Bathinda News: DAV College Bathinda ਵਿਖੇ ‘ਪੰਜਾਬ ਵਿੱਚ ਖੇਤੀਬਾੜੀ ਨਵੀਨਤਾ ਅਤੇ ਪੇਂਡੂ ਵਿਕਾਸ’ ਵਿਸ਼ੇ ‘ਤੇ ਆਈ ਸੀ ਐਸ ਐਸ ਆਰ (ICSSR) ਦੁਆਰਾ ਪ੍ਰਾਯੋਜਿਤ ਰਾਸ਼ਟਰੀ ਸੈਮੀਨਾਰ ਕਰਵਾਇਆ ਗਿਆ।ਸਮਾਰੋਹ ਦੀ ਸ਼ੁਰੂਆਤ ਦੀਪ ਜਗਾਉਣ ਅਤੇ ਗਾਇਤਰੀ ਮੰਤਰ ਨਾਲ ਕੀਤੀ ਗਈ, ਉਸ ਤੋਂ ਬਾਅਦ ਡੀ.ਏ.ਵੀ. ਗਾਨ ਨੇ ਪ੍ਰੋਗਰਾਮ ਦੀ ਰੌਣਕ ਵਧਾਈ।ਮੁੱਖ ਮਹਿਮਾਨਾਂ ਪ੍ਰੋ. ਲਖਵਿੰਦਰ ਸਿੰਘ ਗਿੱਲ (ਥਾਪਰ ਸਕੂਲ ਆਫ਼ ਲਿਬਰਲ ਆਰਟਸ, ਥਾਪਰ ਇੰਸਟੀਚਿਊਟ, ਪਟਿਆਲਾ), ਡਾ. ਨਰੇਸ਼ ਸਿੰਗਲਾ (ਐਸੋਸੀਏਟ ਪ੍ਰੋਫੈਸਰ, ਸੈਂਟਰਲ ਯੂਨੀਵਰਸਿਟੀ ਆਫ਼ ਪੰਜਾਬ, ਬਠਿੰਡਾ), ਡਾ. ਸਵਾਤੀ ਮਹਿਤਾ (ਐਸੋਸੀਏਟ ਪ੍ਰੋਫੈਸਰ, ਪੰਜਾਬ ਸਕੂਲ ਆਫ਼ ਇਕਨਾਮਿਕਸ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ), ਡਾ. ਪ੍ਰਿਆ ਬਰਤਾ ਭੋਈ (ਖੇਤੀ ਅਰਥਸ਼ਾਸਤਰੀ, ਪੀਏਯੂ ਲੁਧਿਆਣਾ), ਪ੍ਰੋ. ਕਮਲ ਵੱਤਾ (ਪੀਏਯੂ ਲੁਧਿਆਣਾ), ਡਾ. ਕੁਲਦੀਪ ਸਿੰਘ (ਪੰਜਾਬੀ ਯੂਨੀਵਰਸਿਟੀ ਰੀਜਨਲ ਸੈਂਟਰ, ਬਠਿੰਡਾ) ਅਤੇ ਡਾ. ਧਰਮਪਾਲ (ਹਿਮਾਚਲ ਪ੍ਰਦੇਸ਼ ਯੂਨੀਵਰਸਿਟੀ, ਸ਼ਿਮਲਾ) ਦਾ ਸਵਾਗਤ ਪ੍ਰਿੰਸੀਪਲ ਡਾ. ਰਾਜੀਵ ਕੁਮਾਰ ਸ਼ਰਮਾ ਅਤੇ ਸੈਮੀਨਾਰ ਕਨਵੀਨਰ ਡਾ. ਸੁਰਿੰਦਰ ਕੁਮਾਰ ਸਿੰਗਲਾ (ਮੁਖੀ, ਅਰਥਸ਼ਾਸਤਰ ਵਿਭਾਗ) ਅਤੇ ਵਿਭਾਗ ਦੇ ਫੈਕਲਟੀ ਮੈਂਬਰਾਂ ਡਾ. ਪ੍ਰਭਜੋਤ ਕੌਰ ਅਤੇ ਪ੍ਰੋ. ਸ਼ਮਸ਼ੇਰ ਸਿੰਘ ਨੇ ਪੌਦੇ ਅਤੇ ਯਾਦਗਾਰੀ ਚਿੰਨ੍ਹ ਭੇਟ ਕਰਕੇ ਕੀਤਾ। ਇਸ ਤੋਂ ਬਾਅਦ ਕਾਲਜ ਦੀ ਮੈਗਜ਼ੀਨ ‘ਸੰਦੀਪ’ ਜੋ ਵਿਦਿਆਰਥੀਆਂ ਦੀ ਰਚਨਾਤਮਿਕਤਾ ਨੂੰ ਦਰਸਾਉਂਦੀ ਹੈ, ਦਾ ਲੋਕ-ਅਰਪਣ ਕੀਤਾ ਗਿਆ।ਡਾ. ਸੁਰਿੰਦਰ ਕੁਮਾਰ ਸਿੰਗਲਾ ਨੇ ਸੈਮੀਨਾਰ ਦੇ ਵਿਸ਼ੇ ਬਾਰੇ ਚਾਨਣਾ ਪਾਇਆ।
ਇਹ ਵੀ ਪੜ੍ਹੋ 👉ਦੱਖਣੀ ਕੋਰੀਆਈ ਪੁਰਸ਼ ਹਾਕੀ ਟੀਮ ਦਾ ਮੋਹਾਲੀ ਹਵਾਈ ਅੱਡੇ ‘ਤੇ ਢੋਲ, ਭੰਗੜੇ ਅਤੇ ਫੁਲਕਾਰੀਆਂ ਨਾਲ ਨਿੱਘਾ ਸਵਾਗਤ
ਇਸ ਸੈਮੀਨਾਰ ਵਿੱਚ ਆਨਲਾਈਨ ਅਤੇ ਆਫ਼ਲਾਈਨ 130 ਭਾਗੀਦਾਰਾਂ ਅਤੇ ਖੋਜਾਰਥੀਆਂ ਨੇ ਖੋਜ ਪੱਤਰ ਪੇਸ਼ ਕੀਤੇ ਅਤੇ 30 ਵਿਦਿਆਰਥੀਆਂ ਨੇ ਪੋਸਟਰ ਪੇਸ਼ ਕੀਤੇ।ਮੁੱਖ ਬੁਲਾਰੇ ਪ੍ਰੋ. ਲਖਵਿੰਦਰ ਸਿੰਘ ਗਿੱਲ ਨੇ ਆਪਣੇ ਮੁੱਖ ਭਾਸ਼ਣ ਵਿੱਚ “ਖੇਤੀ ਨਵੀਨਤਾ ਪ੍ਰਣਾਲੀ ਅਤੇ ਸਮਾਵੇਸ਼ੀ ਪੇਂਡੂ ਵਿਕਾਸ” ਵਿਸ਼ੇ ‘ਤੇ ਬੋਲਦਿਆਂ ਕਿਹਾ ਕਿ ਜੇਕਰ ਨਵਾਚਾਰ ਨੂੰ ਵਧਾਉਣਾ ਹੈ ਤਾਂ ਪਹਿਲਾਂ ਯੋਗਤਾ ਨੂੰ ਵਧਾਉਣਾ ਪਵੇਗਾ ਅਤੇ ਇਸ ਯੋਗਤਾ ਨੂੰ ਵਧਾਉਣ ਲਈ ਵਿਅਕਤੀਗਤ, ਸਮਾਜਿਕ ਅਤੇ ਰਾਸ਼ਟਰੀ ਪੱਧਰ ‘ਤੇ ਨਿਵੇਸ਼ ਕਰਨਾ ਪਵੇਗਾ। ਉਨ੍ਹਾਂ ਨੇ ਖੇਤੀ ਨਵੀਨਤਾ ਨੂੰ 6 ਖੇਤਰਾਂ – ਫਸਲਾਂ ਅਤੇ ਪਾਣੀ, ਚੱਕਰੀ, ਸੰਬੰਧਤ, ਡਿਜੀਟਲ, ਮੁੱਲ ਵਾਧਾ ਅਤੇ ਪੇਂਡੂ ਊਰਜਾ ਵਿੱਚ ਵੰਡਿਆ, ਜਿਸ ਵਿੱਚ ਪ੍ਰਿਸੀਜ਼ਨ ਸਿੰਚਾਈ, ਪਰਾਲੀ ਪ੍ਰਬੰਧਨ ਅਤੇ ਬਾਇਓਐਨਰਜੀ, ਡੇਅਰੀ-ਪਸ਼ੂ ਸਿਹਤ-ਬਾਗਬਾਨੀ, ਸਥਾਨਕ ਭਾਸ਼ਾ ਸਲਾਹ ਅਤੇ ਕਸਟਮ ਹਾਇਰਿੰਗ, ਪ੍ਰੋਸੈਸਿੰਗ-ਕੋਲਡ ਚੇਨ ਅਤੇ ਸੋਲਰ ਪੰਪ ਅਤੇ ਕਲਾਈਮੇਟ ਇੰਸ਼ੋਰੈਂਸ ਸ਼ਾਮਲ ਹਨ। ਉਨ੍ਹਾਂ ਨੇ ਸਰਕਾਰ ਵੱਲੋਂ ਚਲਾਏ ਜਾ ਰਹੇ ‘ਪੰਜਾਬ ਐਗਰੀਕਲਚਰ ਇਨੋਵੇਸ਼ਨ ਮਿਸ਼ਨ’ ਬਾਰੇ ਵੀ ਦੱਸਿਆ।ਡਾ.ਨਰੇਸ਼ ਸਿੰਗਲਾ ਨੇ ਆਪਣੇ ਵਿਸ਼ੇਸ਼ ਭਾਸ਼ਣ ਵਿੱਚ ਖੇਤੀ ਤਬਦੀਲੀ ਦੀ ਲੋੜ ‘ਤੇ ਚਾਨਣਾ ਪਾਉਂਦਿਆਂ ਮੁਨਾਫਾ ਘੱਟ ਹੋਣਾ ਅਤੇ ਕਰਜ਼ਦਾਰੀ, ਧਰਤੀ ਹੇਠਲੇ ਪਾਣੀ ਵਿੱਚ ਗਿਰਾਵਟ ਅਤੇ ਬਦਲਵੀਆਂ ਫਸਲਾਂ ਦੀ ਕਮਜ਼ੋਰ ਵੈਲਿਊ ਚੇਨ ਵਰਗੇ ਕਾਰਨਾਂ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਬਿਜ਼ਨੈੱਸ ਮਾਡਲ, ਆਤਮ-ਨਿਰਭਰਤਾ, ਪਰਾਲੀ ਲਈ ਹੈਪੀ ਸੀਡਰ ਅਤੇ ਸਮੂਹਿਕ ਮਾਰਕੀਟਿੰਗ ਵਰਗੇ ਹੱਲ ਦੱਸੇ। ਉਨ੍ਹਾਂ ਨੇ ਕਿਸਾਨਾਂ ਨੂੰ ਨਵਾਚਾਰ ਦਾ ਏਜੰਟ ਕਿਹਾ ਅਤੇ ਕਿਹਾ ਕਿ ਉੱਦਮੀ ਫਾਊਂਡਰ ਹੈ ਅਤੇ ਸਟਾਰਟ-ਅੱਪ ਉਸਦਾ ਵੈਂਚਰ ਹੈ। ਐਗਰੀ-ਸਟਾਰਟਅੱਪ ਕਿਸਾਨਾਂ ਦੀਆਂ ਲੋੜਾਂ ਨੂੰ ਸਸਤੀ ਸੇਵਾ, ਮਾਰਕੀਟ ਜੁੜਾਅ ਅਤੇ ਰੁਜ਼ਗਾਰ ਵਿੱਚ ਬਦਲਦੇ ਹਨ।
ਇਹ ਵੀ ਪੜ੍ਹੋ 👉ਕਾਂਗਰਸ ਦੇ ਸਾਬਕਾ MLA ਰਮਿੰਦਰ ਆਵਲਾ ਹੋਏ ਅਕਾਲੀ ਦਲ ਵਿੱਚ ਸ਼ਾਮਲ
ਤਕਨੀਕੀ ਸੈਸ਼ਨ ਪਹਿਲੇ ਦੀ ਪ੍ਰਧਾਨਗੀ ਡਾ. ਸਵਾਤੀ ਮਹਿਤਾ ਅਤੇ ਡਾ. ਪ੍ਰਿਆ ਬਰਤਾ ਭੋਈ ਨੇ ਕੀਤੀ। ਡਾ. ਸਵਾਤੀ ਮਹਿਤਾ ਨੇ “ਨਵਪ੍ਰਵਰਤਨ ਪ੍ਰਣਾਲੀ, ਖੇਤੀ ਵਿਕਾਸ ਅਤੇ ਪੇਂਡੂ ਵਿਕਾਸ” ਵਿਸ਼ੇ ‘ਤੇ ਭਾਸ਼ਣ ਦਿੱਤਾ। ਉਨ੍ਹਾਂ ਨੇ ਨਵੀਨਤਾ ਦੀਆਂ ਚਾਰ ਮੁੱਖ ਕਿਸਮਾਂ – ਪ੍ਰੋਡਕਟ (ਨਵਾਂ ਉਤਪਾਦ), ਪ੍ਰੋਸੈਸ (ਨਵੀਂ ਤਕਨੀਕ), ਮਾਰਕੀਟਿੰਗ (ਨਵੀਂ ਵਿਕਰੀ ਰਣਨੀਤੀ) ਅਤੇ ਆਰਗੇਨਾਈਜ਼ੇਸ਼ਨਲ (ਕੰਮ ਕਰਨ ਦਾ ਨਵਾਂ ਤਰੀਕਾ) ਅਤੇ ਖੇਤੀ ਦੇ ਸੰਦਰਭ ਵਿੱਚ ਪੰਜ ਕਿਸਮਾਂ – ਟੈਕਨੋਲੋਜੀਕਲ, ਬਿਜ਼ਨੈੱਸ-ਮਾਡਲ, ਪ੍ਰੋਡਕਟ, ਪ੍ਰੋਸੈਸ ਅਤੇ ਇੰਸਟੀਚਿਊਸ਼ਨਲ ਬਾਰੇ ਦੱਸਿਆ ਅਤੇ ਖੇਤੀ ਨਵਾਚਾਰ ਵਿੱਚ ਏਆਈ ਦੀ ਲੋੜ ‘ਤੇ ਜ਼ੋਰ ਦਿੱਤਾ। ਡਾ. ਪ੍ਰਿਆ ਬਰਤਾ ਭੋਈ ਨੇ “ਖੇਤੀ ਜਿਣਸਾਂ ਲਈ ਬਾਜ਼ਾਰ ਆਸੂਚਨਾ: ਡਾਟਾ ਤੋਂ ਫੈਸਲੇ ਤੱਕ” ਵਿਸ਼ੇ ‘ਤੇ ਕਿਹਾ ਕਿ ਕਿਸਾਨ ਸਿੱਧੇ ਤੌਰ ‘ਤੇ ਬਾਜ਼ਾਰ ਨਾਲ ਨਹੀਂ ਜੁੜੇ ਹੋਏ, ਉਹ ਵਿਚੋਲਿਆਂ ਰਾਹੀਂ ਜੁੜੇ ਹੋਏ ਹਨ। ਕਿਸਾਨ ਨੂੰ ਸਿਰਫ਼ ਅੱਜ ਦਾ ਭਾਅ ਨਹੀਂ, ਸਗੋਂ “ਅੱਗੇ ਕੀ ਹੋਵੇਗਾ ਅਤੇ ਕੀ ਕਰਨਾ ਚਾਹੀਦਾ ਹੈ” ਦੀ ਜਾਣਕਾਰੀ ਚਾਹੀਦੀ ਹੈ।ਤਕਨੀਕੀ ਸੈਸ਼ਨ-ਦੂਜੇ ਵਿੱਚ ਵੱਖ-ਵੱਖ ਖੋਜਾਰਥੀਆਂ ਨੇ ਖੋਜ ਪੱਤਰ ਪੇਸ਼ ਕੀਤੇ।ਸਮਾਪਤੀ ਸੈਸ਼ਨ ਦੀ ਪ੍ਰਧਾਨਗੀ ਪ੍ਰੋ. ਕਮਲ ਵੱਤਾ ਨੇ ਕੀਤੀ। ਉਨ੍ਹਾਂ ਨੂੰ ਵਾਈਸ ਪ੍ਰਿੰਸੀਪਲ ਪ੍ਰੋ. ਸੰਦੀਪ ਭਾਟੀਆ ਅਤੇ ਰਜਿਸਟਰਾਰ ਡਾ. ਗੁਰਪ੍ਰੀਤ ਸਿੰਘ ਨੇ ਸਨਮਾਨਿਤ ਕੀਤਾ। ਪ੍ਰੋ. ਵੱਤਾ ਨੇ ਕਿਹਾ ਕਿ ਪੰਜਾਬ ਨੂੰ ਭਾਰਤ ਦੀ ਫੂਡ ਬਾਊਲ ਵਜੋਂ ਜਾਣਿਆ ਜਾਂਦਾ ਹੈ। ਪੰਜਾਬ ਨੇ ਇੱਕ ਫਸਲ ਤੋਂ ਕਈ ਫਸਲਾਂ ਤੱਕ ਦਾ ਸਫ਼ਰ ਤੈਅ ਕਰਕੇ ਤਬਦੀਲੀ ਕੀਤੀ। ਇਸ ਵਿੱਚ ਪਾਣੀ ਮੁੱਖ ਸਰੋਤ ਰਿਹਾ, ਨਾਲ ਹੀ ਖਾਦਾਂ, ਵਧੀਆ ਗੁਣਵੱਤਾ ਵਾਲੇ ਬੀਜਾਂ ਅਤੇ ਪੈਕੇਜ ਆਫ਼ ਪ੍ਰੈਕਟਿਸਿਜ਼ ਨੇ ਯੋਗਦਾਨ ਪਾਇਆ। ਉਨ੍ਹਾਂ ਕਿਹਾ ਕਿ ਕਣਕ-ਝੋਨੇ ਦੀ ਖੇਤੀ ਦੇ ਸਾਰੇ ਕੰਮ ਪੂਰੀ ਤਰ੍ਹਾਂ ਮਸ਼ੀਨੀਕ੍ਰਿਤ ਹਨ, ਇਹ ਸਭ ਤੋਂ ਆਸਾਨ, ਸਭ ਤੋਂ ਘੱਟ ਜੋਖਮ ਵਾਲੀ ਅਤੇ ਜ਼ਿਆਦਾ ਮੁਨਾਫ਼ਾ ਦੇਣ ਵਾਲੀ ਖੇਤੀ ਬਣ ਗਈ। ਇਸ ਮਾਡਲ ਨੇ ਭਾਰਤ ਲਈ ਖੁਰਾਕ ਸੁਰੱਖਿਆ ਪੈਦਾ ਕੀਤੀ। ਸਮੇਂ ਦੇ ਨਾਲ ਇਹ ਮਾਡਲ ਦੂਜੇ ਰਾਜਾਂ ਵਿੱਚ ਵੀ ਫੈਲ ਗਿਆ, ਇਸ ਲਈ ਭਾਰਤ ਦੇ ਕੁੱਲ ਅਨਾਜ ਉਤਪਾਦਨ ਵਿੱਚ ਪੰਜਾਬ ਦੇ ਹਿੱਸੇ ਵਿੱਚ ਗਿਰਾਵਟ ਆਈ ਹੈ। ਹੁਣ ਅਸੀਂ ਇੱਕ ਠਹਿਰਾਅ ‘ਤੇ ਪਹੁੰਚ ਗਏ ਹਾਂ, ਜਿੱਥੋਂ ਅੱਗੇ ਨਵੇਂ ਖੇਤੀ ਨਵੀਨਤਾ ਅਤੇ ਵਿਭਿੰਨੀਕਰਨ ਦੀ ਲੋੜ ਹੈ।
ਇਹ ਵੀ ਪੜ੍ਹੋ 👉ਦੀਵਾਲੀ ਤੋਂ ਪਹਿਲਾਂ ਘਰੋਂ ਬਾਹਰ ਕੱਢੋ ਇਹ 5 ਚੀਜ਼ਾਂ! ਘਰ ਦੀ ਸਫ਼ਾਈ ਕਰਦੇ ਸਮੇਂ ਨਾ ਕਰੋ ਇਹ ਗ਼ਲਤੀ
ਪੋਸਟਰ ਮੁਕਾਬਲੇ ਦੇ ਨਤੀਜੇ ਵਿਚ
ਪ੍ਰਿੰਟਿੰਡ ਸ਼੍ਰੇਣੀ ਪਹਿਲਾ – ਰਮਨਦੀਪ ਕੌਰ (ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ), ਦੂਜਾ – ਰਮਨਦੀਪ ਕੌਰ (ਗੁਰੂ ਕਾਸ਼ੀ ਯੂਨੀਵਰਸਿਟੀ), ਤੀਜਾ – ਤਰਨਵੀਰ ਸਿੰਘ (ਪੀਏਯੂ ਲੁਧਿਆਣਾ), ਚੌਥਾ – ਸਨੇਹਾ (ਐਮ ਐਸ ਡੀ ਸਕੂਲ, ਬਠਿੰਡਾ)ਹੈਂਡਮੇਡ ਸ਼੍ਰੇਣੀ ਵਿੱਚ ਪਹਿਲਾ – ਅਮਨਦੀਪ ਕੌਰ (ਗੁਰੂ ਕਾਸ਼ੀ ਯੂਨੀਵਰਸਿਟੀ), ਦੂਜਾ – ਨੰਦਨੀ ਗਰਗ ( ਡੀਏਵੀ ਕਾਲਜ, ਬਠਿੰਡਾ), ਤੀਜਾ – ਵੰਸ਼ਿਕਾ (ਡੀਏਵੀ ਕਾਲਜ, ਬਠਿੰਡਾ)ਪ੍ਰੋਗਰਾਮ ਦੇ ਅੰਤ ਵਿੱਚ ਸਾਰੇ ਭਾਗੀਦਾਰਾਂ ਨੂੰ ਸਰਟੀਫਿਕੇਟ ਦਿੱਤੇ ਗਏ ਅਤੇ ਪੋਸਟਰ ਮੁਕਾਬਲੇ ਦੇ ਜੇਤੂਆਂ ਨੂੰ ਸਨਮਾਨਿਤ ਕੀਤਾ ਗਿਆ।ਪ੍ਰਿੰਸੀਪਲ ਡਾ. ਰਾਜੀਵ ਕੁਮਾਰ ਸ਼ਰਮਾ ਨੇ ਸੈਮੀਨਾਰ ਦੇ ਸਫਲ ਆਯੋਜਨ ‘ਤੇ ਖੁਸ਼ੀ ਜ਼ਾਹਰ ਕੀਤੀ ਅਤੇ ਕਿਹਾ ਕਿ ਇਹ ਵਿਸ਼ਾ ਬਹੁਤ ਸਾਰਥਕ ਹੈ ਕਿਉਂਕਿ ਖੇਤੀ ਵਿੱਚ ਨਵੀਨਤਾ ਅੱਜ ਦੇ ਸਮੇਂ ਦੀ ਲੋੜ ਹੈ।ਮੰਚ ਸੰਚਾਲਨ ਡਾ. ਨੀਤੂ ਪੁਰੋਹਿਤ ਅਤੇ ਪ੍ਰੋ. ਰਮਿਲ ਗੁਪਤਾ ਨੇ ਬਾਖੂਬੀ ਕੀਤਾ ਅਤੇ ਅੰਤ ਵਿੱਚ ਡਾ. ਪ੍ਰਭਜੋਤ ਕੌਰ ਨੇ ਧੰਨਵਾਦ ਦਾ ਪ੍ਰਸਤਾਵ ਪੇਸ਼ ਕੀਤਾ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।



