ਨਵੀਂ ਦਿੱਲੀ, 28 ਜੂਨ: ਬੀਤੇ ਕੱਲ ਆਏ ਮਾਨਸੂਨ ਦੇ ਪਹਿਲੇ ਮੀਂਹ ਤੋਂ ਬਾਅਦ ਦੇਸ ਦੀ ਰਾਜਧਾਨੀ ਦਿੱਲੀ ਪਾਣੀ ਨਾਲ ਜਲਥਲ ਹੋ ਗਈ ਹੈ। ਸ਼ਹਿਰ ਦੀਆਂ ਮੁੱਖ ਸੜਕਾਂ ਵਿਚ ਪਾਣੀ ਭਰ ਗਿਆ ਹੈ। ਇਸਤੋਂ ਇਲਾਵਾ ਦਿੱਲੀ ਦੀ ਮੰਤਰੀ ਆਤਿਸ਼ੀ ਦੇ ਘਰ ਵਿਚ ਵੀ ਪਾਣੀ ਜਾਣ ਦੀ ਸੂਚਨਾ ਹੈ। ਪਾਣੀ ਭਰਨ ਦੇ ਕਾਰਨ ਕਈ ਥਾਂ ਵਹੀਕਲ ਪਾਣੀ ਵਿਚ ਡੁੱਬ ਗਏ ਹਨ। ਇਸਤੋਂ ਇਲਾਵਾ ਆਮ ਲੋਕਾਂ ਨੂੰ ਵੀ ਆਉਣ-ਜਾਣ ਦੀ ਸਮੱਸਿਆ ਹੋ ਰਹੀ ਹੈ।
ਝਾਰਖੰਡ ਦੇ Ex CM Hemant Soren ਨੂੰ ਮਿਲੀ ਪੰਜ ਮਹੀਨਿਆਂ ਬਾਅਦ ਜਮਾਨਤ
ਪਤਾ ਲੱਗਿਆ ਹੈ ਕਿ ਪਾਣੀ ਦੇ ਜਲ ਭਰਾਅ ਦੇ ਨਿਕਾਸ ਦਾ ਕੋਈ ਖ਼ਾਸ ਇੰਤਜਾਮ ਨਾ ਹੋਣ ਕਾਰਨ ਇਹ ਸਮੱਸਿਆ ਆ ਰਹੀ ਹੈ। ਉਧਰ ਇਸ ਸਮੱਸਿਆ ਦੇ ਹੱਲ ਲਈ ਦਿੱਲੀ ਵਿਚ ਤੁਰੰਤ ਐਂਮਰਜੈਂਸੀ ਮੀਟਿੰਗ ਸੱਦੀ ਗਈ ਹੈ। ਜਿਸ ਦੇ ਵਿਚ ਸਮੂਹ ਮੰਤਰੀ ਅਤੇ ਅਧਿਕਾਰੀਆਂ ਨੂੰ ਸ਼ਾਮਲ ਹੋਣ ਲਈ ਕਿਹਾ ਗਿਆ ਹੈ। ਦਿੱਲੀ ਦੇ ਅਧਿਕਾਰੀਆਂ ਨੇ ਦੱਬੀ ਜੁਬਾਨ ਵਿਚ ਦਸਿਆ ਕਿ ਆਉਣ ਵਾਲੇ ਮੀਂਹਾਂ ਦੌਰਾਨ ਇਸ ਸਮੱਸਿਆ ਤੋਂ ਬਚਣ ਅਤੇ ਦਿੱਲੀ ਦੀਆਂ ਸੜਕਾਂ ‘ਤੇ ਖੜੇ ਪਾਣੀ ਦੀ ਨਿਕਾਸੀ ਲਈ ਚਰਚਾ ਕੀਤੀ ਜਾਵੇਗੀ।