ਭਾਖੜਾ ਨਹਿਰ ਵਿਚ ਡੁੱਬਣ ਕਾਰਨ ਭੈਣ-ਭਰਾ ਦੀ ਮੌ+ਤ

0
10
43 Views

ਪਟਿਆਲਾ, 29 ਅਗਸਤ: ਭਾਖੜਾ ਨਹਿਰ ਵਿੱਚ ਸਕੇ ਭੈਣ-ਭਰਾ ਦੀ ਮੌਤ ਹੋਣ ਦੀ ਦੁਖਦਾਇਕ ਘਟਨਾ ਸਾਹਮਣੇ ਆਈ ਹੈ। ਘਰੋਂ ਨਰਾਜ਼ ਹੋ ਕੇ ਆਈ ਭੈਣ ਵੱਲੋਂ ਪਹਿਲਾਂ ਨਹਿਰ ਵਿੱਚ ਛਾਲ ਮਾਰੀ ਗਈ ਤੇ ਉਸ ਨੂੰ ਬਚਾਉਣ ਲਈ ਪਿੱਛੇ ਹੀ ਛਾਲ ਮਾਰਨ ਵਾਲਾ ਭਰਾ ਵੀ ਡੁੱਬ ਗਿਆ। ਜਦ ਕਿ ਦੋ ਹੋਰ ਨੌਜਵਾਨਾਂ ਨੂੰ ਬਚਾ ਲਿਆ ਗਿਆ। ਇਹ ਦੋਨੋਂ ਨੌਜਵਾਨ ਵੀ ਉਕਤ ਲੜਕੀ ਦੇ ਭਰਾ ਦੱਸੇ ਜਾ ਰਹੇ ਹਨ। ਗੋਤਾਖੋਰਾਂ ਵੱਲੋਂ ਲੜਕੀ ਦੀ ਲਾਸ਼ ਬਰਾਮਦ ਕਰ ਲਈ ਗਈ ਹੈ ਪਰੰਤੂ ਲੜਕੇ ਦਾ ਹਾਲੇ ਤੱਕ ਕੁਝ ਵੀ ਪਤਾ ਨਹੀਂ ਲੱਗਿਆ ਹੈ।

ਐਡਵੋਕੇਟ ਧਾਮੀ ਨੇ ਪੰਜ ਸਾਲ ਦੇ ਤੇਗਬੀਰ ਸਿੰਘ ਨੂੰ ਅਫ਼ਰੀਕਾ ਦੀ ਸਭ ਤੋਂ ਉੱਚੀ ਚੋਟੀ ’ਤੇ ਪਹੁੰਚਣ ’ਤੇ ਦਿੱਤੀ ਵਧਾਈ

ਇਹ ਘਟਨਾ ਅੱਜ ਸਵੇਰੇ ਕਰੀਬ 11 ਵਜੇ ਨਾਭਾ ਰੋਡ ‘ ਤੇ ਸਥਿਤ ਭਾਖੜਾ ਉਪਰ ਵਾਪਰੀ ਹੈ। ਮਿਰਤਕ ਲੜਕੀ ਦਾ ਨਾਂ ਲਵਪ੍ਰੀਤ ਕੌਰ 27 ਸਾਲ ਅਤੇ ਲੜਕੇ ਦਾ ਨਾਂ ਮੋਹਨ ਦਸਿਆ ਜਾ ਰਿਹਾ, ਜੋਕਿ ਡਕਾਲਾ ਰੋਡ ਤੇ ਸਥਿਤ ਪਿੰਡ ਰਵਾਸ ਦੇ ਰਹਿਣ ਵਾਲੇ ਸੀ। ਪਤਾ ਚੱਲਿਆ ਹੈ ਕਿ ਮੋਹਨ ਦਾ ਆਉਣ ਵਾਲੇ ਦਿਨਾਂ ਵਿੱਚ ਵਿਆਹ ਰੱਖਿਆ ਹੋਇਆ ਸੀ। ਜਦੋਂ ਕਿ ਲੜਕੀ ਤਲਾਕਸ਼ੁਦਾ ਸੀ ਅਤੇ ਇਕ ਸਕੂਲ ਵਿੱਚ ਪੜਾਉਂਦੀ ਸੀ। ਹਾਲਾਕਿ ਇਸ ਘਟਨਾ ਪਿੱਛੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ ਪ੍ਰੰਤੂ ਕਿਹਾ ਜਾ ਰਿਹਾ ਕਿ ਇਕ ਛੋਟੀ ਜਿਹੀ ਕਹਾਸੁਣੀ ਕਾਰਨ ਏਡੀ ਵੱਡੀ ਘਟਨਾ ਵਾਪਰ ਗਈ। ਫਿਲਹਾਲ ਪੁਲਸ ਵਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here