ਮੈਂ ਨਾਇਕ ਨਹੀਂ,ਖ਼ਲਨਾਇਕ ਹੂੰ,ਗਾਣੇ ’ਤੇ ਨੱਚਣ ਵਾਲਾ ਦਿੱਲੀ ਦਾ ‘ਜੇਲ੍ਹਰ’ ਮੁਅੱਤਲ, ਜਾਣੋਂ ਵਜਾਹ

Date:

spot_img

ਨਵੀਂ ਦਿੱਲੀ, 10 ਅਗਸਤ: ਪਿਛਲੇ ਲੰਮੇ ਸਮੇਂ ਤੋਂ ਸੋਸਲ ਮੀਡੀਆ ’ਤੇ ਕਾਫ਼ੀ ਗਤੀਸ਼ੀਲ ਰਹਿਣ ਵਾਲੇ ਦਿੱਲੀ ਦੇ ਜੇਲ੍ਹਰ ਦੀਪਕ ਸ਼ਰਮਾ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਉਸਦੇ ਉਪਰ ਦੋਸ਼ ਹੈ ਕਿ ਉਹ ਇੱਕ ਪਾਰਟੀ ਵਿਚ ਗਾਣਿਆਂ ’ਤੇ ਨੱਚਦਾ ਹੋਇਆ ਪਿਸਤੌਲ ਹਵਾ ਵਿਚ ਲਹਿਰਾ ਰਿਹਾ ਸੀ, ਜੋਕਿ ਕਾਨੂੰਨਨ ਜੁਰਮ ਹੈ। ਪਤਾ ਲੱਗਿਆ ਹੈ ਕਿ ਦਿੱਲੀ ਦੀ ਮੰਡੋਲੀ ਜੇਲ੍ਹ ਵਿਚ ਤੈਨਾਤ ਇਸ ਜੇਲ੍ਹਰ ਦੇ ਕੋਲ ਐਸਪੀ ਦਾ ਰੈਂਕ ਹੈ। ਇਹ ਜੇਲ੍ਹ ਵੀ ਤਿਹਾੜ ਜੇਲ੍ਹ ਅਧੀਨ ਆਉਂਦੀ ਹੈ ਤੇ ਮੁਅੱਤਲੀ ਦੇ ਹੁਕਮ ਤਿਹਾੜ ਜੇਲ੍ਹ ਦੇ ਡੀਜੀ ਵੱਲੋਂ ਦਿੱਤੇ ਗਏ ਹਨ।

MP ਅੰਮ੍ਰਿਤਪਾਲ ਸਿੰਘ ਨੂੰ ਲੋਕ ਸਭਾ ਮੈਂਬਰ ਚੁਨਣ ਜਾਣ ਵਾਲੀ ਪਟੀਸ਼ਨ ਖਾਰਿਜ

ਸੂਚਨਾ ਮੁਤਾਬਕ ਜੇਲ੍ਹਰ ਦੀਪਕ ਦਿੱਲੀ ਦੇ ਇੱਕ ਕੌਂਸਲਰ ਦੇ ਜਨਮ ਦਿਨ ਦੀ ਪਾਰਟੀ ਵਿਚ ਗਿਆ ਸੀ, ਜਿੱਥੇ ਉਹ ਇੱਕ ਚਰਚਿਤ ਹਿੰਦੀ ਗਾਣੇ ‘ਮੈਂ ਨਾਇਕ ਨਹੀਂ, ਖ਼ਲਨਾਇਕ ਹੂੰ’ ਉਪਰ ਝੂਮਦਾ ਨਜ਼ਰ ਆ ਰਿਹਾ। ਇਸ ਮੌਕੇ ਉਸਦੇ ਨਾਲ ਕੁੱਝ ਹੋਰ ਦੋਸਤ ਵੀ ਹੁੰਦੇ ਹਨ। ਇਹ ਗਾਣੇ ’ਤੇ ਨੱਚਣ ਵਾਲੀ ਵੀਡੀਓ ਸੋਸਲ ਮੀਡੀਆ ’ਤੇ ਕਾਫ਼ੀ ਵਾਈਰਲ ਹੋ ਰਹੀ ਸੀ। ਵੱਡੀ ਗੱਲ ਇਹ ਵੀ ਹੈ ਕਿ ਜੇਲ੍ਹਰ ਦੀਪਕ ਸ਼ਰਮਾ ਖ਼ੁਦ ਵੀ ਸੋਸਲ ਮੀਡੀਆ ਸਟਾਰ ਹੈ। ਉਹ ਆਪਣੀ ਬਾਡੀ ਦਿਖਾਉਂਦਾ ਹੈ ਤੇ ਬਹੁਤ ਵਾਰ ਵਰਦੀ ਵਿਚ ਵੀ ਨਜ਼ਰ ਆਉਂਦਾ ਹੈ। ਕਿਹਾ ਜਾ ਰਿਹਾ ਹੈ ਕਿ ਉਸਨੂੰ ਲਾਈਮ ਲਾਈਟ ਵਿਚ ਰਹਿਣ ਦਾ ਕਾਫ਼ੀ ਸ਼ੌਕ ਹੈ ਤੇ ਕੁੱਝ ਸ਼ਾਰਟ ਫਿਲਮਾਂ ਵਿਚ ਵੀ ਕੰਮ ਕੀਤਾ ਸੀ।

 

spot_img
spot_img

Share post:

Popular

More like this
Related

ਪ੍ਰਾਈਵੇਟ ਏਜੰਟ ਰਾਹੀਂ 5,000 ਰੁਪਏ ਰਿਸ਼ਵਤ ਲੈਂਦਾ ਇੱਕ ਹੋਰ ਪਟਵਾਰੀ ਵਿਜੀਲੈਂਸ ਦੇ ਅੜਿੱਕੇ ਚੜਿਆ

Jalandhar News : ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ...