ਮਾਨਸਾ 13 ਮਾਰਚ: ਵਾਇਸ ਆਫ ਮਾਨਸਾ ਵੱਲ੍ਹੋਂ ਮਾਨਸਾ ਜ਼ਿਲ੍ਹੇ ਦੀ ਮਨਾਈ ਜਾ ਰਹੀ 32ਵੀਂ ਵਰ੍ਹੇਗੰਢ ਮੌਕੇ 19 ਮਾਰਚ ਨੂੰ ‘ਵਰਤਮਾਨ ਸਿੱਖਿਆ ਅਤੇ ਨਵ-ਰੋਜ਼ਗਾਰ ਸੰਭਾਵਨਾਵਾਂ’ ਵਿਸ਼ੇ ’ਤੇ ਸਿੱਖਿਆ ਸੈਮੀਨਾਰ ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ (ਡਾਇਟ) ਅਹਿਮਦਪੁਰ ਵਿਖੇ ਕਰਵਾਉਣ ਦਾ ਫੈਸਲਾ ਕੀਤਾ ਹੈ,ਜਿਸ ਦੇ ਮੁੱਖ ਬੁਲਾਰੇ ਡਾ.ਧਰਮਿੰਦਰ ਸਿੰਘ ਉੱਭਾ ਪ੍ਰਿੰਸੀਪਲ ਖਾਲਸਾ ਕਾਲਜ ਪਟਿਆਲਾ ਡਾ.ਬੂਟਾ ਸਿੰਘ ਸੇਖੋਂ ਸਹਾਇਕ ਡਾਇਰੈਕਟਰ ਐੱਸ.ਸੀ.ਈ.ਆਰ.ਟੀ.ਸਕੂਲ ਸਿੱਖਿਆ ਵਿਭਾਗ ਪੰਜਾਬ ਹੋਣਗੇ। ਵਾਈਸ ਆਫ਼ ਮਾਨਸਾ ਦੀ ਸਿੱਖਿਆ ਕਮੇਟੀ ਦੀ ਮੀਟਿੰਗ ਡਾ. ਜਨਕ ਰਾਜ ਸਿੰਗਲਾ ਦੀ ਪ੍ਰਧਾਨਗੀ ਹੇਠ ਹੋਈ,ਜਿਸ ਦੌਰਾਨ ਵਰਤਮਾਨ ਸਿੱਖਿਆ ਅਤੇ ਰੋਜ਼ਗਾਰ ਸਬੰਧੀ ਡੂੰਘੀ ਵਿਚਾਰ ਚਰਚਾ ਕੀਤੀ ਗਈ, ਜਿਸ ਦੌਰਾਨ ਵਿਦਿਆਰਥੀਆਂ ਨੂੰ ਉਸਾਰੂ ਦਿਸ਼ਾ ਦੇਣ ਲਈ ਸਿੱਖਿਆ ਸੈਮੀਨਾਰ ਕਰਵਾਉਣ ਦਾ ਫੈਸਲਾ ਲੈਂਦਿਆਂ ਸਿੱਖਿਆ ਸਬੰਧੀ ਸਾਲ ਭਰ ਪ੍ਰੋਗਰਾਮ ਜਾਰੀ ਰੱਖਣ ਦਾ ਵੀ ਅਹਿਮ ਨਿਰਣਾ ਵੀ ਲਿਆ ਗਿਆ ਹੈ।
ਮੁੱਖ ਮੰਤਰੀ ਨੇ ਪੁਲਿਸ ਅਧਿਕਾਰੀਆਂ ਨੂੰ ਸੂਬੇ ਵਿੱਚ ਨਿਰਪੱਖ ਅਤੇ ਸ਼ਾਂਤਮਈ ਚੋਣਾਂ ਲਈ ਪੁਖਤਾ ਬੰਦੋਬਸਤ ਕਰਨ ਲਈ ਆਖਿਆ
ਪ੍ਰੋਜੈਕਟ ਚੇਅਰਮੈਨ ਲਖਵਿੰਦਰ ਸਿੰਘ ਮੂਸਾ ਨੇ ਕਿਹਾ ਕਿ ਵਰਤਮਾਨ ਸਮੇਂ ਦੌਰਾਨ ਸਾਡੇ ਬਹੁਤੇ ਵਿਦਿਆਰਥੀ ਪਹਿਲਾ ਵਾਲੀ ਰਵਾਇਤੀ ਸਿੱਖਿਆ ਤੱਕ ਹੀ ਸੀਮਤ ਹਨ,ਜਦੋਂ ਕਿ ਸਮੇਂ ਦੇ ਬਦਲਣ ਨਾਲ ਨਵੀਆਂ ਸੰਭਾਵਨਾਵਾਂ ਪੈਦਾ ਹੋ ਰਹੀਆਂ ਹਨ। ਸਿੱਖਿਆ ਕਮੇਟੀ ਦੇ ਇੰਚਾਰਜ ਡਾ. ਸੰਦੀਪ ਘੰਡ, ਹਰਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਪਹਿਲੇ ਸਿੱਖਿਆ ਸੈਮੀਨਾਰ ਤੋਂ ਬਾਅਦ ਸਕੂਲਾਂ, ਕਾਲਜਾਂ ਵਿਖੇ ਜਾ ਕੇ ਵੀ ਸਿੱਖਿਆ ਸਮਾਗਮ ਕੀਤੇ ਜਾਣਗੇ।ਨਗਰ ਕੌਂਸਲ ਮਾਨਸਾ ਦੇ ਸਾਬਕਾ ਪ੍ਰਧਾਨ ਬਲਵਿੰਦਰ ਸਿੰਘ ਕਾਕਾ,ਬਲਰਾਜ ਮਾਨ,ਰਾਜ ਜੋਸ਼ੀ,ਹਰਜੀਵਨ ਸਿੰਘ ਅਤੇ ਨਰੇਸ਼ ਬਿਰਲਾ ਨੇ ਕਿਹਾ ਕਿ ਬੱਚਿਆਂ ਨੂੰ ਨੈਤਿਕ ਸਿੱਖਿਆ ਅਤੇ ਚੰਗੀਆਂ ਆਦਤਾਂ ਦੀ ਸਿੱਖਿਆ ਦੇਣ ਦੀ ਵੱਡੀ ਜ਼ਰੂਰਤ ਹੈ ਜਿਸ ਲਈ ਵਾਇਸ ਆਫ ਮਾਨਸਾ ਦੀ ਟੀਮ ਵੀ ਸਕੂਲਾਂ ਵਿੱਚ ਜਾਕੇ ਜਾਗਰੂਕ ਕਰੇਗੀ। ਇਸ ਮੌਕੇ ਹਰਿੰਦਰ ਸਿੰਘ ਮਾਨਸ਼ਾਹੀਆ, ਬਿੱਕਰ ਸਿੰਘ ਮਘਾਣੀਆਂ, ਕੇ ਕੇ ਸਿੰਗਲਾ,ਦਰਸ਼ਨਪਾਲ ਗਰਗ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ ਗਏ।
Share the post "ਵਰਤਮਾਨ ਸਿੱਖਿਆ ਅਤੇ ਨਵ-ਰੋਜ਼ਗਾਰ ਸੰਭਾਵਨਾਵਾਂ ਵਿਸ਼ੇ ’ਤੇ ਸੈਮੀਨਾਰ ਕਰਵਾਉਣ ਦਾ ਫੈਸਲਾ"