ਚੰਡੀਗੜ੍ਹ: ਕਾਂਗਰਸ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਕਾਂਗਰਸੀ ਪ੍ਰਧਾਨ ਰਾਜਾ ਵੜਿੰਗ ਵੱਲੋਂ ਅੱਜ ਪੰਜਾਬ ਸਦਨ ਵਿਚ ਪੁਰਾਣੀ ਪੈਂਸ਼ਨ ਸਕੀਮ (OPS) ਸਕੀਮ ਨੂੰ ਲੈ ਕੇ ਸਰਕਾਰ ਨੂੰ ਘੇਰਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਲੋਕ ਪੁਰਾਣੀ ਪੈਂਸ਼ਨ ਸਕੀਮ (OPS) ਨੂੰ ਲੈ ਕੇ ਲੜਾਈ ਲੜ ਰਹੇ ਹਨ। ਉਨ੍ਹਾਂ ਕਿਹਾ ਕਿ ਪਹਿਲਾ ਮੁਲਾਜ਼ਮਾਂ ਦੀ ਬੇਸਿਕ ਸੈਲਰੀ ‘ਚੋ 50 ਪ੍ਰਤੀਸ਼ਤ ਕੱਟ ਲਿਆ ਜਾਂਦਾਂ ਦੀ ਅਤੇ DA ਵੀ ਕੱਟਿਆ ਜਾਂਦਾਂ ਸੀ। ਮੁਲਾਜ਼ਮ ਦੀ ਰਿਟਾਇਰਮੈਂਟ ਵੇਲੇ ਕੱਟੀ ਗਈ ਸੈਲਰੀ ਹੀ ਪੈਂਸ਼ਨ ਲੱਗਦੀ ਸੀ।
l
ਪਰ ਜਦੋ 2004 ਵਿਚ ਕੇਂਦਰ ‘ਚ ਬੀਜੇਪੀ ਸਰਕਾਰ ਆਈ ਤਾਂ ਉਨ੍ਹਾਂ ਨੇ MPS ਸਕੀਮ ਲਾਗੂ ਕਰ ਦਿੱਤੀ ਜਿਸ ਵਿਚ 14 ਪ੍ਰਤੀਸ਼ਤ ਸਰਕਾਰ ਹਿੱਸਾ ਪਾਉਂਦੀ ਹੈ ਤੇ 10 ਪ੍ਰਤੀਸ਼ਤ ਮੁਲਾਜ਼ਮ ਹਿੱਸਾ ਪਾਉਂਦਾ ਹੈ। ਪਰ ਮੁਲਾਜ਼ਮ ਪੁਰਾਣੀ ਪੈਂਸ਼ਨ ਸਕੀਮ (OPS) ਨੂੰ ਹੀ ਲਾਗੂ ਕਰਨ ਦੀ ਮੰਗ ਕਰ ਰਹੇ ਹਨ। ਇਸ ਦੌਰਾਨ ਵੜਿੰਗ ਵੱਲੋਂ ਕੇਜਰੀਵਾਲ ਦੇ ਇਕ ਪੁਰਾਣੇ ਟਵੀਟ ਦਾ ਵੀ ਜ਼ਿਕਰ ਕੀਤਾ ਗਿਆ, ਜਿਸ ਵਿਚ ਕੇਜਰੀਵਾਲ ਵੱਲੋਂ ਪੰਜਾਬ ਵਿਚ ਪੁਰਾਣੀ ਪੈਂਸ਼ਨ ਸਕੀਮ (OPS) ਲਾਗੂ ਕਰਨ ਨੂੰ ਲੈ ਕੇ ਸੀ.ਐਮ ਮਾਨ ਨੂੰ ਵਧਾਈ ਦਿੱਤੀ ਸੀ। ਪਰ ਹੱਲੇ ਤੱਕ ਇਹ ਲਾਗੂ ਨਹੀਂ ਹੋਈ।
Share the post "ਪੁਰਾਣੀ ਪੈਂਸ਼ਨ ਸਕੀਮ (OPS) ‘ਤੇ ਸਦਨ ‘ਚ ਛਿੜੀ ਬਹਿਸ, ਕਾਂਗਰਸ ਨੇ ਘੇਰੀ ਸੂਬਾ ਸਰਕਾਰ "