Deep Sidhu ਦੇ ਸਾਥੀ ਦਾ ਪਿੰਡ ’ਚ ਗੋ+ਲੀਆਂ ਮਾਰ ਕੇ ਕ+ਤਲ

Date:

spot_img

ਫ਼ਰੀਦਕੋਟ, 9 ਅਕਤੂਬਰ: ਜ਼ਿਲ੍ਹੇ ਦੇ ਪਿੰਡ ਹਰੀ ਨੌ ਵਿਖੇ ਅੱਜ ਦੇਰ ਸ਼ਾਮ ਇੱਕ ਨੌਜਵਾਨ ਦਾ ਕੁੱਝ ਅਗਿਆਤ ਮੋਟਰਸਾਈਕਲ ਸਵਾਰਾਂ ਵੱਲੋਂ ਪਿੰਡ ’ਚ ਹੀ ਵੜ੍ਹ ਕੇ ਗੋਲੀਆਂ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦਾ ਪਤਾ ਲੱਗਦੇ ਹੀ ਪੁਲਿਸ ਵੱਲੋਂ ਮੌਕੇ ’ਤੇ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਮ੍ਰਿਤਕ ਨੌਜਵਾਨ ਦੀ ਪਹਿਚਾਣ ਗੁਰਪ੍ਰੀਤ ਸਿੰਘ ਦੇ ਤੌਰ ‘ਤੇ ਹੋਈ ਹੈ, ਜੋਕਿ ਪਹਿਲਾਂ ਮਰਹੂਮ ਦੀਪ ਸਿੱਧੂ ਦਾ ਸਾਥੀ ਸੀ। ਇਸਤੋਂ ਇਲਾਵਾ ਉਹ ਸਿੱਖ ਮੁੱਦਿਆਂ ਅਤੇ ਸੰਘਰਸ਼ਾਂ ਦੇ ਵਿਚ ਮੋਹਰੀ ਹੋ ਕੇ ਹਿੱਸਾ ਲੈਂਦਾ ਸੀ।

ਇਹ ਵੀ ਪੜੋ: DSP ਦੇ ਨਾਂ ’ਤੇ 25000 ਰੁਪਏ ਰਿਸ਼ਵਤ ਲੈਂਦਾ ਪ੍ਰਾਈਵੇਟ ਵਿਅਕਤੀ ਵਿਜੀਲੈਂਸ ਵੱਲੋਂ ਕਾਬੂ

ਪਿੰਡ ਦੇ ਲੋਕਾਂ ਮੁਤਾਬਕ ਕਰੀਬ ਸਵਾ ਕੁ ਛੇ ਵਜੇਂ ਵਾਪਰੀ ਇਸ ਘਟਨਾ ਸਮੇਂ ਗੁਰਪ੍ਰੀਤ ਸਿੰਘ ਗੁਰੂ ਘਰ ਮੱਥਾ ਟੇਕ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਪਣੇ ਘਰ ਵਾਪਸ ਜਾ ਰਿਹਾ ਸੀ। ਇਸ ਦੌਰਾਨ ਮੋਟਰਸਾਈਕਲ ’ਤੇ ਹੀ ਸਵਾਰ ਹੋ ਕੇ ਆੲੈ ਦੋ ਨੌਜਵਾਨਾਂ ਨੇ ਉਸਦੇ ਘਰ ਕੋਲ ਹੀ ਗੋਲੀਆਂ ਮਾਰ ਦਿੱਤੀਆਂ। ਜਖ਼ਮੀ ਹਾਲਾਤ ਵਿਚ ਉਸਨੂੰ ਹਸਪਤਾਲ ਲਿਜਾਇਆ ਗਿਆ ਪ੍ਰੰਤੂ ਉਸਨੂੰ ਮ੍ਰਿਤਕ ਕਰਾਰ ਦੇ ਦਿੱਤਾ ਗਿਆ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਦੋਸ਼ੀਆਂ ਨੂੰ ਬਖ਼ਸਿਆਂ ਨਹੀਂ ਜਾਵੇਗਾ।

 

spot_img
spot_img

Share post:

Popular

More like this
Related

हरियाणा सरकार के नायाब 2 साल: विकसित हरियाणा के संकल्प को मिली नई गति

👉संकल्प-पत्र के 217 में से 76 संकल्प दो वर्ष...