ਚੰਡੀਗੜ, 9 ਸਤੰਬਰ: ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਵਲੋ ਜਲੰਧਰ,ਸੰਗਰੂਰ, ਮੁਹਾਲੀ ਅਤੇ ਪਟਿਆਲਾ ਦੇ ਡਿਪਟੀ ਕਮਿਸ਼ਨਰਾਂ ਰਾਹੀਂ ਪੰਜਾਬ ਦੇ ਰਾਜਪਾਲ ਦੇ ਨਾਮ ਮੰਗ ਪੱਤਰ ਦਿੱਤੇ ਗਏ। ਆਪਣੇ ਮੰਗ ਮੈਮੋਰੰਡਮ ਵਿੱਚ ਸੁਧਾਰ ਲਹਿਰ ਦੇ ਆਗੂਆਂ ਨੇ ਪੰਜਾਬ ਸਰਕਾਰ ਵਲੋਂ ਕੁਝ ਦਿਨ ਪਹਿਲਾਂ ਡੀਜ਼ਲ ਤੇ 92 ਪੈਸੇ ਅਤੇ ਪੈਟਰੋਲ ਤੇ 62 ਪੈਸੇ ਵੈਟ ਵਧਾ ਦਿੱਤੇ ਜਾਣ ਦਾ ਮੁੱਦਾ ਚੁੱਕਿਆ ਗਿਆ। ਇਸ ਦੇ ਨਾਲ ਹੀ ਬਿਜਲੀ ਦਰਾਂ ਵਿਚ 7 ਕਿਲੋਵਾਟ ਤੱਕ 3 ਰੁਪਏ ਪ੍ਰਤੀ ਯੂਨਿਟ ਤੱਕ ਮਿਲਦੀ ਸਬਸਿਡੀ ਖਤਮ ਕਰਨ ਦਾ ਮੁੱਦਾ ਉਠਾਉਂਦੇ ਹੋਏ ਇਸ ਨੂੰ ਸੂਬਾ ਵਾਸੀਆਂ ਤੇ ਪਾਇਆ ਗਿਆ ਵੱਡਾ ਬੋਝ ਕਰਾਰ ਦਿੱਤਾ ਗਿਆ।
68 ਵੀਆਂ ਤੀਜੇ ਗੇੜ ਦੀਆਂ ਜ਼ਿਲ੍ਹਾ ਪੱਧਰੀ ਗਰਮ ਰੁੱਤ ਖੇਡਾਂ ਦਾ ਅਗਾਜ਼
ਸੁਧਾਰ ਲਹਿਰ ਦੇ ਕਨਵੀਨਰ ਜੱਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਕਿਹਾ ਕਿ,ਇਹਨਾਂ ਦੋਨੇ ਫੈਸਲਿਆ ਨਾਲ ਪੰਜਾਬ ਦੇ ਲੋਕਾਂ ਤੇ ਲਗਭਗ 2400 ਕਰੋੜ ਦਾ ਜੋ ਨਵਾਂ ਬੋਝ ਪਾਇਆ ਗਿਆ ਜਿਸ ਨੂੰ ਤੁਰੰਤ ਵਾਪਸ ਲਿਆ ਜਾਵੇ।ਜੱਥੇਦਾਰ ਵਡਾਲਾ ਨੇ ਰਾਜਪਾਲ ਪੰਜਾਬ ਨੂੰ ਦੱਸਿਆ ਕਿ ਡੀਜਲ ਅਤੇ ਪੈਟਰੋਲ ਦਾ ਸਿੱਧਾ ਅਸਰ ਭਾੜੇ ਰਾਹੀ ਮਹਿੰਗਾਈ ਨਾਲ ਜੁੜਿਆ ਹੁੰਦਾ ਹੈ। ਜਿਸ ਦਾ ਅਸਰ ਉਸੇ ਅੱਧੀ ਰਾਤ ਤੋਂ ਇਕ ਹੋਰ ਨਾਦਰਸ਼ਾਹੀ ਫਰਮਾਨ ਰਾਹੀ ਸਾਹਮਣੇ ਆਇਆ ਕਿ 23 ਪੈਸੇ ਪ੍ਰਤੀ ਕਿਲੋਮੀਟਰ ਬੱਸ ਕਿਰਾਇਆ ਵਧਾ ਦਿੱਤਾ ਹੈ। ਜਿਸ ਨਾਲ ਦੋ ਦਿੱਨਾ ਵਿੱਚ ਹੀ ਲੋਕ ਤਰਾਈ ਤਰਾਈ ਕਰਨ ਲੱਗੇ ਹਨ। ਦਿੱਤੇ ਗਏ ਮੰਗ ਪੱਤਰ ਵਿੱਚ ਓਹਨਾ ਰਾਜਪਾਲ ਪੰਜਾਬ ਨੂੰ ਪੰਜਾਬ ਸਰਕਾਰ ਦੇ ਉਸ ਵਾਅਦੇ ਤੋਂ ਜਾਣੂ ਕਰਵਾਇਆ
ਵਪਾਰੀ ਤੋਂ 50 ਲੱਖ ਦੀ ਫਿਰੌਤੀ ਲੈਣ ਆਏ ਗੈਂਗਸਟਰ ਗੋਪੀ ਲਾਹੋਰੀਆ ਦੇ ਚਾਰ ਗੁਰਗੇ ਕਾਬੂ
ਜਿਸ ਵਿੱਚ ਆਮ ਆਦਮੀ ਪਾਰਟੀ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਪੰਜਾਬ ਨੂੰ ਕਰਜ਼ਾ ਮੁੱਕਤ ਕਰਨ ਦਾ ਦਾਅਵਾ ਕੀਤਾ ਸੀ ਪਰ ਇਸ ਸਰਕਾਰ ਦੇ ਸਮੇਂ ਦੌਰਾਨ ਲਗਭਗ ਇੱਕ ਲੱਖ ਕਰੋੜ ਦਾ ਕਰਜ਼ਾ ਵਧਾ ਚੁੱਕੇ ਹਨ।ਅੱਜ ਪੰਜਾਬ ਰਾਜਪਾਲ ਨੂੰ ਡਿਪਟੀ ਕਮਿਸ਼ਨਰ ਜਲੰਧਰ ਰਾਹੀਂ ਪ੍ਰਜੀਡੀਅਮ ਦੇ ਕਨਵੀਨਰ ਗੁਰਪ੍ਰਤਾਪ ਸਿੰਘ ਵਡਾਲਾ ਦੀ ਅਗਵਾਈ ਵਿੱਚ, ਪਟਿਆਲਾ ਦੇ ਡਿਪਟੀ ਕਮਿਸ਼ਨਰ ਨੂੰ ਹਰਿੰਦਰਪਾਲ ਸਿੰਘ ਚੰਦੂਮਾਜਰਾ ਅਤੇ ਹਰਿੰਦਰਪਾਲ ਸਿੰਘ ਟੌਹੜਾ ਪ੍ਰਜੀਡੀਅਮ ਮੈਂਬਰਾਂ ਦੀ ਅਗਵਾਈ, ਸੰਗਰੂਰ ਦੇ ਡਿਪਟੀ ਕਮਿਸ਼ਨਰ ਨੂੰ ਸਾਬਕਾ ਵਿਧਾਇਕ ਪ੍ਰਕਾਸ਼ ਚੰਦ ਗਰਗ ਦੀ ਅਗਵਾਈ ਵਿੱਚ ਤੇ ਮੁਹਾਲੀ ਦੇ ਡਿਪਟੀ ਕਮਿਸ਼ਨਰ ਨੂੰ ਬੀਬੀ ਪਰਮਜੀਤ ਕੌਰ ਲਾਂਡਰਾਂ ਪ੍ਰਜੀਡੀਅਮ ਮੈਂਬਰ ਤੇ ਸਿਮਰਨ ਸਿੰਘ ਚੰਦੂਮਾਜਰਾ ਦੀ ਅਗਵਾਈ ਵਿੱਚ ਮੈਮੋਰੈਂਡਮ ਸੌਂਪੇ ਗਏ।
Share the post "ਪੰਜਾਬ ਵਾਸੀਆਂ ਦੇ ਸਿਰ ਪਾਏ ਵਾਧੂ ਵਿੱਤੀ ਬੋਝ ਨੂੰ ਲੈਕੇ ਅਕਾਲੀ ਦਲ ਸੁਧਾਰ ਲਹਿਰ ਵੱਲੋ ਦਿੱਤੇ ਗਏ ਮੰਗ ਪੱਤਰ"