ਬਠਿੰਡਾ ਅਪ੍ਰੈਲ 26 : ਭਾਜਪਾ ਦੇ ਸੂਬਾ ਜਨਰਲ ਸਕੱਤਰ ਦਿਆਲ ਸੋਢੀ ਨੇ ਪੰਜਾਬ ਦੀ ਸਰਕਾਰ ’ਤੇ ਮੰਡੀਆਂ ਵਿਚ ਕਣਕ ਦੀ ਖ਼ਰੀਦ ਪ੍ਰਬੰਧਾਂ ਵਿਚ ਅਸਫ਼ਲ ਰਹਿਣ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਪ੍ਰਸਿੱਧ ਸਿਆਸੀ ਪਿੰਡ ਬਾਦਲ ਚ ਕਣਕ ਦੀ ਖਰੀਦ ਸ਼ਮਸ਼ਾਨਘਾਟ ਚ ਹੋ ਰਹੀ ਹੈ ਤੇ ਕਿਸਾਨ ਮੜੀਆਂ ’ਚ ਬੈਠੇ ਹੋਏ ਹਨ। ਇੱਥੇ ਜਾਰੀ ਇੱਕ ਬਿਆਨ ਵਿਚ ਸ: ਸੋਢੀ ਨੇ ਕਿਹਾ ਕਿ ਚਾਹੇ ਭਗਵੰਤ ਮਾਨ ਸਰਕਾਰ ਨੇ ਪ੍ਰਸ਼ਾਸਨਿਕ ਅਧਿਕਾਰੀ, ਖਾਸ ਤੌਰ ਤੇ ਵੱਖ-ਵੱਖ ਜ਼ਿਲਿ੍ਹਆਂ ਦੇ ਡੀਸੀਜ਼ ਨੂੰ ਕਣਕ ਦੇ ਸੁਚਾਰੂ ਖਰੀਦ ਪ੍ਰਬੰਧਾਂ ਲਈ ਫੀਲਡ ਵਿੱਚ ਉਤਾਰਿਆ ਹੈ, ਪਰ ਇਸ ਦੇ ਬਾਵਜੂਦ ਮੌਸਮੀ ਤਬਦੀਲੀ ਨੇ ਬਦਲਾਅ ਦਾ ਨਾਅਰਾ ਲੈ ਕੇ ਸੱਤਾ ਚ ਆਈ ਭਗਵੰਤ ਮਾਨ ਸਰਕਾਰ ਦੀ ਕਿਸਾਨਾਂ ਪ੍ਰਤੀ ਹਮਦਰਦੀ ਦਾ ਸੱਚ ਸਾਹਮਣੇ ਲਿਆਂਦਾ ਹੈ।
ਰਾਜਾ ਵੜਿੰਗ ਦਾ ਵੱਡਾ ਐਲਾਨ: ਕਿਹਾ ਜੇਕਰ ਜਾਖੜ ਲੜਣਗੇ ਚੋਣ ਤਾਂ ਉਹ ਉਨ੍ਹਾਂ ਦੇ ਮੁਕਾਬਲੇ ਲੜਣਗੇ ਚੋਣ
ਉਨ੍ਹਾਂ ਜ਼ਿਕਰ ਕੀਤਾ ਕਿ ਇਸ ਇਲਾਕੇ ਚ ਟੁੱਟੇ ਸ਼ੈਡਾਂ ਹੇਠ ਕਣਕ ਦੀਆਂ ਬੋਰੀਆਂ ਦੇ ਅੰਬਾਰ ਲੱਗੇ ਹੋਏ ਹਨ। ਕਿਸਾਨ ਅੱਠ-ਅਠ ਦਿਨ ਤੋਂ ਕਣਕ ਖਰੀਦੇ ਜਾਣ ਲਈ ਉਡੀਕ ਚ ਹਨ। ਉਹਨਾਂ ਕਿਹਾ ਕਿ ਕਈ ਨੇੜਲੇ ਪਿੰਡਾਂ ਵਿੱਚ ਕਣਕ ਦੀ ਖਰੀਦ ਨਾ ਹੋਣ ਕਾਰਨ ਗੁੱਸੇ ਚ ਆਏ ਕਿਸਾਨਾਂ ਨੇ ਸੰਗਰੂਰ ਬਰਨਾਲਾ ਰੋਡ ਜਾਮ ਕਰ ਦਿੱਤਾ।ਹਾਲਤ ਇਹ ਹੈ ਕਿ ਖੇਤੀਬਾੜੀ ਮੰਤਰੀ ਗੁਰਮੀਤ ਖੁਡੀਆਂ ਦੇ ਵਿਧਾਨ ਸਭਾ ਹਲਕੇ ਚ ਪੈਂਦੇ ਪਿੰਡ ਬਾਦਲ ਦੇ ਸ਼ਮਸ਼ਾਨਘਾਟ ਚ ਕਣਕ ਦੀ ਮੰਡੀ ਲੱਗੀ ਹੋਈ ਹੈ।
ਦਿੱਲੀ ਆਧਾਰਿਤ ਪਾਰਟੀਆਂ ਈਸਟ ਇੰਡੀਆ ਕੰਪਨੀ ਵਾਂਗੂ ਕਰਨਾ ਚਾਹੁੰਦੀਆਂ ਹਨ ਪੰਜਾਬ ’ਤੇ ਕਬਜ਼ਾ: ਸੁਖਬੀਰ ਬਾਦਲ
ਕਿਸਾਨ ਰਾਤ ਸਮੇਂ ਵੀ ਮੜ੍ਹੀਆਂ ਚ ਸੌਣ ਲਈ ਮਜਬੂਰ ਹਨ, ਪਰ ਸਿਤਮ ਦੀ ਗੱਲ ਹੈ ਕਿ ਫਿਰ ਵੀ 8-8 ਦਿਨ ਬੀਤਣ ਦੇ ਬਾਵਜੂਦ ਕਣਕ ਦਾ ਕੋਈ ਵੀ ਖਰੀਦਦਾਰ ਨਹੀਂ ਬਹੁੜ ਰਿਹਾ। ਇਥੋਂ ਤੱਕ ਕਿ ਇਨ੍ਹਾਂ ਆਰਜ਼ੀ ਦਾਣਾ ਮੰਡੀਆਂ ਚ ਬਾਥਰੂਮ ਤੱਕ ਦੇ ਪ੍ਰਬੰਧ ਨਹੀਂ ਹਨ। ਪੱਲੇਦਾਰਾਂ ਤੇ ਮਜ਼ਦੂਰਾਂ ਨੂੰ ਵੀ ਰਾਤ ਮੱਛਰਾਂ ਨਾਲ ’ਸੰਘਰਸ਼’ ਕਰਕੇ ਬਿਤਾਉਣੀ ਪੈ ਰਹੀ ਹੈ।ਭਾਜਪਾ ਦੇ ਸੂਬਾ ਜਨਰਲ ਸਕੱਤਰ ਦਿਆਲ ਸੋਢੀ ਨੇ ਕਿਹਾ ਕਿ ਲੋਕ ਸਭਾ ਚੋਣਾਂ ਦੌਰਾਨ ਮੌਜੂਦਾ ਕਣਕ ਦੇ ਨਾਕਸ ਖਰੀਦ ਪ੍ਰਬੰਧਾਂ ਦਾ ਜਵਾਬ ਸੂਬੇ ਦੇ ਲੋਕ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਮੁੜ ਸਿਆਸੀ ਬਦਲਾਅ ਦੇ ਰੂਪ ਚ ਦੇਣ ਲਈ ਤਿਆਰ ਹਨ।
Share the post "ਸ਼ਮਸ਼ਾਨਘਾਟ ’ਚ ਦਾਣਾ ਮੰਡੀ, ਮੜ੍ਹੀਆਂ ਚ ਕਿਸਾਨ, ਖਰੀਦਦਾਰ ਫਿਰ ਵੀ ਨਹੀਂ: ਦਿਆਲ ਸੋਢੀ"