DAV College Bathinda ਨੇ ਅੰਤਰ ਕਾਲਜ ਖੇਤਰੀ ਯੁਵਕ ਅਤੇ ਲੋਕ ਮੇਲੇ ਵਿਚੋਂ ਓਵਰਆਲ ਦੂਜੀ ਟਰਾਫ਼ੀ ਜਿੱਤੀ

Date:

spot_img

Bathinda News:ਯੁਵਕ ਭਲਾਈ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਆਯੋਜਿਤ ਬਠਿੰਡਾ -ਫਰੀਦਕੋਟ ਜੋ਼ਨ ਦਾ ਅੰਤਰ ਕਾਲਜ ਖੇਤਰੀ ਯੁਵਕ ਅਤੇ ਲੋਕ ਮੇਲਾ 12-15 ਅਕਤੂਬਰ 2025 ਨੂੰ ਸਰਕਾਰੀ ਰਾਜਿੰਦਰਾ ਕਾਲਜ ਬਠਿੰਡਾ ਵਿਖੇ ਹੋਇਆ।ਡੀ.ਏ.ਵੀ. ਕਾਲਜ ਬਠਿੰਡਾ ਲਈ ਬਹੁਤ ਖੁਸ਼ੀ ਅਤੇ ਮਾਣ ਵਾਲੀ ਗੱਲ ਹੈ ਕਾਲਜ ਦੇ ਵਿਦਿਆਰਥੀਆਂ ਨੇ ਲੁੱਡੀ, ਗਿੱਧਾ, ਝੂੰਮਰ ਇਕਾਂਗੀ ਨਾਟਕ, ਸ਼ਾਸਤਰੀ ਨ੍ਰਿਤ, ਮਿੱਟੀ ਦੇ ਖਿਡੌਣੇ ਬਣਾਉਣ, ਕਾਰਟੂਨਿੰਗ ਅਤੇ ਭਾਸ਼ਣ ਮੁਕਾਬਲੇ ਵਿਚੋਂ ਪਹਿਲਾ ਸਥਾਨ, ਸੁਗਮ ਸੰਗੀਤ ( ਗੀਤ), ਨੁੱਕੜ ਨਾਟਕ, ਭੰਗੜਾ, ਰੰਗੋਲੀ, ਮੌਕੇ ‘ਤੇ ਚਿਤਰਕਾਰੀ, ਫੋਟੋਗ੍ਰਾਫੀ, ਪੋਸਟਰ ਮੇਕਿੰਗ ਅਤੇ ਕਾਵਿ ਉਚਾਰਨ ਮੁਕਾਬਲੇ ਵਿਚੋਂ ਦੂਜਾ ਸਥਾਨ ਹਾਸਿਲ ਕੀਤਾ।

ਇਹ ਵੀ ਪੜ੍ਹੋ  Big News; Punjab Police ਦੇ DIG ਨੂੰ CBI ਨੇ ਕੀਤਾ ਗ੍ਰਿਫਤਾਰ

ਸਕਿਟ, ਖਿੱਦੋ ਬਣਾਉਣ, ਲਘੂ ਫ਼ਿਲਮ, ਲੋਕ ਸਾਜ਼, ਫੋਕ ਆਰਕੈਸਟਰਾ ਅਤੇ ਕਵਿਸ਼ਰੀ ਵਿਚੋਂ ਤੀਜਾ ਸਥਾਨ ਹਾਸਿਲ ਕੀਤਾ।ਕਾਲਜ ਦੇ ਪ੍ਰਿੰਸੀਪਲ ਡਾ. ਰਾਜੀਵ ਕੁਮਾਰ ਸ਼ਰਮਾ ਨੇ ਯੂਥ ਕੋਆਰਡੀਨੇਟਰ ਡਾ. ਪਰਮਜੀਤ ਕੌਰ ਅਤੇ ਸਮੂਹ ਪੇਸ਼ਕਾਰੀਆਂ ਦੇ ਇੰਚਾਰਜ ਸਾਹਿਬਾਨਾਂ ਅਤੇ ਉਹਨਾਂ ਦੇ ਟੀਮ ਮੈਂਬਰਾਂ ਦੀ ਅਣਥੱਕ ਮਿਹਨਤ ਦੀ ਸ਼ਲਾਘਾ ਕਰਦਿਆਂ ਉਹਨਾਂ ਨੂੰ ਵਧਾਈ ਦਿੱਤੀ।ਉਹਨਾਂ ਵਿਦਿਆਰਥੀਆਂ ਦੀ ਹੌਸਲਾ ਅਫਜ਼ਾਈ ਕਰਦਿਆਂ ਉਹਨਾਂ ਨੂੰ ਭਵਿੱਖ ਵਿਚ ਹੋਰ ਵੀ ਮਿਹਨਤ ਕਰਨ ਦੀ ਤਾਕੀਦ ਕੀਤੀ।

ਇਹ ਵੀ ਪੜ੍ਹੋ  ਮਾਮਲਾ ਥਾਣੇਦਾਰ ਦੀ ਆਤਮਹੱਤਿਆ ਦਾ; ਮਰਹੂਮ ADGP ਦੀ ਪਤਨੀ ਤੇ ਵਿਧਾਇਕ ਸਹਿਤ ਚਾਰ ਵਿਰੁਧ ਪਰਚਾ ਦਰਜ਼

ਯੂਥ ਕੋਆਰਡੀਨੇਟਰ ਡਾ. ਪਰਮਜੀਤ ਕੌਰ ਨੇ ਖੇਤਰੀ ਅਤੇ ਲੋਕ ਮੇਲੇ ਵਿੱਚ ਭਾਗ ਲੈਣ ਵਾਲੇ ਅਤੇ ਜੇਤੂ ਵਿਦਿਆਰਥੀਆਂ ਨੂੰ ਸ਼ਾਬਾਸ਼ੀ ਦਿੰਦਿਆਂ ਉਨ੍ਹਾਂ ਨੂੰ ਅਗਾਂਹ ਤੋਂ ਹੋਰ ਵੀ ਲਗਨ ਨਾਲ ਕੰਮ ਕਰਨ ਅਤੇ ਅਨੁਸ਼ਾਸਨ ਵਿਚ ਰਹਿਣ ਲਈ ਪ੍ਰੇਰਿਆ। ਉਨ੍ਹਾਂ ਨੇ ਕਾਲਜ ਦੇ ਪ੍ਰਿੰਸੀਪਲ ਡਾ.ਰਾਜੀਵ ਕੁਮਾਰ ਸ਼ਰਮਾ ਅਤੇ ਸਮੂਹ ਸਟਾਫ਼ ਦਾ ਧੰਨਵਾਦ ਕੀਤਾ ਜਿੰਨ੍ਹਾਂ ਦੇ ਸਹਿਯੋਗ ਸਦਕਾ ਕਾਲਜ ਨੇ ਨਾਮਣਾ ਖੱਟਿਆ ਹੈ। ਉਨ੍ਹਾਂ ਨੇ ਓਰੇਨ ਬਿਊਟੀ ਸਰਵਿਸਿਜ਼ ਅਤੇ ਡਾਇਰੈਕਟਰ ਓਰੇਨ ਮੈਡਮ ਜੂਲੀ ਦਾ ਉਚੇਚੇ ਤੌਰ ’ਤੇ ਧੰਨਵਾਦ ਵੀ ਕੀਤਾ।ਜੇਤੂ ਵਿਦਿਆਰਥੀਆਂ ਦੇ ਕਾਲਜ ਪੁੱਜਣ ‘ਤੇ ਸਮੂਹ ਸਟਾਫ਼ ਨੇ ਸ਼ੁਭਕਾਮਨਾਵਾਂ ਦਿੱਤੀਆਂ।

 👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

spot_img
spot_img

Share post:

Popular

More like this
Related

Parvinder Singh Jhota Murder Case; Punjab Govt ਦਾ ਵੱਡਾ Action, DSP ਤੇ Drug Insp ਮੁਅੱਤਲ

Mansa News: Parvinder Singh Jhota Murder Case; Punjab Govt...

ਪ੍ਰਮੁੱਖ ਸਕੱਤਰ ਵੱਲੋਂ ਦਾਣਾ ਮੰਡੀ ਬਠਿੰਡਾ ਵਿਖੇ ਝੋਨੇ ਦੀ ਖਰੀਦ ਦੇ ਪ੍ਰਬੰਧਾਂ ਦਾ ਜਾਇਜ਼ਾ

👉ਬਠਿੰਡਾ ਜ਼ਿਲ੍ਹੇ ਵਿੱਚ ਝੋਨੇ ਦੀ ਖਰੀਦ ਤੇਜ਼ੀ ਨਾਲ ਜਾਰੀ,...