ਰੋਹਤਕ, 13 ਅਗਸਤ: ਬਲਾਤਕਾਰ ਅਤੇ ਕਤਲ ਦੇ ਮਾਮਲੇ ਵਿਚ ਰੋਹਤਕ ਦੀ ਸੁਨਾਰੀਆ ਜੇਲ੍ਹ ਵਿਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਨੂੰ ਹਰਿਆਣਾ ਸਰਕਾਰ ਨੇ ਮੁੜ ਪੈਰੋਲ ਦੇ ਦਿੱਤੀ ਹੈ। 21 ਦਿਨਾਂ ਲਈ ਮਿਲੀ ਇਸ ਪੈਰੋਲ ਦੇ ਤਹਿਤ ਡੇਰਾ ਮੁਖੀ ਮੰਗਲਵਾਰ ਸਵੇਰੇ ਸਾਢੇ 6 ਵਜੇਂ ਸੁਨਾਰੀਆ ਜੇਲ੍ਹ ਵਿਚੋਂ ਬਾਹਰ ਆਇਆ ਤੇ ਯੂਪੀ ’ਚ ਸਥਿਤ ਡੇਰੇ ਦੇ ਬਾਗਪਤ ਆਸ਼ਰਮ ਦੇ ਵਿਚ ਚਲਾ ਗਿਆ। ਸਿਆਸੀ ਗਲਿਆਰਿਆ ਵਿਚ ਚੱਲ ਰਹੀਆਂ ਚਰਚਾਵਾਂ ਮੁਤਾਬਕ ਆਗਾਮੀ ਦਿਨਾਂ ‘ਚ ਆਉਣ ਜਾ ਰਹੀਆਂ ਹਰਿਆਣਾ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਡੇਰਾ ਸਿਰਸਾ ਦੇ ਪ੍ਰੇਮੀਆਂ ਨੂੰ ਖ਼ੁਸ ਕਰਨ ਦੇ ਲਈ ਡੇਰਾ ਮੁਖੀ ਨੂੰ ਇਹ ਪੈਰੋਲ ਦਿੱਤੀ ਗਈ ਹੈ। ਉਂਝ ਸਾਧਵੀਆਂ ਨਾਲ ਬਲਾਤਕਾਰ ਤੇ ਡੇਰੇ ਦੇ ਮੈਨੇਜਰ ਦੇ ਕਤਲ ਮਾਮਲੇ ਵਿਚ ਸਜ਼ਾ ਮਿਲਣ ਤੋਂ ਬਾਅਦ ਡੇਰਾ ਮੁਖੀ 9ਵੀਂ ਵਾਰ ਜੇਲ੍ਹ ਤੋਂ ਬਾਹਰ ਆਇਆ ਹੈ।
ਚੋਣ ਕਮਿਸ਼ਨ ਨੇ ਹਰਿਆਣਾ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਦੀ ਸਬੰਧੀ ਕੀਤੀ ਮੀਟਿੰਗ
ਇਸਤੋਂ ਪਹਿਲਾਂ ਵੀ ਉਹ 19 ਜਨਵਰੀ 2024 ਨੂੰ ਪੈਰੋਲ ’ਤੇ ਆਇਅ ਸੀ। ਹਾਲਾਂਕਿ ਸ਼੍ਰੋਮਣੀ ਗੁਰਦੂਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਸਾਹਿਬ ਵੱਲੋਂ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਇੱਕ ਪਿਟੀਸ਼ਨ ਦਾਈਰ ਕਰਕੇ ਡੇਰਾ ਮੁਖੀ ਨੂੰ ਵਾਰ-ਵਾਰ ਹਰਿਆਣਾ ਸਰਕਾਰ ਵੱਲੋਂ ਦਿੱਤੀ ਜਾ ਰਹੀ ਪੈਰੋਲ ’ਤੇ ਸਵਾਲ ਚੁੱਕੇ ਸਨ। ਡੇਰਾ ਮੁਖੀ ਦੀ ਤਰਫ਼ੋਂ ਦਾਅਵਾ ਕੀਤਾ ਗਿਆ ਸੀ ਕਿ ਉਹ ਪੈਰੋਲ ਦੌਰਾਨ ਡੇਰੇ ਵੱਲੋਂ ਕੀਤੇ ਜਾ ਰਹੇ ਲੋਕ ਭਲਾਈ ਕੰਮਾਂ ਵਿਚ ਸਮੂਲੀਅਤ ਕਰਨ ਤੇ ਉਨ੍ਹਾਂ ਨੂੰ ਅੱਗੇ ਚਲਾਉਣ ਲਈ ਪੈਰੋਲ ’ਤੇ ਬਾਹਰ ਆਉਣਾ ਚਾਹੁੰਦਾ ਹੈ। ਇਸ ਮਾਮਲੇ ਵਿਚ ਹਾਈਕੋਰਟ ਨੇ ਗੇਂਦ ਹਰਿਆਣਾ ਸਰਕਾਰ ਦੇ ਪਾਲੇ ਵਿਚ ਸੁੱਟ ਦਿੱਤੀ ਸੀ, ਜਿਸਤੋਂ ਬਾਅਦ ਹੁਣ ਸਰਕਾਰ ਨੇ ਇਹ ਪੈਰੋਲ ਦਿੱਤੀ ਹੈ।
Share the post "ਡੇਰਾ ਮੁਖੀ ਰਾਮ ਰਹੀਮ ਨੂੰ ਮੁੜ ਮਿਲੀ ਪੈਰੋਲ, ਮੰਗਲਵਾਰ ਸਵੇਰੇ ਜੇਲ੍ਹ ਤੋਂ ਆਏ ਬਾਹਰ"