ਦਿੱਲੀ ਹਾਰਟ ਹਸਪਤਾਲ ਨੇ ਲੋੜਵੰਦ ਬੱਚਿਆਂ ਨਾਲ ਮਨਾਈ ਦੀਵਾਲੀ

Date:

spot_img

Bathinda News: ਦਿੱਲੀ ਹਾਰਟ ਇੰਸਟੀਚਿਊਟ ਐਂਡ ਮਲਟੀਸਪੈਸ਼ਲਿਟੀ ਹਸਪਤਾਲ, ਬਠਿੰਡਾ ਨੇ ‘ਅੱਪੂ ਸੁਸਾਇਟੀ’ ਦੇ ਸਹਿਯੋਗ ਨਾਲ ਲੋੜਵੰਦ ਬੱਚਿਆਂ ਨਾਲ ਦੀਵਾਲੀ ਮਨਾਈ। ਹਸਪਤਾਲ ਵੱਲੋ ਡਾ. ਅਰਚਨਾ ਗੋਇਲ ਅਤੇ ਡਾ.ਕਸ਼ਿਸ਼ ਗੋਇਲ ਨੇ ਬੇਅੰਤ ਨਗਰ ਸਥਿਤ ਈਵਨਿੰਗ ਸਕੂਲ ਦੇ 40 ਬੱਚਿਆਂ ਵਿੱਚ ਜਰੂਰਤ ਦਾ ਸਮਾਨ ਵੰਡਦੇ ਹੋਏ ਉਨ੍ਹਾਂ ਨੂੰ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਮੈਡਮ ਗੋਇਲ ਨੇ ‘ਅੱਪੂ ਸੁਸਾਇਟੀ’ ਦੇ ਨੇਕ ਉਪਰਾਲਿਆਂ ਦੀ ਸ਼ਲਾਘਾ ਕੀਤੀ ਅਤੇ ਭਵਿੱਖ ਵਿੱਚ ਵੀ ਉਨ੍ਹਾਂ ਨੂੰ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਉਨ੍ਹਾਂ ਬੱਚਿਆਂ ਨੂੰ ਮਨ ਲਗਾਕੇ ਪੜ੍ਹਣ ਅਤੇ ਕਾਬਿਲ ਬਣਨ ਲਈ ਪ੍ਰੇਰਿਆ | ਇਸ ਮੌਕੇ ‘ਤੇ, ਬੱਚਿਆਂ ਨੇ ਦੀਵਾਲੀ ਦੇ ਵਿਸ਼ੇ ‘ਤੇ ਆਧਾਰਿਤ ਗੀਤ, ਕਵਿਤਾਵਾਂ ਅਤੇ ਲੇਖ ਪੇਸ਼ ਕਰਕੇ ਦਰਸ਼ਕਾਂ ਦਾ ਮਨ ਮੋਹ ਲਿਆ। ਸੁਸਾਇਟੀ ਦੇ ਪ੍ਰਧਾਨ ਕੇਵਲ ਕ੍ਰਿਸ਼ਨ ਅਤੇ ਸਕੂਲ ਦੇ ਅਧਿਆਪਕਾਂ ਨੇ ਮੈਡਮ ਗੋਇਲ ਦਾ ਧੰਨਵਾਦ ਕੀਤਾ। ਇਸ ਮੌਕੇ ਹਸਪਤਾਲ ਦੀ ਮੀਡੀਆ ਸਲਾਹਕਾਰ ਪਾਇਲ ਬਾਂਸਲ ਦੇ ਨਾਲ-ਨਾਲ ਸਕੂਲ ਦੇ ਅਧਿਆਪਕ ਪੂਜਾ ਠਾਕੁਰ, ਪ੍ਰਬੰਧਕ ਸੁਰਿੰਦਰਪਾਲ ਸਿੰਘ ਅਤੇ ਹੋਰ ਵਿਅਕਤੀ ਵੀ ਮੌਜੂਦ ਸਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

 

spot_img
spot_img
spot_img

Share post:

Popular

More like this
Related

Punjab Police ਦੇ ਚੋਟੀ ਦੇ ਜਰਨੈਲਾਂ ਦੇ ਹੋਏ ਤਬਾਦਲੇ, ਦੇਖੋ List

Chandigarh News: Punjab Police ਦੇ Spl DGP ਅਤੇ ADGP...