Devotee drops Rs 100 crore Cheque: ਵਿਅਕਤੀਆਂ ਵੱਲੋਂ ਇਕ ਦੂਜੇ ਨਾਲ ਠੱਗੀ ਮਾਰਦੇ ਤਾਂ ਬਹੁਤ ਦੇਖੇ ਹੋਣੇ ਪਰ ਕੋਈ ਰੱਬ ਨਾਲ ਹੀ ਠੱਗੀ ਮਾਰ ਜਾਵੇ ਉਹ ਵੀ ਕਰੋੜਾਂ ਦੀ ਇਹ ਸ਼ਾਇਦ ਤੁਸੀ ਪਹਿਲਾ ਵਾਰ ਸੁਣਿਆ ਹੋਣਾ। ਪਰ ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਇਹ ਗੱਲ ਸੱਚ ਹੈ। ਇਹ ਠੱਗੀ ਕੋਈ ਛੋਟੀ-ਮੋਟੀ ਨਹੀਂ ਹੈ ਬਲਕਿ ਪੂਰੇ 100 ਕਰੋੜ ਦੀ ਠੱਗੀ ਹੈ।
ਸਿਮਹਾਚਲਮ ਦੇ ਸ਼੍ਰੀ ਵਰਾਹਲਕਸ਼ਮੀ ਨਰਸਿਮਹਾ ਸਵਾਮੀ ਮੰਦਰ ‘ਚ ਇਕ ਸ਼ਰਧਾਲੂ ਨੇ 100 ਕਰੋੜ ਰੁਪਏ ਦਾ ਚੈੱਕ ਭੇਂਟ ਬਾਕਸ ‘ਚ ਜਮ੍ਹਾ ਕਰਵਾਇਆ। ਜਦੋਂ ਮੰਦਰ ਪ੍ਰਬੰਧਕਾਂ ਨੇ ਇਹ ਚੈੱਕ ਸਬੰਧਤ ਬੈਂਕ ਨੂੰ ਭੇਜਿਆ ਤਾਂ ਉਹ ਇਹ ਜਾਣ ਕੇ ਹੈਰਾਨ ਰਹਿ ਗਏ ਕਿ ਸ਼ਰਧਾਲੂ ਦੇ ਖਾਤੇ ਵਿੱਚ ਸਿਰਫ਼ 17 ਰੁਪਏ ਹੀ ਸਨ। ਚੈੱਕ ਦੀ ਤਸਵੀਰ ਵੀਰਵਾਰ ਨੂੰ ਸੋਸ਼ਲ ਮੀਡੀਆ ‘ਤੇ ਸਾਹਮਣੇ ਆਈ। ਬੋਡੇਪੱਲੀ ਰਾਧਾਕ੍ਰਿਸ਼ਨ ਨੇ ਚੈੱਕ ‘ਤੇ ਦਸਤਖਤ ਕੀਤੇ ਸਨ।
ਵਿਜੀਲੈਂਸ ਵਲੋਂ ਬਠਿੰਡਾ ’ਚ ‘ਖੁੰਬਾਂ’ ਵਾਂਗ ਉੱਗੀਆਂ ਪ੍ਰਾਈਵੇਟ ਕਲੌਨੀਆਂ ਦੀ ਜਾਂਚ ਸ਼ੁਰੂ
ਸ਼ਰਧਾਲੂ ਨੇ ਚੈੱਕ ‘ਤੇ ਮਿਤੀ ਨਹੀਂ ਲਿਖੀ ਹੈ ਜੋ ਕੋਟਕ ਮਹਿੰਦਰਾ ਬੈਂਕ ਦਾ ਹੈ। ਚੈੱਕ ਤੋਂ ਪਤਾ ਲੱਗਦਾ ਹੈ ਕਿ ਸ਼ਰਧਾਲੂ ਵਿਸ਼ਾਖਾਪਟਨਮ ‘ਚ ਬੈਂਕ ਦੀ ਬ੍ਰਾਂਚ ‘ਚ ਖਾਤਾ ਧਾਰਕ ਹੈ। ਜਦੋਂ ਮੰਦਿਰ ਸੰਸਥਾ ਦੇ ਅਧਿਕਾਰੀਆਂ ਨੂੰ ਇਹ ਚੈੱਕ ਹੁੰਡੀ ‘ਚ ਮਿਲਿਆ ਤਾਂ ਉਹ ਇਸ ਨੂੰ ਕਾਰਜਸਾਧਕ ਅਫ਼ਸਰ ਕੋਲ ਲੈ ਗਏ। ਉਸ ਨੇ ਕੁਝ ਗਲਤ ਮਹਿਸੂਸ ਕੀਤਾ ਅਤੇ ਅਧਿਕਾਰੀਆਂ ਨੂੰ ਸਬੰਧਤ ਬੈਂਕ ਸ਼ਾਖਾ ਤੋਂ ਜਾਂਚ ਕਰਨ ਲਈ ਕਿਹਾ।
ਬੈਂਕ ਅਧਿਕਾਰੀਆਂ ਨੇ ਮੰਦਰ ਦੀ ਸੰਸਥਾ ਨੂੰ ਸੂਚਿਤ ਕੀਤਾ ਕਿ ਜਿਸ ਵਿਅਕਤੀ ਨੇ ਚੈੱਕ ਜਾਰੀ ਕੀਤਾ ਹੈ, ਉਸ ਦੇ ਖਾਤੇ ਵਿੱਚ ਸਿਰਫ 17 ਰੁਪਏ ਹਨ। ਮੰਦਰ ਦੇ ਅਧਿਕਾਰੀ ਦਾਨੀ ਦੀ ਪਛਾਣ ਕਰਨ ਲਈ ਬੈਂਕ ਨੂੰ ਪੱਤਰ ਲਿਖਣ ਦੀ ਯੋਜਨਾ ਬਣਾ ਰਹੇ ਹਨ। ਸੂਤਰਾਂ ਨੇ ਕਿਹਾ ਕਿ ਜੇਕਰ ਦਾਨੀ ਦਾ ਮੰਦਰ ਦੇ ਅਧਿਕਾਰੀਆਂ ਨੂੰ ਧੋਖਾ ਦੇਣ ਦਾ ਇਰਾਦਾ ਸੀ, ਤਾਂ ਬੈਂਕ ਨੂੰ ਉਸ ਦੇ ਖਿਲਾਫ ਚੈੱਕ ਬਾਊਂਸ ਦਾ ਮਾਮਲਾ ਸ਼ੁਰੂ ਕਰਨ ਦੀ ਬੇਨਤੀ ਕੀਤੀ ਜਾ ਸਕਦੀ ਹੈ।
Share the post "Devotee drops Rs 100 crore Cheque: ਵਿਅਕਤੀ ਨੇ ਕੀਤੀ ਰੱਬ ਨਾਲ ਹੀ ਠੱਗੀ, ਭੇਂਟ ਬਾਕਸ ‘ਚ ਸੁੱਟਿਆ 100 ਕਰੋੜ ਦਾ ਚੈੱਕ,ਖਾਤੇ ‘ਚ ਨਿਕਲੇ ਸਿਰਫ 17 ਰੁਪਏ"