ਤਿੰਨ ਕੇਂਦਰੀ ਮੰਤਰੀ ਦੀਆਂ ਕਿਸਾਨ ਆਗੂਆਂ ਨਾਲ ਮੀਟਿੰਗ ਅੱਜ
ਚੰਡੀਗੜ੍ਹ, 12 ਫ਼ਰਵਰੀ : ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ ਕਿਸਾਨੀ ਮੰਗਾਂ ਨੂੰ ਲੈ ਕੇ ਦਿੱਤੇ ਦਿੱਲੀ ਕੂਚ ਦੇ ਸੱਦੇ ਦੇ ਚੱਲਦਿਆਂ ਦੇਸ ’ਚ ਮੁੜ ਤੋਂ ਸਾਲ 2020 ਵਾਲਾ ਮਾਹੌਲ ਬਣਦਾ ਦਿਖ਼ਾਈ ਦੇ ਰਿਹਾ। ਪ੍ਰੰਤੂ ਇਸ ਵਾਰ ਲੋਕ ਸਭਾ ਚੋਣਾਂ ਐਨ ਸਿਰ ’ਤੇ ਹੋਣ ਕਾਰਨ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੀ ਫ਼ੂਕ ਫ਼ੂਕ ਕੇ ਕਦਮ ਚੁੱਕ ਰਹੀ ਹੈ। ਇਸਦੇ ਲਈ ਜਿੱਥੇ ਕਿਸਾਨਾਂ ਨੂੰ ਗੱਲਬਾਤ ਦੇ ਰਾਹੀਂ ਠੰਢੇ ਕਰਨ ਦੀ ਰਣਨੀਤੀ ’ਤੇ ਕੰਮ ਕੀਤਾ ਜਾ ਰਿਹਾ, ਦੂਜੇ ਪਾਸੇ ਪੰਜਾਬ ਤੋਂ ਦਿੱਲੀ ’ਚ ਸ਼ਾਮਲ ਹੋਣ ਤੋਂ ਰੋਕਣ ਲਈ ਜੰਗੀ ਪੱਧਰ ਉਪਰ ‘ਕਿਲੇਬੰਦੀ’ ਵੀ ਕੀਤੀ ਜਾ ਰਹੀ ਹੈ।
ਅਧਿਆਕਾਂ ਨੇ ਬੈਰੀਕੇਡ ਤੋੜਦਿਆਂ ਬੁੱਧ ਰਾਮ ਦੇ ਘਰ ਅੱਗੇ ਫੂਕਿਆ ਪੰਜਾਬ ਸਰਕਾਰ ਦਾ ਪੁਤਲਾ
ਪੰਜਾਬ ਦੇ ਹਰਿਆਣਾ ਨਾਲ ਲੱਗਦੇ ਸਾਰੇ ਰਾਸਤਿਆਂ ਨੂੰ ਸੀਲ ਕਰ ਦਿੱਤਾ ਗਿਆ ਹੈ। ਇਸਤੋਂ ਇਲਾਵਾ ਪ੍ਰਮੁੱਖ ਰਾਸਤਿਆਂ ਉਪਰ ਕੰਕਰੀਟ ਦੀਆਂ ਕੰਧਾਂ ਕੱਢਣ ਤੋਂ ਇਲਾਵਾ ਸੜਕਾਂ’ਤੇ ਤਿੱਖੀਆਂ ਕਿੱਲਾਂ ਗੱਡੀਆਂ ਜਾ ਰਹੀਆਂ ਹਨ। ਹਰਿਆਣਾ ਦੇ ਕਰੀਬ ਅੱਧੀ ਦਰਜਨ ਜਿਲ੍ਹਿਆਂ ਦੇ ਵਿੱਚ ਇੰਟਰਨੈਟ ਸੇਵਾਵਾਂ ਵੀ ਮੁਅਤਲ ਕਰ ਦਿੱਤੀਆਂ ਗਈਆਂ ਹਨ। ਇਸ ਤੋਂ ਇਲਾਵਾ ਪੰਜਾਬ ਨੂੰ ਦਿੱਲੀ ਨਾਲ ਜੋੜਦੇ ਰਾਸਤਿਆਂ ’ਤੇ ਸਖਤ ਬੈਰੀਗੇਡਿੰਗ ਅਤੇ ਨਾਕੇਬੰਦੀ ਕੀਤੀ ਜਾ ਰਹੀ ਹੈ। ਇਸਦੇ ਨਾਲ ਹੀ ਹਰਿਆਣਾ ਦੇ ਬਾਰਡਰਾਂ ’ਤੇ ਸੂਬਾਈ ਪੁਲਿਸ ਤੋਂ ਇਲਾਵਾ ਨੀਮ ਫ਼ੌਜੀ ਦਸਤਿਆਂ ਦੀ ਵੀ ਤੈਨਾਤੀ ਕੀਤੀ ਗਈ ਹੈ।
ਕੇਜਰੀਵਾਲ ਤੇ ਭਗਵੰਤ ਮਾਨ ਨੇ ਸ੍ਰੀ ਗੁਰੂ ਅਮਰਦਾਸ ਥਰਮਲ ਪਲਾਂਟ ਪੰਜਾਬ ਦੇ ਲੋਕਾਂ ਨੂੰ ਕੀਤਾ ਸਮਰਪਿਤ
ਉਧਰ ਤਿੰਨ ਕੇਂਦਰੀ ਮੰਤਰੀ ਪਿਊਸ਼ ਗੋਇਲ, ਅਰਜੁਨ ਮੁੰਡਾ ਅਤੇ ਨਿਤਿਆਨੰਦ ਰਾਏ ਵਲੋਂ ਅੱਜ ਸ਼ਾਮ 5 ਵਜੇ ਚੰਡੀਗੜ੍ਹ ਦੇ ਸੈਕਟਰ 26 ਵਿਚ ਕਿਸਾਨ ਆਗੂਆਂ ਨਾਲ ਮੀਟਿੰਗ ਕੀਤੀ ਜਾਵੇਗੀ। ਚਰਚਾ ਇਹ ਵੀ ਸੁਣਾਈ ਦੇ ਰਹੀ ਹੈ ਕਿ ਪਹਿਲਾਂ ਦੀ ਤਰ੍ਹਾਂ ਕਿਸਾਨ ਅੰਦੋਲਨ ਨੂੰ ਸ਼ੁਰੂ ਹੌਣ ਤੋਂ ਰੋਕਣ ਲਈ ਕੇਂਦਰ ਸਰਕਾਰ ਕੁੱਝ ਕਿਸਾਨੀਂ ਮੰਗਾਂ ’ਤੇ ਸਹਿਮਤੀ ਵੀ ਜਤਾ ਸਕਦੀ ਹੈ। ਪ੍ਰੰਤੂ ਕਿਸਾਨ ਆਗੂਆਂ ਵਲੋ ਦਾਅਵਾ ਕੀਤਾ ਜਾ ਰਿਹਾ ਹੈ ਕਿ ਸਵਾਮੀਨਾਥਨ ਦੀ ਰੀਪੋਰਟ ਮੁਤਾਬਕ ਫ਼ਸਲਾਂ ’ਤੇ ਘੱਟੋ-ਘੱਟ ਕੀਮਤ ਦੀ ਮੁੱਖ ਮੰਗਣ ਤੱਕ ਇਹ ਸੰਘਰਸ਼ ਜਾਰੀ ਰਹੇਗਾ। ਕਿਸਾਨਾਂ ਨੇ ਵੀ ਕੇਂਦਰ ਦੇ ਰੁੱਖ ਨੂੂੰ ਦੇਖਦਿਆਂ ਪੂਰੀਆਂ ਤਿਆਰੀਆਂ ਵਿੱਢੀਆਂ ਹੋਈਆਂ ਹਨ ਤੇ ਦਬਾਅ ਵਧਾਉਣ ਲਈ ਹਜ਼ਾਰਾਂ ਟਰੈਕਟਰਾਂ ਦਾ ਕਾਫ਼ਲਾ ਹਰਿਆਣਾ ਬਾਰਡਰ ਵੱਲ ਨੂੰ ਰਵਾਨਾ ਵੀ ਹੋਏ ਹਨ।
Share the post "ਦਿੱਲੀ ਕੂਚ: ਕਿਸਾਨਾਂ ਦੀਆਂ ਤਿਆਰੀਆਂ ਜੋਰਾਂ ’ਤੇ, ਹਰਿਆਣਾ ਨੇ ਵੀ ਸਰਹੱਦਾਂ ‘ਤੇ ਕੀਤੀ ਕਿਲੇਬੰਦੀ"