ਤਰਨਤਾਰਨ, 7 ਫ਼ਰਵਰੀ: ਅਕਸਰ ਹੀ ਤੁਸੀਂ ਫ਼ਿਲਮਾਂ ਵਿਚ ਕਿਸੇ ਪ੍ਰੇਮੀ ਨੂੰ ਅਪਣੀ ਪ੍ਰੇਮਿਕਾ ਨੂੰ ਮਿਲਣ ਲਈ ਗੁਆਂਢੀ ਦੇਸਾਂ ਦਾ ਬਾਰਡਰ ਟੱਪਦੇ ਦੇਖਿਆ ਹੋਣਾ ਪ੍ਰੰਤੂ ਭਾਰਤ ਦੇ ਗੁਆਂਢੀ ਦੇਸ ਪਾਕਿਸਤਾਨ, ਜਿਸਦੇ ਨਾਲ ਰਿਸ਼ਤੇ ਵੀ ਸੁਖਾਵੇਂ ਨਹੀਂ ਹਨ ਅਤੇ ਅੱਤਵਾਦ ਤੇ ਨਸ਼ਾ ਤਸਕਰੀ ਦੀਆਂ ਘਟਨਾਵਾਂ ਕਾਰਨ ਸਰਹੱਦਾਂ ਉਪਰ ਸਖ਼ਤ ਪਹਿਰਾ ਹੈ, ਵਿਚੋਂ ਇੱਕ ਬੱਚੇ ਦੇ ਭਾਰਤੀ ਇਲਾਕੇ ਵਿਚ ਦਾਖ਼ਲ ਹੋਣ ਦੀਆਂ ਖ਼ਬਰਾਂ ਹਨ। ਹਾਲਾਂਕਿ ਇਸ 16 ਸਾਲਾਂ ਪਾਕਿਸਤਾਨੀ ਬੱਚੇ ਨੂੰ ਬੀਐਸਐਫ਼ ਨੇ ਬਾਰਡਰ ਟੱਪਣ ਤੋਂ ਰੋਕਣ ਲਈ ਡਰਾਉਣ ਵਾਸਤੇ ਹਵਾਈ ਫ਼ਾਈਰ ਵੀ ਕੀਤੇ ਪ੍ਰੰਤੂ ਫ਼ਿਰ ਵੀ ਇਹ ਬੱਚਾ ਭਾਰਤੀ ਸਰਹੱਦ ਵਿਚ ਦਾਖ਼ਲ ਹੋ ਗਿਆ, ਜਿਸਦੇ ਚੱਲਦੇ ਇਸਨੂੰ ਗ੍ਰਿਫਤਾਰ ਕਰ ਲਿਆ ਗਿਆ।
ਥਾਈਲੈਂਡ, ਮਲੇਸ਼ੀਆ, ਸ਼੍ਰੀਲੰਕਾ ਤੋਂ ਬਾਅਦ ਇਸ ਦੇਸ ’ਚ ਵੀ ਬਿਨ੍ਹਾਂ ਵੀਜ਼ੇ ਤੋਂ ਦਾਖ਼ਲ ਹੋ ਸਕਣਗੇ ਭਾਰਤੀ
ਇਹ ਬੱਚਾ ਹੁਣ ਜ਼ਿਲ੍ਹੇ ਦੇ ਥਾਣਾ ਖ਼ਾਲੜਾ ਵਿਚ ਬੰਦ ਹੈ। ਸੂਤਰਾਂ ਮੁਤਾਬਕ ਮੁਢਲੀ ਪੁਛਗਿਛ ਵਿਚ ਅੱਬੂ ਬਕਰ ਨਾਂ ਦੇ ਇਸ ਬੱਚੇ ਨੇ ਦਾਅਵਾ ਕੀਤਾ ਹੈ ਕਿ ਉਹ ਪਿਛਲੇ ਸਾਲ ਵੀ ਦਸਵੀਂ ਵਿਚੋਂ ਫ਼ੇਲ ਹੋ ਗਿਆ ਸੀ ਤੇ ਇਸ ਵਾਰ ਵੀ ਉਸਦੇ ਪਾਸ ਹੋਣ ਦੀ ਕੋਈ ਉਮੀਦ ਨਹੀਂ ਹੈ, ਜਿਸਦੇ ਚੱਲਦੇ ਅਪਣੇ ‘ਅੱਬੂ’ ਦੇ ਛਿੱਤਰਾਂ ਤੋਂ ਡਰਦਾ ਹੋਇਆ ਉਹ ਇੱਧਰ ਭੱਜ ਆਇਆ ਹੈ। ਹਾਲਾਂਕਿ ਪੁਲਿਸ ਅਧਿਕਾਰੀ ਉਸਦੀ ਇਸ ਗੱਲ ‘ਤੇ ਵਿਸਵਾਸ ਨਹੀਂ ਕਰ ਰਹੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਜੇਕਰ ਸਿਰਫ ਫ਼ੇਲ ਹੋਣ ਦਾ ਹੀ ਡਰ ਸੀ ਤਾਂ ਉਹ ਪਾਕਿਸਤਾਨ ਦੇ ਹੀ ਕਿਸੇ ਹੋਰ ਇਲਾਕੇ ਵਿਚ ਜਾ ਸਕਦਾ ਸੀ ਤੇ ਇੰਨੀਂਆਂ ਸਖ਼ਤ ਸਰਹੱਦਾਂ ਟੱਪ ਕੇ ਭਾਰਤ ਵਾਲੇ ਪਾਸੇ ਹੀ ਕਿਉਂ ਦਾਖ਼ਲ ਹੋਇਆ ਹੈ।
DSP ਬਣਦੇ ਹੀ ਹਾਕੀ ਖਿਡਾਰੀ ਤੇ ਦਰਜ ਹੋਇਆ ਪਰਚਾ
ਥਾਣਾ ਖ਼ਾਲੜਾ ਦੇ ਐਸ.ਐਚ.ਓ ਸਬ ਇੰਸਪੈਕਟਰ ਵਿਨੋਦ ਸ਼ਰਮਾ ਨੇ ਇਸਦੀ ਪੁਸ਼ਟੀ ਕਰਦਿਆਂ ਦਸਿਆ ਕਿ ਇਸ ਬੱਚੇ ਨੇ ਅਪਣੀ ਪਹਿਚਾਣ ਅੱਬੂ ਬਕਰ ਪੁੱਤਰ ਮੁਹੰਮਦ ਫਰੀਦ ਵਾਸੀ ਚੱਠਿਆਵਾਲੀ ਜ਼ਿਲ੍ਹਾ ਕਸੂਰ ਸੂਬਾ ਪੰਜਾਬ ਪਾਕਿਸਤਾਨ ਦੱਸੀ ਹੈ।ਉਨ੍ਹਾਂ ਦਸਿਆ ਕਿ ਪਰਚਾ ਦਰਜ਼ ਕਰਨ ਤੋਂ ਬਾਅਦ ਜਾਂਚ ਕੀਤੀ ਜਾ ਰਹੀ ਹੈ ਤੇ ਇਸਨੇ ਖ਼ੁਦ ਨੂੰ ਨਾਬਾਲਿਗ ਦਸਿਆ ਹੈ, ਜਿਸਦੇ ਚੱਲਦੇ ਮਾਮਲਾ ਜੁਵਾਲਿਨ ਕੋਰਟ ਵਿਚ ਜਾਵੇਗਾ, ਜਿੱਥੋਂ ਇਸਦਾ ਪੁਛਗਿਛ ਲਈ ਰਿਮਾਂਡ ਦੀ ਮੰਗ ਕੀਤੀ ਜਾਵੇਗੀ।
Share the post "..’ਤੇ ਪਤੰਦਰ ‘ਫ਼ੇਲ’ ਹੋਣ ਦੇ ਡਰੋਂ ਹੀ ‘ਬਾਰਡਰ’ ਟੱਪਿਆ! ਪੁਲਿਸ ਕਰ ਰਹੀ ਹੈ ਜਾਂਚ"