spot_img
spot_img
spot_img

ਡੀਸੀ,ਐੱਸਐੱਸਪੀ ਵੱਲੋਂ ਵਿਸਾਖੀ ਮੇਲੇ ਸਬੰਧੀ ਮੀਟਿੰਗ

Date:

spot_img

👉ਯਾਤਰੀਆਂ ਲਈ ਕੰਟਰੋਲ ਰੂਮ 01655-220241, 0165-220249 ਸਥਾਪਿਤ
Talwandi Sabo News:ਡਿਪਟੀ ਕਮਿਸ਼ਨਰ ਬਠਿੰਡਾ ਸ੍ਰੀ ਰਾਜੇਸ਼ ਧੀਮਾਨ ਅਤੇ ਐੱਸਐੱਸਪੀ ਡਾ. ਜਯੋਤੀ ਯਾਦਵ ਬੈਂਸ ਵੱਲੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਗੁਰਦੁਆਰਾ ਦੇ ਪ੍ਰਬੰਧਕਾਂ ਨਾਲ ਵਿਸਾਖੀ ਮੇਲੇ ਦੌਰਾਨ ਉਚਿਤ ਪ੍ਰਬੰਧ ਯਕੀਨੀ ਬਣਾਉਣ ਲਈ ਮੀਟਿੰਗ ਕੀਤੀ ਗਈ।ਡਿਪਟੀ ਕਮਿਸ਼ਨਰ ਸ੍ਰੀ ਧੀਮਾਨ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਆਉਣ ਵਾਲੇ ਯਾਤਰੀਆਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਨਾ ਆਵੇ, ਇਸ ਲਈ ਕੰਟਰੋਲ ਰੂਮ ਸਥਾਪਿਤ ਕੀਤੇ ਗਏ ਹਨ।ਕਿਸੇ ਵੀ ਐਮਰਜੈਂਸੀ ਸਥਿਤੀ ਵਿੱਚ ਲੋਕ 01655-220241, 01655-220249 ਨੰਬਰਾਂ ‘ਤੇ ਸੰਪਰਕ ਕਰ ਸਕਦੇ ਹਨ।ਉਨ੍ਹਾਂ ਹੋਰ ਦੱਸਿਆ ਕਿ ਯਾਤਰੀਆਂ ਦੀ ਸਹਾਇਤਾ ਲਈ ਨੈਸ਼ਨਲ ਡਿਜਾਸਟਰ ਰਿਸਪਾਂਸ ਫੋਰਸ (ਐਨਡੀਆਰਐਫ) ਦੀ 30 ਮੈਂਬਰੀ ਟੀਮ ਵੀ ਤੈਨਾਤ ਕੀਤੀ ਗਈ ਹੈ।

ਇਹ ਵੀ ਪੜ੍ਹੋ   vrindavan boat accident; ਮਰਨ ਵਾਲਿਆਂ ‘ਚ ਜਗਰਾਓ ਦੇ ਇੱਕ ਹੀ ਪ੍ਰਵਾਰ ਦੇ 7 ਜੀਅ ਸ਼ਾਮਲ, ਦੇਖੋ ਵੀਡੀਓ

ਡਿਪਟੀ ਕਮਿਸ਼ਨਰ ਨੇ ਨਿਰਦੇਸ਼ ਦਿੱਤੇ ਕਿ ਪੀਣ ਵਾਲੇ ਪਾਣੀ ਦੀ 24 ਘੰਟੇ ਉਪਲਬਧਤਾ ਅਤੇ ਸਫ਼ਾਈ ਨੂੰ ਯਕੀਨੀ ਬਣਾਇਆ ਜਾਵੇ। ਯਾਤਰੀਆਂ ਨੂੰ ਲੈ ਕੇ ਆਉਣ ਵਾਲੀਆਂ ਵਾਹਨਾਂ ਦੀ ਆਵਾਜਾਈ ਸੁਚਾਰੂ ਬਣਾਉਣ ਲਈ ਸ਼ਹਿਰ ਵਿੱਚ ਛੇ ਥਾਵਾਂ ‘ਤੇ ਅਸਥਾਈ ਬੱਸ ਅੱਡੇ ਬਣਾਏ ਗਏ ਹਨ। ਸੜਕਾਂ ਦੀ ਸਫ਼ਾਈ ਲਈ ਰੋਡ ਸਵੀਪਿੰਗ ਮਸ਼ੀਨਾਂ ਤਾਇਨਾਤ ਕੀਤੀਆਂ ਗਈਆਂ ਹਨ। ਇਸ ਦੇ ਨਾਲ ਹੀ ਇਲਾਕਿਆਂ ਵਿੱਚ ਨਿਯਮਿਤ ਫੋਗਿੰਗ ਕੀਤੀ ਜਾ ਰਹੀ ਹੈ ਅਤੇ ਅੱਗ ਬੁਝਾਊ ਗੱਡੀਆਂ ਨੂੰ ਮਹੱਤਵਪੂਰਨ ਥਾਵਾਂ ‘ਤੇ ਤੈਨਾਤ ਕੀਤਾ ਗਿਆ ਹੈ।ਇਸ ਮੌਕੇ ਏਡੀਸੀ (ਜੀ) ਕੰਚਨ, ਐੱਸ ਡੀ ਐਮ ਤਲਵੰਡੀ ਸਾਬੋ ਰਾਜੇਸ਼ ਕੁਮਾਰ ਸ਼ਰਮਾ, ਐੱਸ ਪੀ ਜਗਦੀਸ਼ ਬਿਸ਼ਨੋਈ, ਐੱਸਪੀ ਨਰਿੰਦਰ ਸਿੰਘ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img

Share post:

spot_img

Popular

More like this
Related

ਬਠਿੰਡਾ ‘ਚ 8 ਦਿਨਾਂ ਤੋਂ ਲਾਪਤਾ 18 ਸਾਲਾਂ ਨੌਜਵਾਨ ਦੀ ਲਾਸ਼ ਬਰਾਮਦ; ਪਿੰਡ ‘ਚ ਫੈਲੀ ਸਨਸਨੀ

👉ਦੋਸਤਾਂ ਵੱਲੋਂ ਦਿੱਤੇ ਚਿੱਟੇ ਦੀ ਓਵਰਡੋਜ਼ ਨਾਲ ਹੋਈ ਸੀ...

International News: ਮੱਝ ਦਾ ਨਾਂਅ ‘ਟਰੰਪ’ ਹੋਣ ਕਰਕੇ ਹਲਾਲ ਹੋਣ ਤੋਂ ਬੱਚ ਗਈ..! ਵੀਡੀਓ ਵਾਇਰਲ

International News:  ਬੰਗਲਾਦੇਸ਼ ਵਿੱਚ ਇਕ ਅਜੀਬੋ-ਗਰੀਬ ਰੰਗ ਵਾਲੀ ਮੱਝ...

Himachal News: ਪੰਜਾਬੀ ਮੁੰਡਿਆ ਨੇ ਹਿਮਾਚਲ ‘ਚ ਕਰਤੀ ਠਾਹ-ਠਾਹ..! ਵੀਡੀਓ ਵਾਇਰਲ

Himachal News: ਕਸੋਲ ਦੇ ਸੈਰਗਾਹ ਇਲਾਕੇ ਵਿੱਚ ਸ਼ਾਮ ਵੇਲੇ...

IPL 2026 ਫਾਈਨਲ ਮਹਾਂਮੁਕਾਬਲਾ, ਅੱਜ RCB vs Gujarat Titans ਫਾਈਨਲ

IPL 2026 Final Special : ਆਈਪੀਐਲ 2026 ਦਾ ਮਹਾਂਮੁਕਾਬਲਾ...