
Rohtak/Sirsa News: ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਮੁੜ ਹਰਿਆਣਾ ਸਰਕਾਰ ਨੇ ‘ਫ਼ਰਲੋ’ ਦਿੱਤੀ ਹੈ। ਸਵੇਰੇ ਕਰੀਬ ਪੌਣੇ ਸੱਤ ਵਜੇਂ ਉਹ ਰੋਹਤਕ ਦੀ ਸੁਨਾਰੀਆ ਜੇਲ੍ਹ ਤੋਂ 21 ਦਿਨਾਂ ਲਈ ਪੈਰੋਲ ਉਪਰ ਬਾਹਰ ਨਿਕਲਿਆ। ਉਸਨੂੰ ਲੈਣ ਲਈ ਉਸਦੀ ਮੂੰਹ ਬੋਲੀ ਧੀ ਹਨੀਪ੍ਰੀਤ ਲੈਣ ਲਈ ਪੁੱਜੀ ਹੋਈ ਸੀ।
ਇਹ ਵੀ ਪੜ੍ਹੋ ਕਰਨਲ ਦੀ ਕੁੱਟਮਾਰ ਦਾ ਮਾਮਲਾ; ਹਾਈਕੋਰਟ ਦੇ ਆਦੇਸ਼ਾਂ ’ਤੇ ਚੰਡੀਗੜ੍ਹ ਪੁਲਿਸ ਨੇ ਬਣਾਈ ‘SIT’
ਡੇਰਾ ਮੁਖੀ ਨੂੰ ਭਾਰੀ ਸੁਰੱਖਿਆ ਹੇਠ ਸਿੱਧਾ ਡੇਰਾ ਸਿਰਸਾ ਹੈਡਕੁਆਟਰ ਵਿਖੇ ਲਿਜਾਇਆ ਗਿਆ। ਸਾਲ 2017 ਵਿਚ ਪੰਚਕੂਲਾ ਦੀ ਅਦਾਲਤ ਵੱਲੋਂ ਦੋ ਸਾਧਵੀਆਂ ਨਾਲ ਬਲਾਤਕਾਰ ਦੇ ਮਾਮਲੇ ਵਿਚ ਉਮਰ ਕੈਦ ਦੀ ਸਜ਼ਾ ਸੁਣਾਉਣ ਤੋਂ ਬਾਅਦ ਡੇਰਾ ਮੁਖੀ ਨੂੰ ਇਹ 12ਵੀਂ ਵਾਰ ਪੈਰੋਲ ਮਿਲੀ ਹੈ। ਇਸਤੋਂ ਪਹਿਲੇ ਇਸੇ ਸਾਲ ਦਿੱਲੀ ਚੋਣਾਂ ਤੋਂ ਪਹਿਲਾਂ ਵੀ 27 ਜਨਵਰੀ ਨੂੰ ਉਹ ਇੱਕ ਮਹੀਨੇ ਲਈ ਪੈਰੋਲ ’ਤੇ ਆਇਆ ਸੀ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।
Share the post "ਡੇਰਾ ਮੁਖੀ ਮੁੜ ‘ਸੁਨਾਰੀਆ’ ਜੇਲ੍ਹ ਤੋਂ ਪੈਰੋਲ ’ਤੇ ਆਇਆ ਬਾਹਰ, ਹਨੀਪ੍ਰੀਤ ਨੇ ਕੀਤਾ ‘ਰਿਸੀਵ’"




