ਨਵੀਂ ਦਿੱਲੀ, 10 ਸਤੰਬਰ: ਡੇਰਾ ਸਾਧਵੀਆਂ ਨਾਲ ਬਲਾਤਕਾਰ ਤੇ ਕਈ ਹੋਰ ਸੰਗੀਨ ਮਾਮਲਿਆਂ ਵਿਚ ਹਰਿਆਣਾ ਦੀ ਸੁਨਾਰੀਆ ਜੇਲ੍ਹ ਵਿਚ ਬੰਦ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਦੀ ਮੁਸ਼ਕਿਲਾਂ ਹੋਰ ਵਧਦੀਆਂ ਨਜ਼ਰ ਆ ਰਹੀਆਂ ਹਨ। ਡੇਰੇ ਦੇ ਮੈਨੇਜ਼ਰ ਰਣਜੀਤ ਸਿੰਘ ਦੇ ਸਾਲ 2002 ਵਿਚ ਹੋਏ ਕਤਲ ਮਾਮਲੇ ਵਿਚ ਗੁਰਮੀਤ ਰਾਮ ਰਹੀਮ ਤੇ ਉਸਦੇ ਚਾਰ ਸਾਥੀਆਂ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ ਬਰੀ ਕਰਨ ਦੇ ਮਾਮਲੇ ਨੂੂੰ ਸੁਪਰੀਮ ਕੋਰਟ ਵਿਚ ਦਿੱਤੀ ਚੁਣੌਤੀ ਤੋਂ ਬਾਅਦ ਹੁਣ ਦੇਸ ਦੀ ਸਰਬਉੱਚ ਅਦਾਲਤ ਨੇ ਡੇਰਾ ਮੁਖੀ ਸਹਿਤ ਉਸਦੇ ਸਾਥੀਆਂ ਨੂੰ ਨੋਟਿਸ ਜਾਰੀ ਕੀਤਾ ਹੈ।
ਵਿਧਵਾ ਪੈਨਸ਼ਨ ਲੈਣ ਜਾ ਰਹੀ ਮਾਂ ਤੇ ਪੁੱਤਰਾਂ ਨੂੰ ਤੇਜ ਰਫ਼ਤਾਰ ਬੱਸ ਨੇ ਦਰੜਿਆ
ਡੇਰੇ ਦੀ ਹਰੇਕ ਅੰਦਰਲੀ ਜਾਣਕਾਰੀ ਰੱਖਣ ਵਾਲੇ ਡੇਰਾ ਮੈਨੇਜਰ ਰਣਜੀਤ ਸਿੰਘ ਦਾ 10 ਜੁਲਾਈ 2002 ਨੂੰ ਰਹੱਸਮਈ ਹਾਲਾਤਾਂ ਵਿਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਮਾਮਲੇ ਦੀ ਜਾਂਚ ਸਾਲ 2003 ਵਿੱਚ ਸੀਬੀਆਈ ਨੂੰ ਸੌਂਪੀ ਗਈ ਸੀ। ਸੀਬੀਆਈ ਨੇ ਆਪਣੀ ਜਾਂਚ ਦੌਰਾਨ ਡੇਰਾ ਮੁਖੀ ਸਹਿਤ ਉਸਦੇ ਚਾਰ ਸਾਥੀਆਂ ਨੂੰ ਦੋਸ਼ੀ ਕਰਾਰ ਦਿੰਦਿਆਂ ਸੀਬੀਆਈ ਅਦਾਲਤ ਵੱਲੋਂ ਇੰਨ੍ਹਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ।
ਬਠਿੰਡਾ ਜ਼ਿਲ੍ਹੇ ਦੇ ਵੱਡੇ ਪਿੰਡਾਂ ’ਚ ਸ਼ੁਮਾਰ ਕੋਟਸ਼ਮੀਰ ਦੇ ਛੱਪੜਾਂ ਦਾ ਬੁਰਾ ਹਾਲ
ਪ੍ਰੰਤੂ ਡੇਰਾ ਮੁਖੀ ਤੇ ਉਸਦੇ ਸਾਥੀ ਇਸ ਫੈਸਲੇ ਦੇ ਵਿਰੁਧ ਹਾਈਕੋਰਟ ਚਲ ਗਏ ਸਨ, ਜਿੱਥੈ ਉਨ੍ਹਾਂ ਨੂੰ ਬਰੀ ਕਰ ਦਿੱਤਾ ਸੀ। ਹਾਈ ਕੋਰਟ ਦੇ ਇਸ ਫੈਸਲੇ ਨੂੰ ਚੁਣੌਤੀ ਦਿੰਦੀ ਪਿਟੀਸ਼ਨ ’ਤੇ ਸੁਣਵਾਈ ਕਰਦਿਆਂ ਸੁਪਰੀਮ ਕੋਰਟ ਦੇ ਜਸਟਿਸ ਬੇਲਾ ਐਮ ਤ੍ਰਿਵੇਦੀ ਅਤੇ ਜਸਟਿਸ ਸਤੀਸ਼ ਚੰਦਰ ਸ਼ਰਮਾ ਦੀ ਡਿਵੀਜ਼ਨ ਬੈਂਚ ਵੱਲੋਂ ਬੀਤੇ ਕੱਲ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਅਤੇ ਚਾਰ ਹੋਰਾਂ ਨੂੰ ਨੋਟਿਸ ਜਾਰੀ ਕੀਤਾ ਹੈ।
Share the post "ਡੇਰਾ ਸਿਰਸਾ ਦੇ ਮੁਖੀ ਦੀਆਂ ਮੁੜ ਵਧੀਆਂ ਮੁਸਕਿਲਾਂ, ਸੁਪਰੀਮ ਕੋਰਟ ਨੇ ਜਾਰੀ ਕੀਤਾ ਨੋਟਿਸ"