ਛੁੱਟੀ ਕੱਟਣ ਆਏ ਫ਼ੌਜੀ ਦੀ ਸ਼ੱਕੀ ਹਾਲਾਤਾਂ ’ਚ ਮੌ+ਤ

Date:

spot_img

ਗੁਰਦਾਸਪੁਰ, 29 ਜੂਨ: ਜ਼ਿਲ੍ਹੇ ਦੇ ਫ਼ੌਜੀ ਦੀ ਸ਼ੱਕੀ ਹਾਲਾਤ ਵਿਚ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਮ੍ਰਿਤਕ ਫ਼ੌਜ ਦੀ 11 ਸਿੱਖ ਰੈਜੀਮੈਂਟ ’ਚ ਤੈਨਾਤ ਸੀ ਅਤੇ ਦੋ ਮਹੀਨਿਆਂ ਦੀ ਛੁੱਟੀ ਕੱਟਣ ਆਇਆ ਸੀ। ਉਸਦੀ ਲਾਸ਼ ਗੁੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਸ਼ਾਹਪੁਰ ਜਾਂਜਨ ਵਿਚ ਛੱਪੜ ਲਾਗਿਓ ਮਿਲੀ ਹੈ। ਮ੍ਰਿਤਕ ਦੀ ਪਹਿਚਾਣ ਗੁਰਪ੍ਰੀਤ ਸਿੰਘ (25 ਸਾਲ)ਪੁੱਤਰ ਨਿਸ਼ਾਨ ਸਿੰਘ ਵਾਸੀ ਪਿੰਡ ਮਾਨੇ ਖ਼ੁਰਦ ਦੇ ਤੌਰ ’ਤੇ ਹੋਈ ਹੈ। ਮ੍ਰਿਤਕ ਗੁਰਪ੍ਰੀਤ ਸਿੰਘ 26 ਜੂਨ ਤੋਂ ਲਾਪਤਾ ਸੀ।

ਹੁਸ਼ਿਆਰਪੁਰ ’ਚ ਟਰੱਕ ਤੇ ਕਾਰ ’ਚ ਭਿਆਨਕ ਟੱਕਰ, ਇੱਕ ਪ੍ਰਵਾਰ ਦੇ 4 ਜੀਆਂ ਦੀ ਹੋਈ ਮੌ+ਤ

ਇਸ ਸਬੰਧ ਵਿਚ 27 ਨੂੰ ਪ੍ਰਵਾਰ ਨੇ ਪੁਲਿਸ ਕੋਲ ਸਿਕਾਇਤ ਦਰਜ਼ ਕਰਵਾਈ ਸੀ ਤੇ ਹੁਣ ਉਸਦੀ ਲਾਸ਼ ਅੱਜ ਸ਼ਾਹਪੁਰ ਜਾਜ਼ਨ ਪਿੰਡ ’ਚ ਲਾਸ਼ ਮਿਲੀ ਹੈ। ਪਤਾ ਲੱਗਿਆ ਹੈ ਕਿ ਫ਼ੌਜੀ ਗੁਰਪ੍ਰੀਤ ਸਿੰਘ ਨੇ 29 ਜੂਨ ਨੂੰ ਛੁੱਟੀ ਕੱਟ ਕੇ ਵਾਪਸ ਆਪਣੀ ਰੈਜੀਮੈਂਟ ਵਿਚ ਜਾਣਾ ਸੀ। ਉਸਦਾ ਸਮਾਨ ਵੀ ਪੈਕ ਕੀਤਾ ਹੋਇਆ ਸੀ। ਮ੍ਰਿਤਕ ਫ਼ੌਜੀ ਜਵਾਨ ਹਾਲੇਕੁਆਰਾ ਸੀ ਅਤੇ ਕਰੀਬ 5 ਕੁ ਸਾਲ ਪਹਿਲਾਂ ਫ਼ੌਜ ਵਿਚ ਭਰਤੀ ਹੋਇਆ ਸੀ। ਪ੍ਰਵਾਰਵੱਲੋਂ ਉਸਦੇ ਨਾਲ ਗਏ ਕੁੱਝ ਨੌਜਵਾਨਾਂ ’ਤੇ ਸ਼ੱਕ ਕੀਤਾ ਜਾ ਰਿਹਾ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

 

spot_img
spot_img

Share post:

Popular

More like this
Related