ਬਠਿੰਡਾ, 2 ਜਨਵਰੀ: ਪੰਜਾਬ ਸਰਕਾਰ ਵੱਲੋਂ ਪ੍ਰਾਈਵੇਟ ਥਰਮਲ ਪਲਾਂਟ ਨੂੰ ਖਰੀਦਣ ਦੇ ਫੈਸਲੇ ਦੀ ਥਰਮਲ ਮੁਲਾਜ਼ਮਾਂ ਨੇ ਸ਼ਲਾਘਾ ਕੀਤੀ ਹੈ। ਇਸ ਮੁੱਦੇ ਨੂੰ ਲੈ ਕੇ ਇੰਪਲਾਈਜ਼ ਫੈਡਰੇਸ਼ਨ (ਚਾਹਲ ਗਰੁੱਪ )ਲਹਿਰਾਂ ਮੁਹੱਬਤ ਦੇ ਅਹੁਦੇਦਾਰਾਂ ਦੀ ਹੋਈ ਮੀਟਿੰਗ ਵਿੱਚ ਇਸ ਫੈਸਲੇ ਨੂੰ ਇਤਿਹਾਸਕ ਕਰਾਰ ਦਿੰਦਿਆਂ ਮੁਲਾਜ਼ਮ ਆਗੂਆਂ ਨੇ ਕਿਹਾ ਕਿ ਇਹ ਮੁਲਾਜ਼ਮ ਵਰਗ ਦੇ ਨਾਲ ਨਾਲ ਪੰਜਾਬ ਦੇ ਲੋਕਾਂ ਲਈ ਵੱਡੀ ਰਾਹਤ ਵਾਲਾ ਫੈਸਲਾ ਹੈ। ਜਥੇਬੰਦੀ ਦੇ ਪ੍ਰਧਾਨ ਬਲਜੀਤ ਸਿੰਘ ਬਰਾੜ, ਲਖਵੰਤ ਸਿੰਘ ਬਾਂਡੀ ਸੀ ਮੀਤ ਪ੍ਰਧਾਨ, ਰਜਿੰਦਰ ਸਿੰਘ (ਨਿੰਮਾ) ਜਨਰਲ ਸਕੱਤਰ,ਰਘਬੀਰ ਸਿੰਘ ਸੈਣੀ ਜੁਆਇੰਟ ਸਕੱਤਰ, ਰਵੀਪਾਲ ਸਿੰਘ ਸਿੱਧੂ ਸੀਨੀਅਰ ਆਗੂਆਂ ਆਦਿ ਵਲੋਂ ਕੀਤੀ ਮੀਟਿੰਗ ਵਿੱਚ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵਲੋਂ ਸ੍ਰੀ ਗੋਇੰਦਵਾਲ ਸਾਹਿਬ ਜੀ ਵੀ ਕੇ ਪ੍ਰਾਈਵੇਟ ਥਰਮਲ ਪਲਾਂਟ ਨੂੰ ਖਰੀਦ ਕੇ ਪੰਜਾਬ ਦੇ ਨਿਵਾਸੀਆਂ ਲਈ ਇਤਿਹਾਸਕ ਫੈਸਲਾ ਲਿਆ ਹੈ।
ਦੇਸ਼ ਭਰ ‘ਚ ਟਰੱਕ ਡਰਾਈਵਰਾਂ ਦੀ ਹੜਤਾਲ, ਪੈਟਰੋਲ ਪੰਪਾਂ ‘ਤੇ ਲੱਗੀਆਂ ਲੰਬੀਆਂ ਕਤਾਰਾਂ
ਇਹ ਥਰਮਲ ਪਲਾਂਟ ਪੰਜਾਬ ਸਰਕਾਰ ਨੂੰ ਬਹੁਤ ਮਹਿੰਗਾ ਪੈ ਰਿਹਾ ਸੀ ਕਿਉਂਕਿ ਇਸ ਦੀ ਬਿਜਲੀ ਪਿਛਲੀਆਂ ਸਰਕਾਰਾਂ ਦੇ ਕੀਤੇ ਸਮਝੌਤੇ ਅਨੁਸਾਰ 9 ਤੋਂ 10 ਰਪਏ ਮਿਲ ਰਹੀ ਸੀ ਹੁਣ ਇਸ ਨੂੰ ਪਬਲਿਕ ਸੈਕਟਰ ਵਿੱਚ ਲਿਆਉਣ ਵਿੱਚ ਇਹ 4 ਤੋਂ 5 ਰੁਪਏ ਪ੍ਰਤੀ ਯੂਨਿਟ ਪਵੇਗੀ ਜਿਸ ਨਾਲ ਪਾਵਰਕਾਮ ਨੂੰ ਹਜ਼ਾਰਾਂ ਕਰੋੜ ਰੁਪਏ ਦੀ ਬੱਚਤ ਹੋਵੇਗੀ। ਆਗੂਆਂ ਨੇ ਕਿਹਾ ਕਿ 1998 ਤੋਂ ਲੈ ਕੇ ਹੁਣ ਤੱਕ ਸਾਰੀਆਂ ਸਰਕਾਰਾਂ ਨੇ ਸਰਕਾਰੀ ਅਦਾਰਿਆਂ ਨੂੰ ਵੇਚਣ ਦਾ ਕੰਮ ਕੀਤਾ ਸੀ ਪਰ ਹੁਣ ਮਾਨ ਸਰਕਾਰ ਨੇ ਲੋਕ ਹਿੱਤ ਵਿੱਚ ਇਹ ਫੈਸਲਾ ਲਿਆ ਹੈ ਜਿਸ ਦੀ ਪ੍ਰਸੰਸਾ ਹੋ ਰਹੀ ਹੈ। ਇਸ ਤੋਂ ਪਹਿਲਾਂ ਪੰਜਾਬ ਦੇ ਟੋਲ ਪਲਾਜ਼ਾ ਵੀ ਬੰਦ ਕਰਨ ਦਾ ਫੈਸਲਾ ਲਿਆ ਗਿਆ ਹੈ।
ਮੰਦਭਾਗੀ ਖ਼ਬਰ: ਕੈਨੈਡਾ ’ਚ ਇੱਕ ਹੋਰ ਪੰਜਾਬੀ ਨੌਜਵਾਨ ਦੀ ਹੋਈ ਮੌਤ
ਇਸ ਸਰਕਾਰ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਨੇ ਪਬਲਿਕ ਸੈਕਟਰ ਦੇ ਬਠਿੰਡਾ ਅਤੇ ਰੂਪਨਗਰ ਥਰਮਲ ਪਲਾਂਟਾਂ ਨੂੰ ਬੰਦ ਕਰ ਦਿੱਤਾ ਸੀ।ਭਗਵੰਤ ਮਾਨ ਦੀ ਸਰਕਾਰ ਆਉਣ ਤੋਂ ਬਾਅਦ ਸਰਕਾਰੀ ਥਰਮਲ ਪਲਾਂਟ ਉਤਪਾਦਨ ਕਰਨ ਲੱਗ ਪਏ ਹਨ। ਇਸ ਤੋਂ ਇਲਾਵਾ ਪਿਛਲੇ 10 ਸਾਲ ਤੋਂ ਬੰਦ ਪਈ ਪੰਜਾਬ ਸਰਕਾਰ ਦੀ ਆਪਣੀ ਪਿਛਵਾੜਾ ਕੋਇਲ ਮਾਈਨਿੰਗ ਦਾ ਕੰਮ ਵੀ ਸੁਰੂ ਹੋ ਗਿਆ ਹੈ ਜਿਥੇ ਸਸਤਾ ਕੋਲ ਮਿਲਣ ਨਾਲ ਪਾਵਰਕਾਮ ਨੂੰ ਹਰ ਸਾਲ 500/ ਕਰੋੜ ਰੁਪਏ ਦੀ ਬੱਚਤ ਹੋਣ ਲੱਗ ਪਈ ਹੈ। ਥਰਮਲ ਆਗੂਆਂ ਨੇ ਇਸ ਕਾਰਜ ਨੂੰ ਸਫਲ ਬਣਾਉਣ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਸਹਿਤ ਪਾਵਰਕਾਮ ਦੇ ਸੀ. ਐਮ. ਡੀ ਇੰਜ:ਬਲਦੇਵ ਸਿੰਘ ਸਰਾਂ ਅਤੇ ਸੈਕਟਰੀ ਪਾਵਰ ਤੇਜਵੀਰ ਸਿੰਘ ਦਾ ਧੰਨਵਾਦ ਕਰਦਿਆਂ ਯੋਗਦਾਨ ਵੀ ਕਿਹਾ ਕਿ ਇਹਨਾਂ ਦੀ ਸੁਚਾਰੂ ਤੇ ਇਮਾਨਦਾਰੀ ਸੋਚ ਕਰਕੇ ਇਹ ਵੱਡਾ ਤੋਹਫਾ ਪੰਜਾਬ ਦੀ ਪਬਲਿਕ ਨੂੰ ਮਿਲਿਆ ਹੈ।
DIG ਹਰਚਰਨ ਸਿੰਘ ਭੁੱਲਰ ਦੀ ਅਗਵਾਈ ‘ਚ SIT ਕਰੇਗੀ ਮਜੀਠੀਆ ਕੇਸ ਦੀ ਜਾਂਚ ਪੜਤਾਲ
ਮੁਲਾਜਮ ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਨਿੱਜੀਕਰਨ ਦਾ ਸਿਸਟਮ ਫੇਲ ਹੋ ਚੁੱਕਾ ਹੈ ਇਸ ਲਈ ਸ੍ਰੀ ਗੋਇੰਦਵਾਲ ਸਾਹਿਬ ਵਾਲੇ ਥਰਮਲ ਪਲਾਂਟ ਨੂੰ ਸਰਕਾਰੀ ਤੌਰ ਤੇ ਚਲਾਇਆ ਜਾਵੇ ਅਤੇ ਵੱਧ ਤੋਂ ਵੱਧ ਪੋਸਟਾ ਦੀ ਰਚਨਾ ਕੀਤੀ ਜਾਵੇ ਤਾਂ ਕਿ ਪਿਛਲੇ 20-25 ਸਾਲ ਤੋਂ ਠੇਕੇਦਾਰ ਸਿਸਟਮ ਅਧੀਨ ਕੰਮ ਕਰਦੇ ਕਾਮਿਆਂ ਨੂੰ ਵੀ ਮਹਿਕਮੇ ਵਿੱਚ ਲੰਮੇ ਤਜਰਬੇ ਤੋਰ ਤੇ ਸਮਾਇਆ ਜਾ ਸਕੇ । ਇਸ ਮੀਟਿੰਗ ਵਿੱਚ ਜਥੇਬੰਦੀ ਦੇ ਹੋਰ ਆਗੂ ਰਜਿੰਦਰ ਬਹਾਦਰ ਪ੍ਰੈਸ ਸਕੱਤਰ, ਯਾਦਵਿੰਦਰ ਸਿੰਘ ਸਿੱਧੂ ਕੈਸ਼ੀਅਰ, ਦਮਨਜੀਤ ਸਿੰਘ ਆਡੀਟਰ, ਮਲਕੀਤ ਸਿੰਘ ਚੈਨਾ ਪ੍ਰਚਾਰ ਸਕੱਤਰ, ਗੁਰਲਾਲ ਸਿੰਘ, ਸ੍ਰੀ ਪ੍ਰੇਮ ਕੁਮਾਰ ਉਪਲ ਸਾਰੇ ਕਾਰਜਕਾਰੀ ਮੈਂਬਰ ਨੇ ਭਾਗ ਲਿਆ।
Share the post "ਪੰਜਾਬ ਸਰਕਾਰ ਵੱਲੋਂ ਪ੍ਰਾਈਵੇਟ ਥਰਮਲ ਪਲਾਂਟ ਖਰੀਦਣ ਦੇ ਫੈਸਲੇ ਦੀ ਥਰਮਲ ਮੁਲਾਜਮ ਆਗੂਆਂ ਨੇ ਕੀਤੀ ਸ਼ਲਾਘਾ"