Bathinda ‘ਚ ਦਿਨ-ਦਿਹਾੜੇ ਗੁੰਡਾਗਰਦੀ; ਬੱਸ ‘ਚੋਂ ਉਤਾਰ ਕੇ ਕਿਸਾਨ ਦੀ ਸ਼ਰੇਆਮ ਕੀਤੀ ਕੁੱਟਮਾਰ

Date:

spot_img

Bathinda News: ਬਠਿੰਡਾ ਜ਼ਿਲ੍ਹੇ ਦੇ ਕਸਬਾ ਨਥਾਣਾ ਦੇ ਵਿਚ ਬੀਤੇ ਕੱਲ ਦਿਨ-ਦਿਹਾੜੇ ਕੁੱਝ ਵਿਅਕਤੀਆਂ ਵੱਲੋਂ ਗੁੰਡਾਗਰਦੀ ਕਰਨ ਦੀ ਖ਼ਬਰ ਮਿਲੀ ਹੈ। ਇਸ ਗੁੰਡਾਗਰਦੀ ਦੀ ਘਟਨਾ ਵਾਲੀ ਵੀਡੀਓ ਵੀ ਲਗਾਤਰ ਸ਼ੋਸ਼ਲ ਮੀਡੀਆ ‘ਤੇ ਵਾਈਰਲ ਹੋ ਰਹੀ ਹੈ, ਜਿਸਦੇ ਵਿਚ ਅੱਧੀ ਦਰਜ਼ਨ ਦੇ ਕਰੀਬ ਲੋਕ ਇੱਕ ਕਿਸਾਨ ਨੂੰ ਸ਼ਰੇਆਮ ਬੱਸ ਵਿਚ ਕੁੱਟਦੇ ਦਿਖਾਈ ਦੇ ਰਹੀ ਹੈ। ਹਾਲਾਂਕਿ ਇਸ ਮਾਮਲੇ ਵਿਚ ਥਾਣਾ ਨਥਾਣਾ ਦੀ ਪੁਲਿਸ ਨੇ ਪੀੜਤ ਕੁਲਦੀਪ ਸਿੰਘ ਦੇ ਬਿਆਨਾਂ ਉੱਪਰ ਅਧੀਨ ਧਾਰਾ 304, 118(1) ,115(2) ,3(5) ਬੀਐਨਐਸ ਤਹਿਤ ਮਨਦੀਪ ਕੁਮਾਰ ਪੁੱਤਰ ਰਾਜੇਸ਼ ਕੁਮਾਰ ਵਾਸੀ ਭੁੱਚੋ ਮੰਡੀ, ਕੁਲਦੀਪ ਸਿੰਘ, ਨਿਰਮਲ ਸਿੰਘ, ਗਗਨਦੀਪ ਸਿੰਘ ਅਤੇ ਇੱਕ ਨਾਮਾਲੂਮ ਵਿਅਕਤੀ ਵਿਰੁਧ ਪਰਚਾ ਦਰਜ਼ ਕਰ ਲਿਆ ਹੈ ਪ੍ਰੰਤੂ ਹਾਲੇ ਤੱਕ ਮੁਲਜਮਾਂ ਦੀ ਗ੍ਰਿਫਤਾਰੀ ਨਹੀਂ ਹੋ ਪਾਈ ਹੈ।

ਇਹ ਵੀ ਪੜ੍ਹੋ  Bathinda ‘ਚ ਵਾਪਰੇ ਭਿਆਨਕ ਹਾਦਸੇ ‘ਚ ਵੈਟਰਨਰੀ ਡਾਕਟਰ ਦੀ ਮੌ+ਤ, ਤਿੰਨ ਜ਼ਖਮੀ

ਮਿਲੀ ਸੂਚਨਾ ਮੁਤਾਬਕ ਪੀੜਤ ਕੁਲਦੀਪ ਸਿੰਘ ਪੁੱਤਰ ਮੇਲਾ ਸਿੰਘ ਵਾਸੀ ਗਿੱਦੜ ਦਾ ਆਪਣੇ ਹੀ ਪਿੰਡ ਦੇ ਇੱਕ ਵਿਅਕਤੀ ਨਿਰਮਲ ਸਿੰਘ ਨਾਲ ਜਮੀਨੀ ਝਗੜਾ ਸੀ। ਜਿਸਨੂੰ ਨਿਪਟਾਉਣ ਲਈ ਉਸਦੇ ਵੱਲੋਂ ਤਕਸੀਮ ਦਾ ਕੇਸ ਕੀਤਾ ਹੋਇਆ ਸੀ। ਮੁਦਈ ਮੁਤਾਬਕ ਉਕਤ ਮੁਲਜਮ ਇਸੇ ਕਰਕੇ ਉਸਦੇ ਨਾਲ ਖੁੰਦਕ ਖਾਂਦੇ ਸਨ। ਜਿਸਦੇ ਚੱਲਦੇ ਕੁੱਝ ਦਿਨ ਪਹਿਲਾਂ ਵੀ ਉਸਨੂੰ ਖੇਤ ਵਿਚ ਘੇਰਨ ਦੀ ਕੋਸ਼ਿਸ਼ ਕੀਤੀ ਗਈ ਤੇ ਹੁਣ ਜਦ ਬੀਤੇ ਕੱਲ ਉਹ ਆਪਣੇ ਕੇਸ ਦੇ ਮਾਮਲੇ ਵਿਚ ਤਰੀਕ ਭੁਗਤਣ ਤੋਂ ਬਾਅਦ ਬੱਸ ‘ਤੇ ਵਾਪਸ ਪਿੰਡ ਜਾ ਰਿਹਾ ਸੀ ਤਦ ਇੱਕ ਕਾਰ ‘ਤੇ ਸਵਾਰ ਹੋ ਕੇ ਮੁਲਜਮਾਂ ਨੇ ਪਿੰਡ ਢੇਲਵਾ ਕੋਲ ਜਬਰੀ ਬੱਸ ਵਿਚ ਦਾਖਲ ਹੋ ਕੇ ਉਸਦੀ ਕੁੱਟਮਾਰ ਕੀਤੀ ਤੇ ਉਸਤੋਂ ਬਾਅਦ ਉਸਨੂੰ ਬੱਸ ਵਿਚੋਂ ਉਤਾਰ ਕੇ ਲੱਤਾਂ ਬਾਹ ਤੋੜ ਦਿੱਤੀਆਂ। ਉਧਰ, ਪੁਲਿਸ ਅਧਿਕਾਰੀਆਂ ਨੇ ਸੰਪਰਕ ਕਰਨ ‘ਤੇ ਦਸਿਆ ਕਿ ਮੁਲਜਮਾਂ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਜਾਰੀ ਹੈ ਤੇ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

CM Nayab Singh Saini से कश्मीरी हिंदू प्रकोष्ठ के प्रतिनिधिमंडल ने की मुलाकात

👉माता लल्लेश्वरी की 705वीं जयंती समारोह के लिए मुख्यमंत्री...

काले कपड़े पहनकर सदन में आने वाले अपने दिन भूल गए,लेकिन जनता इनके काले कारनामे नहीं भूली: मुख्यमंत्री नायब सिंह सैनी’

👉प्रेस कॉन्फ्रेंस के दौरान मुख्यमंत्री ने हरियाणा-पंजाब के विपक्षी...