CPI ਦੇ ਕੌਮੀ ਆਗੂ ਸੀਤਾ ਰਾਮ ਯੇਚੁਰੀ ਦਾ ਹੋਇਆ ਦਿਹਾਂਤ

0
83
+2

ਨਵੀਂ ਦਿੱਲੀ, 12 ਸਤੰਬਰ: ਕਾਮਨਿਸਟ ਪਾਰਟੀ ਆਫ ਇੰਡੀਆ ਦੇ ਕੌਮੀ ਜਨਰਲ ਸਕੱਤਰ ਅਤੇ ਸਾਬਕਾ ਰਾਜ ਸਭਾ ਮੈਂਬਰ ਸੀਤਾ ਰਾਮ ਯੇਚੁਰੀ ਦਾ ਅੱਜ ਦੇਹਾਂਤ ਹੋ ਗਿਆ। ਉਹ ਪਿਛਲੇ ਕਈ ਦਿਨਾਂ ਤੋਂ ਏਮਜ ਦਿੱਲੀ ਦੇ ਵਿੱਚ ਦਾਖਿਲ ਸਨ। ਉਹਨਾਂ ਨੂੰ ਸਾਹ ਦੀ ਸਮੱਸਿਆ ਆਉਣ ਕਾਰਨ 19 ਅਗਸਤ ਨੂੰ ਏਮਜ ਦੇ ਵਿੱਚ ਭਰਤੀ ਕਰਾਇਆ ਗਿਆ ਸੀ ਪ੍ਰੰਤੂ ਉਹ ਠੀਕ ਨਾ ਹੋ ਪਾਏ ਅਤੇ ਉਹਨਾਂ ਦੀ ਸਿਹਤ ਦੀਆਂ ਸਮੱਸਿਆਵਾਂ ਲਗਾਤਾਰ ਵਧਦੀਆਂ ਗਈਆਂ ਤੇ ਅੱਜ ਉਹਨਾਂ ਆਖਰੀ ਸਾਹ ਲਿਆ‌। 72 ਸਾਲਾ ਕਮਿਊਨਿਸਟ ਆਗੂ ਯੇਚੁਰੀ ਪੱਛਮੀ ਬੰਗਾਲ ਦੇ ਨਾਲ ਸੰਬੰਧ ਰੱਖਦੇ ਸਨ ਅਤੇ ਉਨਾਂ ਆਪਣੀ ਪਾਰਟੀ ਨੂੰ ਅੱਗੇ ਲਿਜਾਣ ਵਿੱਚ ਵੱਡਾ ਯੋਗਦਾਨ ਪਾਇਆ। ਸ਼੍ਰੀ ਯੇਚੁਰੀ ਦੇ ਦਿਹਾਂਤ ‘ਤੇ ਦੇਸ਼ ਦੇ ਵੱਡੇ ਆਗੂਆਂ ਨੇ ਦੁੱਖ ਪ੍ਰਗਟਾਇਆ ਹੈ।

+2

LEAVE A REPLY

Please enter your comment!
Please enter your name here