ਅੰਮ੍ਰਿਤਸਰ, 12 ਜੂਨ: ਪਿਛਲੇ ਕਰੀਬ ਦੋ ਸਾਲਾਂ ਤੋਂ ਦੁਨੀਆਂ ਦੇ ਤਾਕਤਵਰ ਦੇਸ਼ ਮੰਨੇ ਜਾਂਦੇ ਰੂਸ ਦੀ ਆਪਣੇ ਗੁਆਂਢੀ ਦੇਸ਼ ਯੂਕਰੇਨ ਨਾਲ ਚੱਲ ਰਹੀ ਜੰਗ ਦੇ ਵਿੱਚ ਇੱਕ ਪੰਜਾਬੀ ਨੌਜਵਾਨ ਦੀ ਮੌਤ ਹੋਣ ਮਾਮਲਾ ਸਾਹਮਣੇ ਆਇਆ ਹੈ। ਸ੍ਰੀ ਅੰਮ੍ਰਿਤਸਰ ਸਾਹਿਬ ਦੇ ਰਹਿਣ ਵਾਲੇ ਤੇਜਪਾਲ ਸਿੰਘ ਨਾਂ ਦੇ ਨੋਜਵਾਨ ਬਾਰੇ ਦੱਸਿਆ ਜਾ ਰਿਹਾ ਹੈ ਕਿ ਇਹ ਰੂਸ ਵੱਲੋਂ ਯੂਕਰੇਨ ਦੇ ਖਿਲਾਫ ਜੰਗ ਦੇ ਮੈਦਾਨ ਵਿੱਚ ਲੜ ਰਿਹਾ ਸੀ। ਨੌਜਵਾਨ ਦੇ ਪ੍ਰਵਾਰਕ ਮੈਂਬਰਾਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਤੇਜਪਾਲ ਸਿੰਘ 12 ਜਨਵਰੀ ਟੂਰਿਸਟ ਵੀਜੇ ਉੱਪਰ ਰੂਸ ਗਿਆ ਸੀ। ਜਿੱਥੇ ਉਸ ਨੂੰ ਬਾਅਦ ਵਿੱਚ ਭਰਤੀ ਕਰ ਲਿਆ ਗਿਆ।
ਪ੍ਰਤਾਪ ਬਾਜਵਾ ਨੇ ਅਰੋੜਾ ਨਾਲ ਕੀਤੀ ਮੁਲਾਕਾਤ, ਸਿਆਸੀ ਗਲਿਆਰਿਆ ‘ਚ ਮਚੀ ਹਲਚਲ
ਤੇਜਪਾਲ ਦੇ ਚਾਚੇ ਨੇ ਦੱਸਿਆ ਕਿ 12 ਮਾਰਚ ਉਹਨਾਂ ਦੀ ਆਖਰੀ ਵਾਰ ਉਸ ਦੇ ਨਾਲ ਗੱਲ ਹੋਈ ਸੀ। ਪਰ ਹੁਣ ਦੋ ਦਿਨ ਪਹਿਲਾਂ ਸੂਚਨਾ ਮਿਲੀ ਹੈ ਕਿ ਤੇਜਪਾਲ ਜੰਗ ਦੇ ਵਿੱਚ ਮਾਰਿਆ ਗਿਆ ਹੈ। ਹੁਣ ਤੱਕ ਉਸਦੀ ਲਾਸ਼ ਅਤੇ ਨਾ ਹੀ ਸਰਕਾਰੀ ਤੌਰ ‘ਤੇ ਕੋਈ ਸੂਚਨਾ ਸਾਹਮਣੇ ਆਈ ਹੈ। ਇਹ ਵੀ ਪਤਾ ਲੱਗਿਆ ਹੈ ਕਿ ਤੇਜਪਾਲ ਸਿੰਘ ਦਾ ਵਿਆਹ 2017 ਦੇ ਵਿੱਚ ਪਰਮਿੰਦਰ ਕੌਰ ਨਾਲ ਹੋਇਆ ਸੀ ਅਤੇ ਉਸਦੇ ਇੱਕ ਛੇ ਸਾਲ ਦਾ ਲੜਕਾ ਤੇ ਤਿੰਨ ਸਾਲ ਦੀ ਲੜਕੀ ਵੀ ਹੈ। ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਉਹਨਾਂ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ ਕਿ ਪਰਿਵਾਰ ਦੀ ਮਦਦ ਕੀਤੀ ਜਾਵੇ। ਉਧਰ ਪਤਾ ਚਲਾ ਹੈ ਕਿ ਭਾਰਤ ਸਰਕਾਰ ਨੇ ਵੀ ਇਸ ਘਟਨਾ ਉਪਰ ਦੁੱਖ ਜਿਤਾਉਂਦਿਆ ਰੂਸ ਕੋਲ ਜੰਗ ਦੇ ਮੈਦਾਨ ਵਿੱਚ ਸ਼ਾਮਿਲ ਭਾਰਤੀ ਨੌਜਵਾਨਾਂ ਨੂੰ ਵਾਪਸ ਭੇਜਣ ਦੀ ਮੰਗ ਕੀਤੀ ਗਈ ਹੈ।