ਸੰਗਰੂਰ: ਸੰਗਰੂਰ ਦੇ ਪਿੰਡ ਗੁੱਜਰਾਂ ਵਿਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਚਾਰ ਲੋਕਾਂ ਦੀ ਮੌਤ ਹੋ ਗਈ ਹੈ। ਫਿਲਹਾਲ ਪ੍ਰਸ਼ਾਸ਼ਨ ਜਾਣਕਾਰੀ ਜਟਾਉਣ ‘ਚ ਲੱਗਿਆ ਹੋਇਆ ਹੈ ਕਿ ਇਨ੍ਹਾਂ ਲੋਕਾਂ ਨੇ ਸ਼ਰਾਬ ਕਿਥੋ ਖਰੀਦੀ ਸੀ। ਪਰ ਸੂਤਰਾਂ ਮੁਤਾਬਕ ਉਨ੍ਹਾਂ ਨੇ ਪਿੰਡਾਂ ਵਿਚ ਵਿਕਣ ਵਾਲੀ ਸ਼ਰਾਬ ਹੀ ਪੀਤੀ ਸੀ। ਵਿਸ਼ੇਸ਼ ਡੀਜੀਪੀ (ਕਾਨੂੰਨ ਅਤੇ ਵਿਵਸਥਾ) ਅਰਪਿਤ ਸ਼ੁਕਲਾ ਨੇ ਦੱਸਿਆ ਕਿ, “ਸੀਨੀਅਰ ਅਧਿਕਾਰੀ ਉਸ ਖੇਤਰ ਵਿੱਚ ਗਏ ਹਨ ਜਿੱਥੇ ਇਹ ਘਟਨਾ ਵਾਪਰੀ ਸੀ।
#WATCH पंजाब के संगरूर में कथित तौर पर जहरीली शराब पीने से तीन लोगों की मौत हुई।
स्पेशल DGP(कानून एवं व्यवस्था) अर्पित शुक्ला ने कहा, “वरिष्ठ अधिकारी उस क्षेत्र में गए हैं जहां यह घटना हुई है। SIT का गठन किया गया है और डीसी ने मजिस्ट्रियल जांच भी कराई गई है… अभी तक तीन मौतों… pic.twitter.com/gqhgTILTLf
— ANI_HindiNews (@AHindinews) March 20, 2024
ਇਸ ਘਟਨਾ ਨੂੰ ਮੱਦੇ ਨਜ਼ਰ ਰੱਖਦੇ ਹੋਏ ਐਸਆਈਟੀ ਦਾ ਗਠਨ ਵੀ ਕੀਤਾ ਗਿਆ ਹੈ ਅਤੇ ਡੀਸੀ ਦੁਆਰਾ ਇੱਕ ਮੈਜਿਸਟ੍ਰੇਟ ਜਾਂਚ ਵੀ ਕੀਤੀ ਗਈ ਹੈ। ਇਸ ਤੋਂ ਇਲਾਵਾ ਕੁਝ ਹੋਰ ਬੀਮਾਰ ਹਨ ਅਤੇ ਹਸਪਤਾਲ ਵਿੱਚ ਦਾਖਲ ਹਨ। ਜਾਣਕਾਰੀ ਮੁਤਾਬਕ ਸੰਗਰੂਰ ਦੇ ਪਿੰਡ ਗੁੱਜਰਾਂ ਵਿਚ ਚਾਰੋ ਦੋਸਤਾਂ ਨੇ ਰਾਤ ਨੂੰ ਇਕੱਠੇ ਬਹਿ ਕੇ ਸ਼ਰਾਬ ਪੀਤੀ ਸੀ। ਰਾਤ ਨੂੰ ਉਹ ਘਰ ਜਾ ਕੇ ਸੌ ਗਏ ਪਰ ਸਵੇਰੇ ਉੱਠੇ ਹੀ ਨਹੀਂ।
Share the post "ਜ਼ਹਿਰੀਲੀ ਸ਼ਰਾਬ ਪੀਣ ਨਾਲ ਚਾਰ ਲੋਕਾਂ ਦੀ ਮੌ.ਤ, ਪ੍ਰਸ਼ਾਸ਼ਨ ਵੱਲੋਂ SIT ਦਾ ਗੱਠਨ"