Monday, February 2, 2026

Delhi Election Result;ਸਿੱਖ ਲੀਡਰਾਂ ਦੀ ਮੁੜ ਚੜ੍ਹਤ,BJP ਤੇ AAP ਦੀ ਟਿਕਟ ’ਤੇ 5 ਆਗੂ MLA ਬਣੇ

Date:

spot_img

👉ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਦੇ ਕਿਸੇ ਸਿੱਖ ਆਗੂ ਦੇ ਵਜ਼ਾਰਤ ਵਿਚ ਸ਼ਮੂਲੀਅਤ ਦੀ ਪੱਕੀ ਸੰਭਾਵਨਾ
Delhi News: Delhi Election Result; ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਦੇ ਅੱਜ ਸ਼ਨੀਵਾਰ ਨੂੰ ਸਾਹਮਣੇ ਆਏ ਚੋਣ ਨਤੀਜਿਆਂ ਦੇ ਵਿਚ ਸਿੱਖ ਲੀਡਰਾਂ ਦੀ ਚੜ੍ਹਤ ਰਹੀ ਹੈ। ਦਿੱਲੀ ਦੀ ਸਿਆਸਤ ਵਿਚ ਲੰਮਾ ਸਮਾਂ ਆਪਣੀ ਧਾਂਕ ਜਮਾਉਣ ਵਾਲੇ ਪੰਜਾਬੀ ਤੇ ਖ਼ਾਸਕਰ ਸਿੱਖ ਭਾਈਚਾਰੇ ਨਾਲ ਸਬੰਧਤ ਪੰਜ ਆਗੂ ਵਿਧਾਇਕ ਬਣਨ ਵਿਚ ਸਫ਼ਲ ਰਹੇ ਹਨ। ਇੰਨ੍ਹਾਂ ਵਿਚ 3 ਭਾਜਪਾ ਅਤੇ 2 ਆਪ ਦੀ ਟਿਕਟ ’ਤੇ ਚੋਣ ਜਿੱਤੇ ਹਨ। ਵੱਡੀ ਗੱਲ ਇਹ ਵੀ ਹੈ ਕਿ ਇੰਨ੍ਹਾਂ ਪੰਜਾਂ ਵਿਚੋਂ ਜਿੱਤਣ ਵਾਲੇ ਸਿੱਖ ਵਿਧਾਇਕਾਂ ਵਿਚੋਂ ਮਨਜਿੰਦਰ ਸਿੰਘ ਸਿਰਸਾ ਲਗਾਤਾਰ ਤੀਜ਼ੀ ਵਾਰ ਅਤੇ ਆਪ ਦੇ ਜਰਨੈਲ ਸਿੰਘ ਦੂਜੀ ਦਫ਼ਾ ਵਿਧਾਨ ਸਭਾ ਵਿਚ ਪੁੱਜ ਰਹੇ ਹਨ। ਦਿੱਲੀ ਵਿਚ ਭਾਜਪਾ ਨੇ ਭਾਰੀ ਬਹੁਮਤ ਨਾਲ 27 ਸਾਲਾਂ ਬਾਅਦ ਵਾਪਸੀ ਕੀਤੀ ਹੈ ਤੇ ਪੂਰੀ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਉਸਦੇ ਵੱਲੋਂ ਘੱਟ ਤੋਂ ਘੱਟ ਇੱਕ ਸਿੱਖ ਵਿਧਾਇਕ ਨੂੰ ਵਜ਼ਾਰਤ ਵਿਚ ਸ਼ਾਮਲ ਕੀਤਾ ਜਾਵੇਗਾ।

ਇਹ ਵੀ ਪੜ੍ਹੋ Delhi Assembly Election: ਦਿੱਲੀ ‘ਚ AAP ਨੂੰ ਵੱਡਾ ਝਟਕਾ, Arvind Kejriwal ਚੋਣ ਹਾਰੇ, BJP ਦੀ ਬਣੇਗੀ ਸਰਕਾਰ 

ਗੌਰਤਲਬ ਹੈ ਕਿ ਭਾਜਪਾ ਵੱਲੋਂ ਲਗਾਤਾਰ ਸਿੱਖਾਂ ਨੂੰ ਆਪਣੇ ਨਾਲ ਜੋੜਣ ਲਈ ਅੱਡੀ-ਚੋਟੀ ਦਾ ਜੋਰ ਲਗਾਇਆ ਜਾ ਰਿਹਾ ਤੇ ਦਿੱਲੀ ਦੀ ਸਿਆਸਤ ਵਿਚ ਸਿੱਖ ਆਗੂਆਂ ਦਾ ਬੋਲਬਾਲਾ ਪੰਜਾਬ ਦੀ ਸਿਆਸਤ ਵਿਚ ਵੀ ਪ੍ਰਭਾਵ ਪਾਉਂਦਾ ਹੈ। ਦਸਣਾ ਬਣਦਾ ਹੈ ਕਿ ਕਿਸੇ ਸਮੇਂ ਅਕਾਲੀ ਦਲ ਨਾਲ ਜੁੜੇ ਰਹੇ ਮਨਜਿੰਦਰ ਸਿੰਘ ਸਿਰਸਾ ਰਾਜੌਰੀ ਗਾਰਡਨ ਵਿਧਾਨ ਸਭਾ ਹਲਕੇ ਤੋਂ 18,190 ਰਿਕਾਰਡ ਤੋੜ ਵੋਟਾਂ ਦੇ ਨਾਲ ਜਿੱਤੇ ਹਨ, ਉ੍ਹਨਾਂ ਆਪ ਦੀ ਧਨਵੰਤੀ ਚੰਦੇਲ ਨੂੰ ਹਰਾਇਆ ਹੈ। ਇਸੇ ਤਰ੍ਹਾਂ ਭਾਜਪਾ ਦੇ ਹੀ ਸਿੱਖ ਆਗੂ ਅਰਵਿੰਦਰ ਸਿੰਘ ਲਵਲੀ ਗਾਂਧੀਨਗਰ ਹਲਕੇ ਤੋਂ ਚੋਣ ਜਿੱਤੇ ਹਨ। ਉਨ੍ਹਾਂ ਆਪ ਦੇ ਨਵੀਨ ਚੌਧਰੀ ਨੂੰ 12,748 ਵੋਟਾਂ ਦੇ ਅੰਤਰ ਨਾਲ ਹਰਾਇਆ ਹੈ। ਸ: ਲਵਲੀ ਇਸਤੋਂ ਪਹਿਲਾਂ ਕਾਂਗਰਸ ਪਾਰਟੀ ਦੇ ਕੱਦਾਵਾਰ ਆਗੂਆਂ ਵਿਚ ਸ਼ੁਮਾਰ ਸਨ ਪ੍ਰੰਤੂ ਕੁੱਝ ਸਮਾਂ ਪਹਿਲਾਂ ਉਨ੍ਹਾਂ ਭਾਜਪਾ ਵਿਚ ਸਮੂਲੀਅਤ ਕਰ ਲਈ ਸੀ।

ਇਹ ਵੀ ਪੜ੍ਹੋ Australian MP Donald Tump ਦਾ ਫੈਨ? ਨਾਂਅ ਬਦਲ ਕੇ ਰੱਖਿਆ “Trump”

ਇਸੇ ਤਰ੍ਹਾਂ ਕਾਂਗਰਸ ਤੇ ਅਕਾਲੀ ਦਲ ਵਿਚ ਸਿਆਸਤ ਕਰਦੇ ਰਹੇ ਤਰਵਿੰਦਰ ਸਿੰਘ ਮਰਵਾਹਾ ਵੀ ਭਾਜਪਾ ਦੀ ਟਿਕਟ ’ਤੇ ਵਿਧਾਨ ਸਭਾ ਵਿਚ ਪੁੱਜਣ ’ਚ ਸਫ਼ਲ ਰਹੇ ਹਨ। ਉਨ੍ਹਾਂ ਆਮ ਆਦਮੀ ਪਾਰਟੀ ਦੇ ਚੋਟੀ ਦੇ ਆਗੂ ਤੇ ਸਾਬਕਾ ਉੱਪ ਮੁੱਖ ਮੰਤਰੀ ਮਨੀਸ਼ ਸੁਸੋਦੀਆ ਨੂੰ ਸਖ਼ਤ ਮੁਕਾਬਲੇ ਵਿਚ 675 ਵੋਟਾਂ ਨਾਲ ਮਾਤ ਦਿੱਤੀ ਹੈ। ਇਸਤੋਂ ਇਲਾਵਾ ਆਪ ਦੀ ਟਿਕਟ ’ਤੇ ਤਿਲਕ ਨਗਰ ਹਲਕੇ ਤੋਂ ਜਰਨੈਲ ਸਿੰਘ ਦੂਜੀ ਵਾਰ ਚੋਣ ਜਿੱਤੇ ਹਨ। ਉਨ੍ਹਾਂ ਭਾਜਪਾ ਦੀ ਸਵੇਤਾ ਦੇਵੀ ਨੂੰ 11,656 ਵੋਟਾਂ ਨਾਲ ਹਰਾਇਆ ਹੈ। ਆਪ ਦੇ ਇੱਕ ਹੋਰ ਸਿੱਖ ਆਗੂ ਪੂਰਨਦੀਪ ਸਿੰਘ ਸਾਹਨੀ ਨੇ ਚਾਂਦਨੀ ਚੌਕ ਹਲਕੇ ਤੋਂ ਭਾਜਪਾ ਦੇ ਸਤੀਸ਼ ਜੈਨ ਨੂੰ 16,572 ਵੋਟਾਂ ਨਾਲ ਹਰਾਉਣ ਵਿਚ ਸਫ਼ਲਤਾ ਹਾਸਲ ਕੀਤੀ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

 

LEAVE A REPLY

Please enter your comment!
Please enter your name here

Share post:

spot_img

Popular

More like this
Related

ਥਾਣਾ ਢਕੌਲੀ ਖੇਤਰ ਵਿੱਚ ਗੋਲੀਆਂ ਚਲਾਉਣ ਵਾਲਾ ਦੋਸ਼ੀ ਗ੍ਰਿਫ਼ਤਾਰ

SAS Nagar News:ਸ਼੍ਰੀ ਹਰਮਨਦੀਪ ਸਿੰਘ ਹਾਂਸ ਐਸ.ਐਸ.ਪੀ. ਜ਼ਿਲ੍ਹਾ ਐੱਸ.ਏ.ਐੱਸ...

Bathinda ਦੇ DTO ਦਫ਼ਤਰ ਦਾ ਕਲਰਕ ਰਿਸ਼ਵਤ ਲੈਂਦਾ ਵਿਜੀਲੈਂਸ ਵੱਲੋਂ ਕਾਬੂ

Bathinda News: ਵਿਜੀਲੈਂਸ ਬਿਊਰੋ ਬਠਿੰਡਾ ਵੱਲੋਂ ਅੱਜ ਕੀਤੀ ਗਈ...