ਸੰਭੂ, 20 ਫ਼ਰਵਰੀ : ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਿਕ) ਵੱਲੋਂ ਐਮਐਸਪੀ ਦੀ ਕਾਨੂੰਨੀ ਗਰੰਟੀ ਅਤੇ ਕਿਸਾਨਾਂ ਦੀ ਮੁਕੰਮਲ ਕਰਜ਼ਾ ਮੁਕਤੀ ਨੂੰ ਲੈ ਕੇ ਦਿੱਲੀ ਕੂਚ ਦੇ ਦਿੱਤੇ ਸੱਦੇ ਤਹਿਤ ਕੇਂਦਰ ਨਾਲ ਚਾਰ ਗੇੜਾਂ ਵਿਚ ਹੋਈ ਗੱਲਬਾਤ ਅਸਫ਼ਲ ਰਹਿਣ ਤੋਂ ਬਾਅਦ ਕਿਸਾਨ ਅੱਜ 21 ਫ਼ਰਵਰੀ ਨੂੰ ਸਵੇਰੇ 11 ਵਜੇਂ ਦਿੱਲੀ ਕੂਚ ਕਰਨਗੇ। ਇਸ ਸਬੰਧ ਵਿੱਚ ਸਾਰੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ। ਇਸਦੇ ਲਈ ਬੀਤੇ ਕੱਲ੍ਹ ਤੋਂ ਵੱਡੀ ਗਿਣਤੀ ’ਚ ਪੰਜਾਬ ਦੇ ਵੱਖ ਵੱਖ ਥਾਵਾਂ ਤੋਂ ਕਿਸਾਨਾਂ ਦਾ ਸੰਭੂ ਅਤੇ ਖਨੌਰੀ ਬਾਰਡਰ ’ਤੇ ਪੁੱਜਣਾ ਜਾਰੀ ਰਿਹਾ। ਇਸਤੋਂ ਇਲਾਵਾ ਸੰਭੂ ਬਾਰਡਰ ’ਤੇ ਹਰਿਆਣਾ ਪੁਲਿਸ ਦੀਆਂ ਰੋਕਾਂ ਤੋੜਣ ਦੇ ਲਈ ਵੱਡੀ ਗਿਣਤੀ ਵਿਚ ਨਿਹੰਗ ਸਿੰਘਾਂ ਦੀ ਫ਼ੌਜ ਵੀ ਪੁੱਜ ਗਈ ਹੈ। ਜਦੋਂਕਿ ਨੌਜਵਾਨ ਕਿਸਾਨ ਵੀ ਬਖ਼ਤਰਬੰਦ ਜੇ.ਸੀ.ਬੀ ਤੇ ਪੋਪਲਾਈਨ ਮਸ਼ੀਨਾਂ ਲੈ ਕੇ ਬਾਰਡਰ ’ਤੇ ਆ ਡਟੇ ਹਨ।
Big Breaking: ਸੁਪਰੀਮ ਕੋਰਟ ਨੇ ‘ਆਪ’ ਦੇ ਕੁਲਦੀਪ ਕੁਮਾਰ ਨੂੰ ਐਲਾਨਿਆ ਚੰਡੀਗੜ੍ਹ ਦਾ ਮੇਅਰ
ਦੂਜ ਪਾਸੇ ਹਰਿਆਣਾ ਪੁਲਿਸ ਨੇ ਵੀ ਪੈਰਾ-ਮਿਲਟਰੀ ਦੀ ਮੱਦਦ ਨਾਲ ਪੰਜਾਬ ਨਾਲ ਲੱਗਦੀ ਸਰਹੱਦ ਉਪਰ ਸੁਰੱਖਿਆ ਦੇ ਹੋਰ ਸਖ਼ਤ ਪਬ੍ਰੰਧ ਕਰ ਦਿੱਤੇ ਹਨ ਤੇ ਖ਼ਾਸ ਤੌਰ ‘ਤੇ ਸੰਭੂ ਬਾਰਡਰ ਜਿੱਥੇ ਹਜ਼ਾਰਾਂ ਦੀ ਗਿਣਤੀ ਵਿਚ ਕਿਸਾਨ ਹਰਿਆਣਾ ਕਰਾਸ ਕਰਕੇ ਦਿੱਲੀ ਜਾਣ ਲਈ ਡਟੇ ਹੋਏ ਹਨ, ਵਿਖੇ ਭਾਰੀ ਫ਼ੌਰਸ ਲਗਾਈ ਗਈ ਹੈ। ਇਸਤੋਂ ਇਲਾਵਾ ਇਕ ਚੇਤਾਵਨੀ ਪੱਤਰ ਵੀ ਜਾਰੀ ਕੀਤਾ ਹੈ, ਜਿਸ ਵਿੱਚ ਸ਼ੰਭੂ ਅਤੇ ਖਨੌਰੀ ਬਾਰਡਰ ਦੇ ਇਕ ਕਿਲੋਮੀਟਰ ਦੇ ਘੇਰੇ ਵਿੱਚ ਬਜ਼ੁਰਗਾਂ, ਔਰਤਾਂ ਅਤੇ ਬੱਚਿਆਂ ਨੂੰ ਦੂਰ ਰੱਖਣ ਲਈ ਕਿਹਾ ਗਿਆ ਹੈ। ਇਸਦੇ ਨਾਲ ਹੀ ਕਿਸਾਨਾਂ ਨੂੰ ਕਿਹਾ ਗਿਆ ਹੈ ਕਿ ਜੇਕਰ ਉਨ੍ਹਾਂ ਬੈਰੀਗੇਡਿੰਗ ਤੋੜਨ ਦੀ ਕੋਸ਼ਿਸ਼ ਕੀਤੀ ਤਾਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਆਮ ਆਦਮੀ ਪਾਰਟੀ ਵੱਲੋਂ 11 ਵਿਧਾਨ ਸਭਾ ਹਲਕਿਆਂ ਦੇ ਨਵੇਂ ਇੰਚਾਰਜਾਂ ਦਾ ਐਲਾਨ
ਇਹ ਵੀ ਪਤਾ ਲੱਗਿਆ ਹੈ ਕਿ ਕੇਂਦਰੀ ਗ੍ਰਹਿ ਮੰਤਰਾਲੇ ਨੇ ਵੀ ਪੰਜਾਬ ਸਰਕਾਰ ਨੂੰ ਇਕ ਪੱਤਰ ਭੇਜ ਕੇ ਮਾਹੌਲ ਭੜਕਾਉਣ ਵਾਲਿਆਂ ਵਿਰੁੱਧ ਕਾਰਵਾਈ ਕਰਨ ਤੇ ਅਮਨ-ਕਾਨੂੰਨ ਦੀ ਸਥਿਤੀ ਬਹਾਲ ਰੱਖਣ ਦੇ ਹੁਕਮ ਦਿੱਤੇ ਹਨ। ਜਿਸਤੋਂ ਬਾਅਦ ਹੁਣ ਪੰਜਾਬ ਹਰਿਆਣਾ ਬਾਰਡਰ ’ਤੇ ਪੂਰਾ ਤਨਾਅ ਵਾਲਾ ਮਾਹੌਲ ਦੀ ਪੂਰੀ ਸੰਭਾਵਨਾ ਬਣਦੀ ਜਾ ਰਹੀ ਹੈ। ਗੌਰਤਲਬ ਹੈ ਕਿ ਐਤਵਾਰ ਨੂੰ ਸ਼ਾਮ ਕੇਂਦਰੀ ਮੰਤਰੀਆਂ ਦੀ ਕਿਸਾਨ ਜਥੇਬੰਦੀਆਂ ਨਾਲ ਮੀਟਿੰਗ ਵਿਚ ਪੰਜ ਫ਼ਸਲਾਂ ਉਪਰ ਪੰਜ ਸਾਲ ਲਈ ਕਾਨੂੰਨੀ ਗਰੰਟੀ ਦੇਣ ਦਾ ਪ੍ਰਸਤਾਵ ਦਿੱਤਾ ਸੀ ਪ੍ਰੰਤੂ ਕਿਸਾਨ ਜਥੇਬੰਦੀਆਂ ਨੇ ਡੂੰਘੀ ਵਿਚਾਰ ਤੋਂ ਬਾਅਦ ਕੇਂਦਰ ਦੇ ਇਸ ਪ੍ਰਸਤਾਵ ਨੂੰ ਰੱਦ ਕਰ ਦਿੱਤਾ ਹੈ, ਕਿਉਂਕਿ ਕਿਸਾਨ ਆਗੂਆਂ ਦਾ ਮੰਨਣਾ ਹੈ ਕਿ ਸਿਰਫ਼ ਪੰਜ ਨਹੀਂ, ਬਲਕਿ 23 ਫ਼ਸਲਾਂ ਉਪਰ ਕਾਨੂੰਨੀ ਗਰੰਟੀ ਹੋਣੀ ਚਾਹੀਦੀ ਹੈ।
ਓਡੀਸ਼ਾ ਵਿਧਾਨ ਸਭਾ ਦੇ ਇਕਲੌਤੇ ਸਿੱਖ ਵਿਧਾਇਕ ਨੂੰ ਮਿਲੀਆਂ ਜਾਨੋਂ-ਮਾਰਨ ਦੀਆਂ ਧਮਕੀਆਂ
ਇਸੇ ਤਰ੍ਹਾਂ ਸਵਾਮੀਨਾਥਨ ਦੀ ਰੀਪੋਰਟ ਦੇ ਫ਼ਾਰਮੂਲੇ ਮੁਤਾਬਕ ਫ਼ਸਲਾਂ ਦੇ ਭਾਅ ਅਤੇ ਮੁਕੰਮਲ ਕਰਜ਼ਾ ਮੁਕਤੀ ਦੀ ਮੰਗ ਪੂਰੀ ਨਹੀਂ ਕੀਤੀ ਜਾਂਦੀ, ਉਹ ਅਪਣੇ ਸੰਘਰਸ਼ ਨੂੰ ਵਾਪਸ ਨਹੀਂ ਲੈ ਸਕਦੇ। ਜਿਸਦੇ ਚੱਲਦੇ ਭਲਕੇ ਦਿੱਲੀ ਜਾਣ ਦਾ ਫੈਸਲਾ ਅਟੱਲ ਹੈ। ਦਸਣਾ ਬਣਦਾ ਹੈ ਕਿ ਇਸਤੋ ਪਹਿਲਾਂ 13 ਫ਼ਰਵਰੀ ਨੂੰ ਦਿੱਲੀ ਕੂਚ ਦਾ ਸੱਦਾ ਦਿੱਤਾ ਗਿਆ ਸੀ, ਜਿਸ ਦੌਰਾਨ ਹਰਿਆਣਾ ਸਰਕਾਰ ਦੀਆਂ ਕਈ ਪਰਤਾਂ ਦੀਆਂ ਰੋਕਾਂ ਨੂੰ ਤੋੜਣ ਕਾਰਨ ਪੁਲਿਸ ਤੇ ਕਿਸਾਨਾਂ ਵਿਚਕਾਰ ਕਾਫ਼ੀ ਹੰਗਾਮਾ ਹੋਇਆ ਸੀ ਤੇ ਕਈ ਦਿਨ ਲਗਾਤਾਰ ਹਰਿਆਣਾ ਪੁਲਿਸ ਵੱਲੋਂ ਉਥੇ ਡਟੇ ਕਿਸਾਨਾਂ ਉਪਰ ਅੱਥਰੂ ਗੈਸ ਦੇ ਗੋਲੇ ਅਤੇ ਰਬੜ ਦੀਆਂ ਗੋਲੀਆਂ ਚਲਾਈਆਂ ਜਾਂਦੀਆਂ ਰਹੀਆਂ। ਜਿਸਦੇ ਕਾਰਨ ਕਈ ਕਿਸਾਨ ਗੰਭੀਰ ਰੂਪ ਵਿਚ ਜਖਮੀ ਹੋ ਗਏ ਸਨ। ਇਸਤੋਂ ਇਲਾਵਾ ਕਿਸਾਨ ਆਗੂਆਂ ਨੇ ਹਰਿਆਣਾ ਸਰਕਾਰ ‘ਤੇ ਕਿਸਾਨਾਂ ਉਪਰ ਸਿੱਧੀਆਂ ਗੋਲੀਆਂ ਚਲਾਉਣ ਦੇ ਵੀ ਦੋਸ਼ ਲਗਾਏ ਸਨ।
Share the post "ਅੱਜ ਦਿੱਲੀ ਕੂਚ ਕਰਨਗੇ ਕਿਸਾਨ: ਤਿਆਰੀਆਂ ਪੂਰੀਆਂ, ਹਰਿਆਣਾ ਪੁਲਿਸ ਨੇ ਜਾਰੀ ਕੀਤੀ ਚੇਤਾਵਨੀ"