DAV College Bathinda ਨੇ ‘ਖੇਤਰੀ ਯੁਵਕ ਅਤੇ ਲੋਕ ਮੇਲੇ’ ਵਿੱਚ ਓਵਰਆਲ ਦੂਜੀ ਟਰਾਫ਼ੀ ਜਿੱਤੀ

Date:

spot_img

Bathinda News: DAV College Bathinda ਦੇ ਵਿਦਿਆਰਥੀਆਂ ਨੇ ‘ ਖੇਤਰੀ ਯੁਵਕ ਅਤੇ ਲੋਕ ਮੇਲੇ’ ਵਿੱਚ ਆਪਣੀ ਚੰਗੀ ਪੇਸ਼ਕਾਰੀ ਨਾਲ ਓਵਰਆਲ ਦੂਜੀ ਟਰਾਫ਼ੀ ਜਿੱਤ ਕੇ ਕਾਲਜ ਦਾ ਮਾਣ ਵਧਾਇਆ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇਹ ‘ਖੇਤਰੀ ਯੁਵਕ ਅਤੇ ਲੋਕ ਮੇਲਾ ‘ਫਤਿਹ ਗਰੁੱਪ ਐਂਡ ਇੰਸਟੀਚਿਊਸ਼ਨਜ਼‌ ਰਾਮਪੁਰਾ ‘ ਵਿਖੇ 3-6 ਅਕਤੂਬਰ 2026 ਨੂੰ ਆਯੋਜਿਤ ਕਰਵਾਇਆ ਗਿਆ।ਕਾਲਜ ਦੇ ਵਿਦਿਆਰਥੀਆਂ ਨੇ ਆਪਣੀ ਪ੍ਰਤਿਭਾ ਦਾ ਕਮਾਲ ਦਿਖਾਉਂਦਿਆਂ ‘ਭੰਗੜਾ’, ‘ਕਵਿਸ਼ਰੀ’ , ‘ਕਵਾਲੀ’ , ‘ਫੋਕ ਸੌਂਗ’ , ‘ਭਾਸ਼ਣ ਕਲਾ’, ‘ਕਲੇ ਮਾਡਲਿੰਗ’, ‘ਸਕਿੱਟ’, ‘ਨਾਨ ਪ੍ਰਕਸ਼ਨ’ , ‘ਮੌਕੇ ਦੀ ਚਿਤਰਕਾਰੀ’ ਅਤੇ ‘ਇੰਸਟਾਲੇਸ਼ਨ’ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ, ‘ਮਾਈਮ’,’ਕਲਾਸੀਕਲ ਡਾਂਸ’, ‘ਕਲਾਸੀਕਲ ਵੋਕਲ’ , ‘ਰਵਾਇਤੀ ਲੋਕ ਗੀਤ’ , ‘ਗੀਤ’ , ‘ਰੰਗੋਲੀ’ , ‘ਸੰਮੀ’ , ‘ਕੋਲਾਜ ਬਣਾਉਣਾ’ ,’ਭਾਰਤੀ ਗਰੁੱਪ ਗੀਤ’ ਅਤੇ ‘ਕਲਾਸੀਕਲ ਗੀਤ’ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ, ‘ਲਘੂ ਫ਼ਿਲਮ’ , ‘ਕਲੀ’, ‘ਵਾਰ ਗਾਇਨ’ , ‘ਗਿੱਧਾ’, ‘ਮੁਹਾਵਰੇਦਾਰ ਵਾਰਤਾਲਾਪ’, ‘ਪਹਿਰਾਵਾ ਪ੍ਰਦਰਸ਼ਨੀ’, ‘ਮਮਿਕਰੀ’ ,’ਵਨ ਐਕਟ ਪਲੇ’, ‘ਗ਼ਜ਼ਲ’ ਅਤੇ ‘ਕਾਰਟੂਨਿੰਗ’ ਵਿੱਚ ਤੀਜਾ ਸਥਾਨ ਪ੍ਰਾਪਤ ਕੀਤਾ।ਕਾਲਜ ਦੇ ਪ੍ਰਿੰਸੀਪਲ ਡਾ. ਰਾਜੀਵ ਕੁਮਾਰ ਸ਼ਰਮਾ ਨੇ ਕਾਲਜ ਦੇ ਸਮੂਹ ਸਟਾਫ਼ ਨੂੰ ਵਧਾਈ ਦਿੱਤੀ। ਉਨ੍ਹਾਂ ਕਾਲਜ ਦੇ ਯੂਥ ਕੋਆਰਡੀਨੇਟਰ ਡਾ. ਪਰਮਜੀਤ ਕੌਰ ਦੇ ਨਿਰੰਤਰ ਉੱਦਮ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਵੱਖ ਵੱਖ ਆਈਟਮਾਂ ਦੇ ਇੰਚਾਰਜ ਸਹਿਬਾਨਾਂ ਅਤੇ ਅਤੇ ਟੀਮ ਮੈਂਬਰਾਂ ਦੀ ਮਿਹਨਤ ਦੀ ਸ਼ਲਾਘਾ ਕੀਤੀ। ‘ਖੇਤਰੀ ਲੋਕ ਅਤੇ ਯੁਵਕ ਮੇਲੇ’ ਵਿੱਚ ਬਹੁਤ ਹੀ ਮਿਹਨਤ ਨਾਲ ਪੇਸ਼ਕਾਰੀ ਕਰਨ ਵਾਲੇ ਵਿਦਿਆਰਥੀਆਂ ਨੂੰ ਸ਼ਾਬਾਸ਼ੀ ਦਿੰਦਿਆਂ ਉਨ੍ਹਾਂ ਨੂੰ ਭਵਿੱਖ ਵਿਚ ਹੋਰ ਵੀ ਮਿਹਨਤ ਕਰਨ ਦੀ ਤਾਕੀਦ ਕੀਤੀ। ਉਹਨਾਂ ਕਿਹਾ ਕਿ ਅਜਿਹੇ ਪ੍ਰੋਗਰਾਮ ਵਿਦਿਆਰਥੀਆਂ ਵਿਚ ਸਹਿਣਸ਼ੀਲਤਾ, ਏਕਤਾ ਅਤੇ ਆਤਮਵਿਸ਼ਵਾਸ ਪੈਦਾ ਕਰਦੇ ਹਨ।

ਇਹ ਵੀ ਪੜ੍ਹੋ 👉ਕਿਸਮਤ ਚਮਕਣ ਤੋਂ ਪਹਿਲਾਂ ਦਿਖਾਈ ਦਿੰਦੇ ਹਨ ਇਹ 7 ਸੰਕੇਤ

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

spot_img
spot_img

Share post:

Popular

More like this
Related

ਮੋਦੀ ਦੀ ਸੀਬੀਆਈ ਨੇ ਵੀ ਸਾਡੀ ਸਰਕਾਰ ਦੀ ਇਮਾਨਦਾਰੀ ਨੂੰ ਦਿੱਤੀ ਕਲੀਨ ਚਿੱਟ- ਭਗਵੰਤ ਸਿੰਘ ਮਾਨ

👉ਪੂਰੇ ਪੰਜਾਬ ਵਿੱਚ 12 ਘੰਟੇ ਚੱਲੀ ਰੇਡ ਤੋਂ ਬਾਅਦ...

CM Bhagwant Singh Mann ਨੇ ‘ਲਾਲ ਲਕੀਰ’ ਅੰਦਰ ਬਣੇ ਮਕਾਨਾਂ ਦੇ ਮਾਲਕਾਨਾ ਹੱਕ ਦਿੱਤੇ; ਦਹਾਕਿਆਂ ਦੀ ਉਡੀਕ ਖ਼ਤਮ ਹੋਈ

👉ਲਾਲ ਲਕੀਰ ’ਤੇ ਸਰਕਾਰ ਜਾਂ ਅਦਾਲਤਾਂ ਦੀ ਲਟਕਦੀ ਤਲਵਾਰ...

ਜ਼ਿਲ੍ਹੇ ਭਰ ‘ਚ ਮੇਰਾ ਘਰ, ਮੇਰੇ ਨਾਮ ਸਕੀਮ ਤਹਿਤ 808 ਲਾਭਪਾਤਰੀਆਂ ਨੂੰ ਵੰਡੇ ਪ੍ਰਾਪਰਟੀ ਕਾਰਡ

Bathinda News: ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ “ਮੇਰਾ...

ਕਿਸਾਨ ਭਰਾਵਾਂ ਲਈ ਸਹਾਈ ਸਿੱਧ ਹੋ ਰਹੇ ਹਨ ਕਿਸਾਨ ਮੇਲੇ : ਗੁਰਮੀਤ ਸਿੰਘ ਖੁੱਡੀਆਂ

👉ਕਿਸਾਨ ਭਰਾ ਘੱਟ ਲਾਗਤ ਅਤੇ ਵੱਧ ਝਾੜ ਤੇ ਆਮਦਨ...