ਸ਼ਿਮਲਾ, 5 ਸਤੰਬਰ: ਪੰਜਾਬ ਦੇ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਦੀ ਵਿਧਾਨ ਸਭਾ ਵਿਚ ਇੱਕ ਮਹੱਤਵਪੂਰਨ ਬਿੱਲ ਪਾਸ ਕੀਤਾ ਗਿਆ ਹੈ। ਇਸ ਬਿੱਲ ਦਾ ਮਕਸਦ ਰਾਜਨੀਤੀ ਵਿਚ ਆਇਆ ਰਾਮ-ਗਿਆ ਰਾਮ ਦੇ ਪ੍ਰਚਲਣ ਨੂੰ ਘਟਾਉਣਾ ਹੈ। ਵਿਧਾਨ ਸਭਾ ਦੇ ਚੱਲ ਰਹੇ ਮਾਨਸੂਨ ਦੌਰਾਨ ਸੱਤਾਧਾਰੀ ਪਾਰਟੀ ਕਾਂਗਰਸ ਵੱਲੋਂ ਲਿਆਂਦੇ ਇਸ ਬਿੱਲ ਦਾ ਮਕਸਦ ਇੱਕ ਪਾਰਟੀ ਦੀ ਚੋਣ ’ਤੇ ਜਿੱਤੇ ਵਿਧਾਇਕਾਂ ਦੇ ਦੂਜੀਆਂ ਪਾਰਟੀਆਂ ਵਿਚ ਸ਼ਾਮਲ ਹੋਣ ’ਤੇ ਰੋਕ ਲਗਾਉਣ ਦਾ ਵੀ ਲੱਗਦਾ ਹੈ। ਹਿਮਾਚਲ ਪ੍ਰਦੇਸ਼ ਵਿਧਾਨ ਸਭਾ (ਮੈਂਬਰਾਂ ਦੇ ਭੱਤੇ ਅਤੇ ਪੈਨਸ਼ਨ) ਸੋਧ ਬਿਲ 2024 ਦੇ ਮੁਤਾਬਕ ਦਲ-ਬਦਲੀ ਕਾਰਨ ਅਯੋਗ ਕਰਾਰ ਦਿੱਤੇ ਗਏ ਵਿਧਾਇਕ ਨੂੰ ਹੁਣ ਪੈਨਸ਼ਨ ਨਹੀਂ ਮਿਲੇਗੀ।
Punjab Universtiy Chandigarh ’ਚ Student Council ਦੀਆਂ ਵੋਟਾਂ ਸ਼ੁਰੂ,ਨਤੀਜ਼ੇ ਸ਼ਾਮ ਨੂੰ
ਇਹ ਬਿਲ ਸਿਰਫ਼ ਦਲ- ਬਦਲ ਵਿਰੋਧੀ ਕਾਨੂੰਨ ਤਹਿਤ ਅਯੋਗ ਕਰਾਰ ਦਿੱਤੇ ਗਏ ਵਿਧਾਇਕਾਂ ਉਪਰ ਹੀ ਲਾਗੂ ਹੋਵੇਗਾ। ਜਿਕਰਯੋਗ ਹੈ ਕਿ ਹਾਲ ਹੀ ਦੇ ਵਿਚ ਹਿਮਾਚਲ ਪ੍ਰਦੇਸ਼ ’ਚ ਵੱਡੀ ਗਿਣਤੀ ਵਿਚ ਕਈ ਵਿਧਾਇਕਾਂ ਨੇ ਸਿਆਸੀ ਪਾਲੇ ਬਦਲੇ ਸਨ। ਜਿਸ ਕਾਰਨ ਕਈ ਵਿਧਾਇਕਾਂ ਨੂੰ ਸਪੀਕਰ ਵੱਲੋਂ ਅਯੋਗ ਠਹਿਰਾਇਆ ਗਿਆ ਸੀ। ਇੰਨ੍ਹਾਂ ਵਿਚੋਂ ਕਈ ਵਿਧਾਇਕ ਹੁਣ ਹੋਈਆਂ ਉਪ ਚੋਣਾਂ ਵਿਚ ਹਾਰ ਵੀ ਗਏ ਹਨ।