Monday, February 2, 2026

ਮਾਂ ਤੇ ਨਵਜੰਮੇ ਬੱਚੇ ਦੀ ਮੌ+ਤ, ਪ੍ਰਵਾਰ ਵੱਲੋਂ ਬਠਿੰਡਾ ਦੇ ਨਾਮੀ ਹਸਪਤਾਲ ਅੱਗੇ ਧਰਨਾ

Date:

spot_img

Bathinda News:ਬਠਿੰਡਾ ਸ਼ਹਿਰ ’ਚ ਇੱਕ ਮਾਂ ਤੇ ਉਸਦੇ ਨਵਜੰਮੇ ਬੱਚੇ ਦੀ ਹੋਈ ਅੱਗੜ-ਪਿੱਛੜ ਮੌਤ ਤੋਂ ਬਾਅਦ ਪੀੜਤ ਪ੍ਰਵਾਰ ਦੇ ਵੱਲੋਂ ਸ਼ਹਿਰ ਦੇ ਇੱਕ ਨਾਮੀ ਪ੍ਰਾਈਵੇਟ ਹਸਪਤਾਲ ਦੇ ਅੱਗੇ ਧਰਨਾ ਲਗਾਉਣ ਦੀ ਖਬਰ ਸਾਹਮਣੇ ਆਈ ਹੈ। ਇਸ ਮੌਕੇ ਪੀੜਤ ਪ੍ਰਵਾਰ ਨੇ ਡਾਕਟਰ ਨੂੰ ਇਸ ਘਟਨਾ ਲਈ ਜਿੰਮੇਵਾਰ ਠਹਿਰਾੳਂੁਦਿਆਂ ਕਾਰਵਾਈ ਦੀ ਮੰਗ ਕੀਤੀ। ਹਾਲਾਂਕਿ ਬਾਅਦ ਵਿਚ ਦੋਨਾਂ ਧਿਰਾਂ ਵਿਚਕਾਰ ਕੋਈ ਸਹਿਮਤੀ ਹੋਣ ਤੋਂ ਬਾਅਦ ਧਰਨਾ ਸਮਾਪਤ ਹੋ ਗਿਆ। ਇਸਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮ੍ਰਿਤਕ ਔਰਤ ਦੇ ਪਤੀ ਨੇ ਦਸਿਆ ਕਿ ਲੰਘੀ 7 ਅਪ੍ਰੈਲ ਨੂੰ ਪ੍ਰਸੂਤਾ ਪੀੜਾ ਹੋਣ ਕਾਰਨ ਹਨੂੰਮਾਨ ਚੌਕ ਕੋਲ ਸਥਿਤ ਮਦਾਨ ਨਰਸਿੰਗ ਹੋਮ ਦੇ ਵਿਚ ਲੈ ਕੇ ਆਏ ਸਨ। ਪ੍ਰਵਾਰ ਮੁਤਾਬਕ ਡਾਕਟਰਾਂ ਨੇ ਦਸਿਆ ਕਿ ਬੱਚਾ ਨਹੀਂ ਬਚਾਇਆ ਜਾ ਸਕਦਾ, ਜਿਸਦੇ ਚੱਲਦੇ ਬੱਚੇ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ  ਚਿੱਟੇ ਨਾਲ ਫ਼ੜੀ ‘ਬੀਬੀ’ ਕਰਕੇ ਚਰਚਾ ’ਚ ਆਏ ਪੁਲਿਸ ਅਫ਼ਸਰ ਦੀ ਵਾਈਰਲ ਆਡੀਓ ਬਾਰੇ ਅਦਾਲਤ ਦੇ ਵੱਡੇ ਹੁਕਮ!

ਇਸਤੋਂ ਬਾਅਦ ਸ਼ਾਮ ਨੂੰ ਹਸਪਤਾਲ ਦੀ ਮਹਿਲਾ ਡਾਕਟਰ ਨੇ ਉਸਨੂੰ ਛੁੱਟੀ ਦੇ ਦਿੱਤੀ। ਮ੍ਰਿਤਕ ਔਰਤ ਦੇ ਪਤੀ ਮੁਤਾਬਕ ਛੂੱਟੀ ਦੇਣ ਤੱਕ ਉਸਦੀ ਘਰ ਵਾਲੀ ਦੇ ਪੇਟ ਵਿਚੋਂ ‘ਔਲ’ ਨਹੀਂ ਨਿਕਲੀ ਸੀ। ਸਥਾਨਕ ਥਰਮਲ ਕਲੌਨੀ ਵਿਚ ਇੱਕ ਠੇਕੇਦਾਰ ਦੇ ਕੋਲ ਸੇਵਾਵਾਰ ਦੇ ਤੌਰ ’ਤੇ ਕੰਮ ਕਰਦੇ ਮ੍ਰਿਤਕ ਔਰਤ ਦੇ ਪਤੀ ਨੇ ਦਾਅਵਾ ਕੀਤਾ ਕਿ ਇੱਕ ਦਿਨ ਬਾਅਦ ਹੀ ਉਸਦੀ ਪਤਨੀ ਨੂੰ ਸਮੱਸਿਆ ਆਉਣੀ ਸ਼ੁਰੂ ਹੋ ਗਈ ਪ੍ਰੰਤੂ ਹਾਲਾਤ ਵਿਗੜਣ ’ਤੇ ਇਸ ਪ੍ਰਾਈਵੇਟ ਹਸਪਤਾਲ ਦੇ ਡਾਕਟਰਾਂ ਨੇ ਏਮਜ਼ ਹਸਪਤਾਲ ਵਿਚ ਰੈਫਰ ਕਰ ਦਿੱਤਾ, ਜਿੱਥੇ ਜਿਆਦਾ ਜ਼ਹਿਰ ਫੈਲੀ ਹੋਣ ਕਾਰਨ ਉਸਨੂੰ ਬਚਾਇਆ ਨਹੀਂ ਜਾ ਸਕਿਆ। ਉਧਰ ਹਸਪਤਾਲ ਦੀ ਮਹਿਲਾ ਡਾਕਟਰ ਊਸ਼ਾ ਮਦਾਨ ਨੇ ਦਾਅਵਾ ਕੀਤਾ ਕਿ ਪ੍ਰਵਾਰ ਨੂੰ ਔਰਤ ਦੀ ਹਾਲਾਤ ਬਾਰੇ ਦੱਸ ਦਿੱਤਾ ਤੇ ਸੀ ਤੇ ਨਾਲ ਹੀ ਛੁੱਟੀ ਦੇਣ ਤੋਂ ਪਹਿਲਾਂ ਹੀ ਏਮਜ਼ ਵਿਚ ਲਿਜਾਣ ਲਈ ਕਿਹਾ ਸੀ। ਉਨ੍ਹਾਂ ਕਿਹਾ ਕਿ ਹਸਪਤਾਲ ਵੱਲੋਂ ਪੂਰੇ ਪ੍ਰੋਟੋਕੋਲ ਮੁਤਾਬਕ ਇਲਾਜ਼ ਕੀਤਾ ਸੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

LEAVE A REPLY

Please enter your comment!
Please enter your name here

Share post:

spot_img

Popular

More like this
Related

ਥਾਣਾ ਢਕੌਲੀ ਖੇਤਰ ਵਿੱਚ ਗੋਲੀਆਂ ਚਲਾਉਣ ਵਾਲਾ ਦੋਸ਼ੀ ਗ੍ਰਿਫ਼ਤਾਰ

SAS Nagar News:ਸ਼੍ਰੀ ਹਰਮਨਦੀਪ ਸਿੰਘ ਹਾਂਸ ਐਸ.ਐਸ.ਪੀ. ਜ਼ਿਲ੍ਹਾ ਐੱਸ.ਏ.ਐੱਸ...

Bathinda ਦੇ DTO ਦਫ਼ਤਰ ਦਾ ਕਲਰਕ ਰਿਸ਼ਵਤ ਲੈਂਦਾ ਵਿਜੀਲੈਂਸ ਵੱਲੋਂ ਕਾਬੂ

Bathinda News: ਵਿਜੀਲੈਂਸ ਬਿਊਰੋ ਬਠਿੰਡਾ ਵੱਲੋਂ ਅੱਜ ਕੀਤੀ ਗਈ...

Big News; ਜੇਲ੍ਹ ‘ਚ ਬੰਦ ਬਿਕਰਮ ਮਜੀਠਿਆ ਦੇ ਹੱਕ ‘ਚ ਖੁੱਲ ਕੇ ਆਏ ਡੇਰਾ ਬਿਆਸ ਦੇ ਮੁਖੀ

Nabha News: ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ...