ਬਠਿੰਡਾ, 11 ਮਾਰਚ: ਸਥਾਨਕ ਗੁਰੂ ਤੇਗ ਬਹਾਦਰ ਨਗਰ ਬੀਬੀਵਾਲਾ ਰੋਡ ਦੇ ਪਾਰਕ ਨੰਬਰ 39 ਦੀ ਮੰਦੀ ਹਾਲਾਤ ਨੂੰ ਲੈ ਕੇ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਬੱਗਾ ਸਿੰਘ ਦੀ ਅਗਵਾਈ ਹੇਠ ਇੱਕ ਵਫਦ ਮਿਉਂਸਪਲ ਕਾਰਪੋਰੇਸ਼ਨ ਦੇ ਕਮਿਸ਼ਨਰ ਰਾਹੁਲ ਸਿੰਧੂ ਨੂੰ ਮਿਲਿਆ। ਦਸਣਾ ਬਣਦਾ ਹੈ ਕਿ ਇਹ ਪਾਰਕ ਮੁਹੱਲੇ ਵੱਲੋਂ ਬਣਾਈ ਪ੍ਰਬੰਧਕੀ ਕਮੇਟੀ ਦੁਆਰਾ ਮੇਨਟੇਨ ਕੀਤਾ ਜਾਂਦਾ ਹੈ,ਜਿਸ ਲਈ ਨਗਰ ਨਿਗਮ ਵੱਲੋਂ ਹਰ ਮਹੀਨੇ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ। ਪ੍ਰੰਤੂ ਹੁਣ ਅਕਤੂਬਰ 2023 ਤੋਂ ਇਹ ਰਾਸ਼ੀ ਜਾਰੀ ਨਾ ਹੋਣ ਕਾਰਨ ਪਾਰਕ ਦੀ ਮੈਂਟਨੈਸ ਅਤੇ ਮਾਲੀ ਦੀ ਤਨਖਾਹ ਦੇਣ ਚ ਦਿੱਕਤ ਆ ਰਹੀ ਹੈ।
ਲੋਕਾਂ ਦੇ ਘਰਾਂ ਵਿੱਚ ਜਾ ਕੇ ਔਰਤਾਂ ਦੇ ਸੱਟਾਂ ਮਾਰ ਕੇ ਲੁੱਟਣ ਵਾਲੇ ਗਿਰੋਹ ਨੂੰ ਬਠਿੰਡਾ ਪੁਲਿਸ ਨੇ ਦਬੋਚਿਆ
ਇਸਤੋਂ ਇਲਾਵਾ ਪਾਰਕ ਅੰਦਰ ਸਾਫ ਸੁਣਾਈ ਰੱਖਣ ਲਈ ਡਸਟਬਿਨ ਵੀ ਟੁੱਟਣ ਲੱਗੇ ਹਨ ਅਤੇ ਡਸਟਬਿਨ ਨਾ ਹੋਣ ਕਰਕੇ ਕੂੜਾ ਸਾਰੇ ਪਾਰਕ ਵਿੱਚ ਖਿੰਡਿਆ ਰਹਿੰਦਾ ਹੈ। ਇਸਤੋਂ ਇਲਾਵਾ ਕਮੇਟੀ ਨੇ ਮੰਗ ਕੀਤੀ ਕਿ ਪਾਰਕ ਵਿੱਚ ਗੈਰ ਸਮਾਜੀ ਅਨਸਰਾਂ ਤੇ ਬਾਹਰ ਤੋਂ ਆਏ ਨੌਜਵਾਨਾਂ ਅਨੈਤਿਕ ਕਾਰਵਾਈਆਂ ਕਰਦੇ ਅਤੇ ਨਸ਼ਾਖੋਰੀ ਵਿੱਚ ਗਲਤਾਨ ਆਮ ਦੇਖੇ ਜਾਂਦੇ ਹਨ,ਜਿਸ ਕਾਰਨ ਔਰਤਾਂ,ਬੱਚਿਆਂ ਅਤੇ ਬਜ਼ੁਰਗਾਂ ਨੂੰ ਸ਼ੈਰ ਕਰਨ ਵਿੱਚ ਦਿੱਕਤ ਆਉਂਦੀ ਹੈ। ਜਿਸਦੇ ਚੱਲਦੇ ਪੁਲਿਸ ਅਧਿਕਾਰੀਆਂ ਅਤੇ ਥਾਣਾ ਸਿਵਲ ਲਾਈਨ ਨੂੰ ਕਈ ਵਾਰ ਸ਼ਿਕਾਇਤ ਕੀਤੀ ਹੈ। ਪਰੰਤੂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਕਮਿਸ਼ਨਰ ਨੇ ਵਫ਼ਦ ਨੂੰ ਮੰਗਾਂ ਦੇ ਹੱਲ ਦਾ ਭਰੋਸਾ ਦਿਵਾਇਆ।