ਬਾਲਿਆਂਵਾਲੀ, 8 ਅਕਤੂਬਰ: ਸਿੱਖਿਆ ਵਿਭਾਗ ਪੰਜਾਬ ਦੇ ਨਿੱਗਰ ਉਪਰਾਲੇ ਤਹਿਤ ਪੰਜਾਬ ਦੇ ਹਰ ਸਕੂਲ ਵਿੱਚ ਕੰਪਿਊਟਰ ਅਤੇ ਪ੍ਰੋਜੈਕਟਰ ਮੁਹੱਈਆ ਕਰਵਾਏ ਗਏ ਹਨ। ਇਹਨਾਂ ਉਪਕਰਨਾਂ ਦੀ ਮੱਦਦ ਨਾਲ਼ ਸਿੱਖਿਆ ਪ੍ਰਣਾਲੀ ਵਿੱਚ ਕ੍ਰਾਂਤੀਕਾਰੀ ਤਬਦੀਲੀਆਂ ਹੋਈਆਂ ਹਨ। ਇਸ ਲੜੀ ਤਹਿਤ ਹੀ ਅੱਜ ਸਰਕਾਰੀ ਐਲੀਮੈੰਟਰੀ ਸਕੂਲ ਬਾਲਿਆਂਵਾਲੀ ਲੜਕੇ ਵਿਖੇ ਮਨਿੰਦਰ ਕੌਰ ਡੀ ਈ ਓ (ਐ. ਸਿੱ) ਨੇ ਰਿਬਨ ਕੱਟ ਕੇ ਕੰਪਿਊਟਰ ਲੈਬ ਦਾ ਉਦਘਾਟਨ ਕੀਤਾ। ਲੈਬ ਦੇ ਉਦੇਸ਼ ਬਾਰੇ ਚਾਨਣਾ ਪਾਉਂਦੇ ਹੋਏ ਸੈਂਟਰ ਹੈੱਡ ਟੀਚਰ ਅਮਨਦੀਪ ਸਿੰਘ ਨੇ ਦੱਸਿਆ ਕਿ ਸਕੂਲ ਦੇ ਹਰ ਬੱਚੇ ਨੂੰ ਕੰਪਿਊਟਰ ਬਾਰੇ ਮੁੱਢਲਾ ਗਿਆਨ ਪ੍ਰਦਾਨ ਕੀਤਾ ਜਾਵੇਗਾ।
ਇਹ ਵੀ ਪੜ੍ਹੋ:Panchayat Elections: ਨਾਮਜਦਗੀਆਂ ਦਾ ਅਮਲ ਖ਼ਤਮ ਹੋਣ ਤੋਂ ਬਾਅਦ ਉਮੀਦਵਾਰ ਚੋਣ ਪ੍ਰਚਾਰ ਲਈ ਡਟੇ
ਜੇਕਰ ਬੱਚਾ ਮੁੱਢਲੀ ਸਿੱਖਿਆ ਵੇਲੇ ਹੀ ਕੰਪਿਊਟਰ ਦੇ ਗਿਆਨ ਤੋਂ ਜਾਣੂ ਹੋ ਜਾਵੇ ਤਾਂ ਉਹ ਵੱਡੀਆਂ ਕਲਾਸਾਂ ਵਿੱਚ ਦਿਲਚਸਪੀ ਨਾਲ਼ ਇਸ ਦੀ ਸੁਚੱਜੀ ਵਰਤੋਂ ਕਰਨ ਵਿੱਚ ਸਮਰੱਥ ਹੋ ਜਾਵੇਗਾ।ਅਧਿਆਪਕਾਂ ਨੂੰ ਸੰਬੋਧਨ ਹੁੰਦਿਆਂ ਡੀ ਈ ਓ ਮਨਿੰਦਰ ਕੌਰ ਨੇ ਕਿਹਾ ਕਿ ਪ੍ਰਾਇਮਰੀ ਪੱਧਰ ਤੇ ਕੰਪਿਊਟਰ ਲੈਬ ਸਥਾਪਤ ਕਰਨਾ ਨਿਵੇਕਲਾ ਕਾਰਜ ਹੈ। ਅੱਜ ਵਿਦਿਆਰਥੀ ਦੀ ਪਹਿਚਾਣ ਗਲੋਬਲ ਹੋ ਗਈ ਹੈ।ਇਸ ਲਈ ਸਿੱਖਣ ਸਿਖਾਉਣ ਦੀ ਪ੍ਰਕਿਰਿਆ ਵਿੱਚ ਨਵੀਂਆਂ ਤਕਨੀਕਾਂ ਦੀ ਵਰਤੋਂ ਕਰਕੇ ਹੀ ਬੱਚਿਆਂ ਨੂੰ ਸਮੇਂ ਦੇ ਹਾਣੀ ਬਣਾਇਆ ਜਾ ਸਕਦਾ ਹੈ।
ਇਹ ਵੀ ਪੜ੍ਹੋ:ਭਰਾ ਨਾਲ ਲੜ ਕੇ ‘ਛੋਟੀ’ ਭੈਣ ਨੇ ਚੁੱਕਿਆ ‘ਵੱਡਾ’ ਕਦਮ
ਉਹਨਾਂ ਅੱਗੇ ਕਿਹਾ ਕਿ ਸਿੱਖਿਆ ਵਿਭਾਗ ਦੇ ਪ੍ਰੋਜੈਕਟ ਕੰਪੀਟੈੰਸੀ ਇਨਹਾਂਸਮੈੰਟ ਪ੍ਰੋਗਰਾਮ ਅਧੀਨ ਬੱਚਿਆਂ ਦੀਆਂ ਸਿੱਖਣ ਯੋਗਤਾਵਾਂ ਵਿਕਸਤ ਕੀਤੀਆਂ ਜਾਣ ਤਾਂ ਜੋ ਆਪਣੇ ਗਿਆਨ ਨੂੰ ਰੌਜਾਨਾ ਜ਼ਿੰਦਗੀ ਵਿੱਚ ਵਰਤ ਸਕਣ। ਇਸ ਮੌਕੇ ਲੈਕਚਰਾਰ ਸੁਖਜੀਤ ਸਿੰਘ, ਗੁਰਮੀਤ ਸਿੰਘ ਈ.ਟੀ.ਟੀ, ਅੰਮ੍ਰਿਤਪਾਲ ਸਿੰਘ , ਗੁਰਮੀਤ ਸਿੰਘ , ਬਲਕਾਰ ਸਿੰਘ, ਰਿੰਕੂ ਈ.ਟੀ.ਟੀ, ਵੀਰਪਾਲ ਕੌਰ, ਹਰਪ੍ਰੀਤ ਕੌਰ, ਕੁਲਦੀਪ ਕੌਰ, ਰੇਖਾ ਰਾਣੀ ਆਦਿ ਹਾਜ਼ਰ ਸਨ।
Share the post "DEO Elementary ਮਨਿੰਦਰ ਕੌਰ ਨੇ ਬਾਲਿਆਂਵਾਲੀ ਸੈਂਟਰ ਸਕੂਲ ਦੀ ਕੰਪਿਊਟਰ ਲੈਬ ਦਾ ਕੀਤਾ ਉਦਘਾਟਨ"