ਪਾਕਿਸਤਾਨ ’ਚ ਬੰ+ਬ ਬ.ਲਾਸਟ, 2 ਬੱਚਿਆਂ ਸਣੇ ਇੱਕ ਔਰਤ ਦੀ ਮੌ+ਤ, ਦਰਜ਼ਨਾਂ ਜਖ਼ਮੀ

0
71

ਨਵੀਂ ਦਿੱਲੀ, 25 ਅਗਸਤ: ਅੱਤਵਾਦ ਦੇ ਕਾਰਨ ਹਮੇਸ਼ਾ ਪੂਰੀ ਦੁਨੀਆ ’ਚ ਚਰਚਾ ਵਿਚ ਰਹਿਣ ਵਾਲੇ ਪਾਕਿਸਤਾਨ ’ਚ ਆਏ ਦਿਨ ਗੋਲੀਆਂ ਤੇ ਬੰਬ ਬਲਾਸਟ ਦੀਆਂ ਘਟਨਾਵਾਂ ਆਮ ਹਨ। ਇਸੇ ਤਰ੍ਹਾਂ ਦੀ ਵਾਪਰੀ ਇੱਕ ਤਾਜ਼ਾ ਘਟਨਾ ਵਿਚ ਬਲੋਚਿਸਤਾਨ ’ਚ ਹੋਏ ਇੱਕ ਜਬਰਦਸਤ ਬੰਬ ਬਲਾਸਟ ਵਿਚ ਦੋ ਬੱਚਿਆਂ ਸਹਿਤ ਇੱਕ ਔਰਤ ਦੀ ਮੌਤ ਹੋ ਗਈ। ਇਸ ਘਟਨਾ ਵਿਚ ਕੁੱਝ ਪੁਲਿਸ ਮੁਲਾਜਮਾਂ ਸਹਿਤ ਇੱਕ ਦਰਜ਼ਨ ਤੋਂ ਵੱਧ ਵਿਅਕਤੀ ਜਖ਼ਮੀ ਹੋ ਗਏ,

Breaking News: ਅੰਮ੍ਰਿਤਸਰ ’ਚ NRI ਨੂੰ ਘਰ ਵਿਚ ਵੜਕੇ ਗੋਲੀਆਂ ਮਾਰਨ ਦੇ ਮਾਮਲੇ ਦਾ ਪੁਲਿਸ ਵੱਲੋਂ ਪਰਦਾਫ਼ਾਸ, 5 ਕਾਬੂ

ਜਿੰਨ੍ਹਾਂ ਦਾ ਵੱਖ ਵੱਖ ਹਸਪਤਾਲਾਂ ਵਿਚ ਇਲਾਜ਼ ਚੱਲ ਰਿਹਾ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸਾਹਬਾਜ਼ ਸਰੀਫ਼ ਨੇ ਇਸ ਘਟਨਾ ਦੀ ਨਿੰਦਾ ਕਰਦਿਆਂ ਕਿਹਾ, ‘‘ ਬੱਚਿਆਂ ਤੇ ਔਰਤਾਂ ਨੂੰ ਨਿਸ਼ਾਨਾ ਬਣਾਉਣ ਵਾਲਿਆਂ ਨੂੰ ਕਿਸੇ ਵੀ ਕੀਮਤ ’ਤੇ ਬਖ਼ਸਿਆਂ ਨਹੀਂ ਜਾਵੇਗਾ। ’’ ਜਿਕਰਯੋਗ ਹੈ ਕਿ ਬਲੋਚਿਸਤਾਨ ਵਿਚ ਪਿਛਲੇ ਸਮੇਂ ਦੌਰਾਨ ਅੱਤਵਾਦ ਦੀਆਂ ਘਟਨਾਵਾਂ ਲਗਾਤਾਰ ਵਧ ਰਹੀਆਂ ਹਨ।

 

LEAVE A REPLY

Please enter your comment!
Please enter your name here