Meril CUVIS
WhatsApp Image 2024-10-26 at 19.49.35
980x 450 Pixel Diwali ads
WhatsApp Image 2024-10-30 at 17.40.47
WhatsApp Image 2024-10-30 at 17.38.12
WhatsApp Image 2024-10-29 at 22.24.24
WhatsApp Image 2024-10-30 at 18.52.52
BANNER_3X2 FEET_GEN_PUNJABI & hindi (1)_page-0001
WhatsApp Image 2024-10-30 at 08.37.17
WhatsApp Image 2024-10-26 at 19.44.07
WhatsApp Image 2024-10-31 at 08.08.50
previous arrow
next arrow
Punjabi Khabarsaar
ਹਰਿਆਣਾ

ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਵਲੋਂ 40 ਫਾਇਰ ਬ੍ਰਿਗੇਡ ਬਾਇਕ ਨੂੰ ਹਰੀ ਝੰਡੀ ਦਿਖਾ ਕੇ ਕੀਤੇ ਰਵਾਨਾ

8 Views

ਚੰਡੀਗੜ੍ਹ, 8 ਜਨਵਰੀ: ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਸ੍ਰੀ ਦੁਸ਼ਯੰਤ ਚੌਟਾਲਾ ਨੇ ਅੱਜ ਪੰਚਕੂਲਾ ਦੇ ਲੋਕ ਨਿਰਮਾਣ ਵਿਭਾਗ ਰੇਸਟ ਹਾਊਸ ਤੋਂ ਸੱਤ ਜਿਲ੍ਹਿਆਂ ਦੇ 40 ਫਾਇਰ ਬ੍ਰਿਗ੍ਰੇਡ ਬਾਇਕ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਬਾਕੀ 60 ਬਾਇਕ ਵੀ ਜਲਦੀ ਹੀ ਬਾਕੀ ਜਿਲ੍ਹਿਆਂ ਨੂੰ ਸੌਂਪ ਦਿੱਤੇ ਜਾਣਗੇ। ਹੀਰੋ ਮੋਟਰ ਕਾਰਪੋਰੇਸ਼ਨ ਵੱਲੋਂ ਕਾਰਪੋਰੇਟ ਸੋਸ਼ਲ ਰਿਸਪਾਂਸੀਬਿਲਿਟੀ (ਸੀਏਸਆਰ) ਤਹਿਤ ਦਿੱਤੀ ਗਈ ਹੈ। ਇਸ ਮੌਕੇ ‘ਤੇ ਡਿਪਟੀ ਮੁੱਖ ਮੰਤਰੀ ਨੂੰ ਫਾਇਰ ਤੇ ਐਮਰਜੈਂਸੀ ਸਰਵਿਸ ਦੇ ਡਾਇਰੈਕਟਰ ਜਨਰਲ ਡਾ. ਯਸ਼ਪਾਲ ਸਿੰਘ ਨੇ ਵਿਸਤਾਰ ਨਾਲ ਵਿਭਾਗ ਦੇ ਕੰਮਾਂ ਅਤੇ ਸਮਸਿਆਵਾਂ ਦੀ ਜਾਣਕਾਰੀ ਦਿੱਤੀ।

ਉੱਤੋਂ ਨਾਂਹ, ਅੰਦਰੋਂ ਹਾਂ! ਸੀਟਾਂ ਦੀ ਵੰਡ ਨੂੰ ਲੈ ਕੇ ਕਾਂਗਰਸ ਤੇ ਆਪ ਦੀ ਹੋਈ ਅਹਿਮ ਮੀਟਿੰਗ

ਹਰਿਆਣਾਂ ਦੇ ਡਿਪਟੀ ਮੁੱਖ ਮੰਤਰੀ ਸ੍ਰੀ ਦੁਸ਼ਯੰਤ ਚੌਟਾਲਾ ਨੇ ਕਰਨਾਲ, ਪਾਣੀਪਤ, ਕੁਰੂਕਸ਼ੇਤਰ, ਪੰਚਕੂਲਾ, ਅੰਬਾਲਾ, ਯਮੁਨਾਨਗਰ, ਜੀਂਦ ਅਤੇ ਹੈਂਡ ਕੁਆਟਰ ਤੋਂ ਆਏ ਹੋਏ ਫਾਇਰ ਅਧਿਕਾਰੀਆਂ ਤੋਂ ਡਾਇਰ ਤੇ ਐਮਰਜੈਂਸੀ ਦੀ ਸਥਿਤੀ ਨਾਲ ਨਜਿਠਣ ਅਤੇ ਸਿਸਟਮ ਨੂੰ ਹੋਰ ਬਿਹਤਰ ਕਰਨ ਲਈ ਚਰਚਾ ਵੀ ਕੀਤੀ ਅਤੇ ਉਨ੍ਹਾਂ ਤੋਂ ਸੁਝਾਅ ਵੀ ਲਏ ਗਏ। ਉਨ੍ਹਾਂ ਨੇ ਫਾਇਰ ਅਧਿਕਾਰੀਆਂ ਵੱਲੋਂ ਪੇਸ਼ ਕੀਤੀ ਗਈ ਮੰਗਾਂ ਨੂੰ ਜਲਦੀ ਹੀ ਪੂਰਾ ਕਰਨ ਦਾ ਭਰੋਸਾ ਦਿੱਤਾ। ਡਿਪਟੀ ਸੀਏਮ ਨੇ ਅਧਿਕਾਰੀਆਂ ਨੂੰ ਆਪਣੇ ਸਬੰਧਿਤ ਖੇਤਰ ਵਿਚ ਗੰਭੀਰਤਾ ਨਾਲ ਕੰਮ ਕਰਨ ਅਤੇ ਫਾਇਰ ਵਿਭਾਗ ਦੇ ਮੁਤਾਬਕ ਫਾਇਰ ਸਿਸਟਮ ਨੂੰ ਦਰੁਸਤ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਅਧਿਕਾਰੀਆਂ ਨੁੰ ਜਿਲ੍ਹਾ ਵਿਚ ਵਿਦਿਅਕ ਸੰਸਥਾਨ, ਯੂਨੀਵਰਸਿਟੀ, ਕਾਲਜ, ਪੈਟਰੋਲ , ਉਦਯੋਗ, ਮੈਰਿਜ ਪੈਲੇਸ ਹਾਲ ਦਾ ਨਿਰੀਖਣ ਕਰਨ ਅਤੇ ਫਾਇਰ ਸਿਸਟਮ ਨੂੰ ਚੈਕ ਕਰਨ ਦੇ ਨਿਰਦੇਸ਼ ਦਿੱਤੇ।

Big News: ਭਾਜਪਾ ਨੂੰ ਰਾਜਸਥਾਨ ‘ਚ ਲੱਗਿਆ ਕਰਾਰਾ ਝਟਕਾ

ਦੁਸ਼ਯੰਤ ਚੌਟਾਲਾ ਨੇ ਸਾਰੇ ਜਿਲ੍ਹਿਆਂ ਵਿਚ ਵੱਡੀ ਤੇ ਛੋਟੀ ਉਦਯੋਗਿਕ ਇਕਾਈਆਂ ਦੇ ਵੀ ਫਾਇਰ ਸਿਸਟਮ ਚੈਕ ਕਰਨ ਦੇ ਨਿਰਦੇਸ਼ ਦਿੱਤੇ ਅਤੇ ਜਿਨ੍ਹਾਂ ਉਦਯੋਗਿਕ ਇਕਾਈਆਂ ਦੇ ਫਾਇਰ ਸਿਸਟਮ ਖਰਾਬ ਹਨ, ਉਨ੍ਹਾਂ ਨੇ ਫਾਇਰ ਅਧਿਕਾਰੀਆਂ ਨੂੰ ਨਿਰੀਖਣ ਕਰ ਠੀਕ ਕਰਵਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਕਿਹਾ ਕਿ ਅਗਲੇ 30 ਦਿਨ ਦੇ ਨੋਟਿਸ ਦੇ ਬਾਵਜੂਦ ਵੀ ਕੋਈ ਸੰਸਥਾਨ ਆਪਣੇ ਫਾਇਰ ਸਿਸਟਮ ਨੂੰ ਫਾਇਰ ਵਿਭਾਗ ਦੇ ਮੁਤਾਬਕ ਦਰੁਸਤ ਕਨਾ ਕਰਨ ਤਾਂ ਉਸ ਦੇ ਖਿਲਾਫ ਕਾਰਵਾਈ ਅਮਲ ਵਿਚ ਲਿਆਈ ਜਾਵੇ। ਡਿਪਟੀ ਸੀਏਮ ਨੇ ਫਾਇਰ ਤੇ ਐਮਰਜੈਂਸੀ ਸਰਵਿਸ ਦੇ ਡਾਇਰੈਕਟਰ ਜਨਰਲ ਨੂੰ ਵਿਭਾਗ ਦੀ ਜਰਜਰ ਪਈ ਇਮਾਰਤਾਂ ਦਾ ਏਸਟੀਮੇਟ ਬਣਾ ਕੇ ਉਨ੍ਹਾਂ ਦੇ ਸਾਹਮਣੇ ਪੇਸ਼ ਕਰਨ ਨੂੰ ਕਿਹਾ। ਤਾਂ ਜੋ ਉਨ੍ਹਾਂ ਇਮਾਰਤਾਂ ਦੀ ਮੁਰੰਮਤ ਕਰਵਾਈ ਜਾ ਸਕੇ। ਉਨ੍ਹਾਂ ਨੇ ਸਾਰੇ ਜਿਲ੍ਹਿਆਂ ਦੇ ਲਈ 25 ਲਾਲ ਬੋਲੇਰਾਂ ਖਰੀਦਣ ਦੇ ਵੀ ਨਿਰਦੇਸ਼ ਦਿੱਤੇ ਤਾਂ ਜੋ ਸਮੇਂ ‘ਤੇ ਫਾਇਰ ਬ੍ਰਿਗੇਡ ਦੇ ਕਰਮਚਾਰੀ ਪਹੁੰਚ ਕੇ ਕਿਸੇ ਅਣਹੋਨੀ ਘਟਨਾ ਨੂੰ ਹੋਣ ਤੋਂ ਰੋਕ ਸਕਣ।

Related posts

ਹਰਿਆਣਾ ਦੇ ਯਮੁਨਾਨਗਰ ’ਚ 800 ਮੈਗਾਵਾਟ ਯੂਨਿਟ ਦੀ ਸਮਰੱਥਾ ਵਾਲਾ ਲੱਗੇਗਾ ਥਰਮਲ ਪਾਵਰ ਪਲਾਂਟ

punjabusernewssite

ਆਦਮਪੁਰ ਦੇ ਨਵੇਂ ਚੁਣ ਵਿਧਾਇਥ ਸ੍ਰੀ ਭਵਯ ਬਿਸ਼ਨੋਈ ਨੂੰ ਵਿਧਾਨਸਭਾ ਵਿਚ ਸਹੁੰ ਦਿਵਾਈ

punjabusernewssite

ਹਰਿਆਣਾ ਸਰਕਾਰ ਨੇ ਸੂਬੇ ’ਚ ਨਹਿਰੀ ਪਾਣੀ ‘ਤੇ ਲੱਗਣ ਵਾਲਾ ਆਬਿਯਾਨਾ ਕੀਤਾ ਸਮਾਪਤ

punjabusernewssite