਇਕ ਨੂੰ ਅਦਾਲਤ ਨੇ ਸੁਣਾਈ 2 ਸਾਲ ਦੀ ਸਜ਼ਾ

0
53
127 Views

ਮਲੇਰਕੋਟਲਾ , 1 ਦਸੰਬਰ: ਪਵਿੱਤਰ ਕੁਰਾਨ ਸਰੀਫ਼ ਦੀ ਮਲੇਰਕੋਟਲਾ malerkotla newsਦੇ ਖੰਨਾ ਰੋਡ ’ਤੇ 24 ਜੂਨ 2016 ਨੂੰ ਹੋਈ ਬੇਅਦਬੀ ਦੇ ਮਾਮਲੇ ਵਿਚ ਜ਼ਿਲ੍ਹਾ ਤੇ ਸੈਸ਼ਨ ਜੱਜ ਪਰਮਿੰਦਰ ਸਿੰਘ ਗਰੇਵਾਲ ਦੀ ਅਦਾਲਤ ਨੇ ਬੀਤੇ ਕੱਲ ਫੈਸਲਾ ਸੁਣਾਉਂਦਿਆਂ ਆਮ ਆਦਮੀ ਪਾਰਟੀ ਦੇ ਦਿੱਲੀ ਨਾਲ ਸਬੰਧਤ ਵਿਧਾਇਕ ਨਰੇਸ ਯਾਦਵ ਨੂੰ 2 ਸਾਲ ਦੀ ਸਜ਼ਾ ਸੁਣਾਈ ਹੈ। ਯਾਦਵ ਦਿੱਲੀ ਦੇ ਮਹਿਰੋਲੀ ਹਲਕੇ ਤੋਂ ਵਿਧਾਇਕ ਹਨ। ਇਸਦੇ ਨਾਲ ਹੀ ਅਦਾਲਤ ਨੇ ਵਿਧਾਇਕ ਨੂੰ 11 ਹਜ਼ਾਰ ਰੁਪਏ ਜੁਰਮਾਨੇ ਵੀ ਕੀਤਾ ਹੈ।

ਇਹ ਵੀ ਪੜ੍ਹੋ Maharashtra News CM: ਪੈਲੇਸ ਬੁੱਕ, ਬਰਾਤੀ ਤਿਆਰ ਪਰ ਲਾੜੇ ਦੀ ਖ਼ੋਜ ਜਾਰੀ!

ਅਦਾਲਤ ਨੇ ਇਸ ਮਾਮਲੇ ਦੀ ਸੁਣਵਾਈ ਕਰਦਿਆਂ ਵਿਧਾਇਕ ਨੂੰ ਦੋਸ਼ੀ ਠਹਿਰਾਉਂਦਿਆਂ ਧਾਰਾ 295 ’ਚ 2 ਸਾਲ ਦੀ ਕੈਦ ਤੇ 5000 ਰੁਪਏ ਜੁਰਮਾਨਾ, ਧਾਰਾ 153-ਏ ਵਿਚ ਵੀ 2 ਸਾਲ ਦੀ ਕੈਦ ਤੇ 5000 ਰੁਪਏ ਜੁਰਮਾਨਾ ਅਤੇ ਧਾਰਾ 120 ਬੀ ਵਿਚ 6 ਮਹੀਨੇ ਦੀ ਕੈਦ ਤੇ ਇਕ ਹਜਾਰ ਰੁਪਏ ਜੁਰਮਾਨਾ ਕੀਤਾ ਹੈ। ਅਦਾਲਤ ਦੇ ਫੈਸਲੇ ਮੁਤਾਬਕ ਇਹ ਸਾਰੀਆਂ ਸਜ਼ਾਵਾਂ ਬਰਾਬਰ ਹੀ ਚੱਲਣਗੀਆਂ, ਜਿਸਦੇ ਚੱਲਦੇ ਤਿੰਨੇਂ ਸਜ਼ਾਵਾਂ ਹੀ ਦੋ ਸਾਲ ਵਿਚ ਪੂਰੀਆਂ ਹੋ ਜਾਣਗੀਆਂ। ਜਿਕਰਯੋਗ ਹੈ ਕਿ ਸ਼ੁੱਕਰਵਾਰ ਨੂੰ ਇਸ ਕੇਸ ਦੀ ਸੁਣਵਾਈ ਕਰਦਿਆਂ ਅਦਾਲਤ ਨੇ ਉਕਤ ਵਿਧਾਇਕ ਨੂੰ ਦੋਸ਼ੀ ਕਰਾਰ ਦਿੱਤਾ ਸੀ,

ਇਹ ਵੀ ਪੜ੍ਹੋ ਆਪਣੇ ਜਵਾਈ ਨੂੰ ਲਾਪਤਾ ਕਰਨ ਵਾਲੇ ਪੰਜਾਬ ਪੁਲਿਸ ਦੇ ਸਾਬਕਾ ਇੰਸਪੈਕਟਰ ਨੂੰ ਹੋਈ ਉਮਰ ਕੈਦ

ਜਿਸਤੋਂ ਬਾਅਦ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ ਸੀ। ਉਧਰ ਇਹ ਫੈਸਲਾ ਸੁਣਨ ਤੋਂ ਬਾਅਦ ਵਿਧਾਇਕ ਨਰੇਸ਼ ਯਾਦਵ ਨੇ ਦਾਅਵਾ ਕੀਤਾ ਕਿ ਉਸਨੂੰ ਇੱਕ ਸਾਜ਼ਸ ਦੇ ਤਹਿਤ ਫ਼ਸਾਇਆ ਗਿਆ ਹੈ ਤੇ ਉਹ ਇਨਸਾਫ਼ ਲਈ ਪੁਰਉਮੀਦ ਹਨ ਤੇ ਇਸ ਫੈਸਲੇ ਵਿਰੁਧ ਹਾਈਕੋਰਟ ਵਿਚ ਚੁਣੌਤੀ ਦੇਣਗੇ। ਇੱਥੇ ਇਹ ਵੀ ਦਸਣਾ ਬਣਦਾ ਹੈ ਕਿ ਬੇਅਦਬੀਆਂ ਦੇ ਮਾਮਲੇ ਵਿਚ ਪਿਛਲੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਵਲੋ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਅਗਵਾਈ ਹੇਠ ਬਣਾਏ ਗਏ ਕਮਿਸ਼ਨ ਵਲੋਂ ਇਸ ਮਾਮਲੇ ਵਿਚ ਵਿਧਾਇਕ ਨਰੇਸ਼ ਯਾਦਵ ਨੂੰ ਕਲੀਨ ਚਿੱਟ ਦਿੱਤੀ ਗਈ ਸੀ।

 

LEAVE A REPLY

Please enter your comment!
Please enter your name here