Bathinda News: ‘ਬਾਰੂ ਰਾਮ ਮੈਮੋਰੀਅਲ ਸ਼ਬਦ ਤ੍ਰਿੰਜਣ ਵੈਲਫੇਅਰ ਅਤੇ ਕਲਚਰਲ ਸੁਸਾਇਟੀ (ਰਜਿ.) ਬਠਿੰਡਾ ’ ਵੱਲੋਂ, ਪ੍ਰਧਾਨ ਮੰਗਤ ਕੁਲਜਿੰਦ ਦੀ ਪ੍ਰਧਾਨਗੀ ਵਿੱਚ ਹੋਈ ਮੀਟਿੰਗ ਵਿੱਚ ‘ਪੰਜਵਾਂ ਕ੍ਰਿਸ਼ਨਾ ਰਾਣੀ ਮਿੱਤਲ ਯਾਦਗਾਰੀ ਹਾਸ-ਵਿਅੰਗ ਪੁਰਸਕਾਰ-2026’ ਉੱਘੇ ਪੰਜਾਬੀ ਵਿਅੰਗਕਾਰ ਸ਼੍ਰੀ ਲਖਵੀਰ ਸਿੰਘ ਭੱਟੀ ਨੂੰ ਦੇਣ ਦਾ ਫੈਸਲਾ ਲਿਆ ਗਿਆ ਹੈ। ਨਵੰਬਰ ਮਹੀਨੇ ਵਿੱਚ ਬਠਿੰਡਾ ਵਿਖੇ ਹੋਣ ਜਾ ਰਹੇ ਸਨਮਾਨ-ਸਮਾਰੋਹ ਵਿੱਚ ਉਹਨਾਂ ਨੂੰ ਇਹ ਐਵਾਰਡ ਪ੍ਰਦਾਨ ਕੀਤਾ ਜਾਵੇਗਾ।ਇਸ ਸਮਾਗਮ ਵਿੱਚ ਪੰਜਾਬੀ ਹਾਸ ਵਿਅੰਗ ਨੂੰ ਸਮਰਪਿਤ ਲੇਖਕ ਅਤੇ ਇਲਾਕੇ ਦੇ ਸਾਹਿਤਕਾਰ ਸ਼ਿਰਕਤ ਕਰਨਗੇ।ਸੁਸਾਇਟੀ ਦੇ ਸੀ.ਮੀਤ ਪ੍ਰਧਾਨ ਜਗਦੀਸ਼ ਰਾਏ ਕੁਲਰੀਆਂ, ਮੀਤ ਪ੍ਰਧਾਨ ਅਮਰਜੀਤ ਸਿੰਘ ਪੇਂਟਰ , ਸਕੱਤਰ ਸੁਖਦਰਸ਼ਨ ਗਰਗ ਅਤੇ ਰਮੇਸ਼ ਗਰਗ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬੀ ਹਾਸ ਵਿਅੰਗ ਨੂੰ ਉਤਸ਼ਾਹਿਤ ਕਰਨ ਹਿੱਤ ਇਹ ਪੁਰਸਕਾਰ, ਸ਼ਬਦ ਤ੍ਰਿੰਜਣ ਮੈਗਜ਼ੀਨ ਦੀ ਬਾਨੀ ਸੰਪਾਦਿਕਾ ਸ਼੍ਰੀਮਤੀ ਕ੍ਰਿਸ਼ਨਾ ਰਾਣੀ ਮਿੱਤਲ ਦੀ ਯਾਦ ਨੂੰ ਸਮਰਪਿਤ, ਸਾਲ 2022 ਵਿੱਚ ਆਰੰਭ ਕੀਤਾ ਗਿਆ ਸੀ ਜੋ ਕਿ ਆਏ ਸਾਲ ਕਿਸੇ ਸਥਾਪਿਤ ਜਾਂ ਉੱਭਰ ਰਹੇ ਪੰਜਾਬੀ ਵਿਅੰਗਕਾਰ ਨੂੰ ਦਿੱਤਾ ਜਾਂਦਾ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।




