ਚੰਡੀਗੜ੍ਹ, 23 ਮਈ – ਹਰਿਆਣਾ ਹਰਿਆਣਾ ਵਿਚ 25 ਮਈ ਨੁੰ ਹੋਣ ਵਾਲੇ ਲੋਕਸਭਾ ਆਮ ਚੋਣ-2024 ਨੂੰ ਸੁਤੰਤਰ, ਨਿਰਪੱਖ ਅਤੇ ਸ਼ਾਂਤੀਪੂਰਨ ਢੰਗ ਨਾਲ ਸਪੰਨ ਕਰਵਾਉਣ ਨੂੰ ਲੈ ਕੇ ਪੁਲਿਸ ਡਾਇਰੈਕਟਰ ਜਨਰਲ ਸ਼ਤਰੂਜੀਤ ਕਪੂਰ ਦੀ ਅਗਵਾਈ ਹੇਠ ਪੰਚਕੂਲਾ ਸਥਿਤ ਪੁਲਿਸ ਮੁੱਖ ਦਫਤਰ ਵਿਚ ਸੀਨੀਅਰ ਪੁਲਿਸ ਅਧਿਕਾਰੀਆਂ ਦੀ ਮੀਟਿੰਗ ਪ੍ਰਬੰਧਿਤ ਕੀਤੀ ਗਈ। ਮੀਟਿੰਗ ਵਿਚ ਪੂਰੇ ਸੂਬੇ ਦੇ ਪੁਲਿਸ ਇੰਸਪੈਕਟਰ ਜਨਰਲਾਂ, ਪੁਲਿਸ ਕਮਿਸ਼ਨਰਾਂ, ਪੁਲਿਸ ਸੁਪਰਡੈਂਟਾਂ ਅਤੇ ਪੁਲਿਸ ਡਿਪਟੀ ਕਮਿਸ਼ਨਰਾਂ ਸਮੇਤ ਹ ਸੀਨੀਅਰ ਅਧਿਕਾਰੀਆਂ ਨੇ ਵੀਡੀਓ ਕਾਨਫਰੈਂਸਿੰਗ ਰਾਹੀਂ ਹਿੱਸਾ ਲਿਆ। ਇਸ ਮੀਟਿੰਗ ਵਿਚ ਪੁਲਿਸ ਫੋਰਸ ਦੀ ਤੈਨਾਤੀ ਕਰਨ ਸਮੇਤ ਚੋਣ ਪ੍ਰਕ੍ਰਿਆ ਨੁੰ ਸ਼ਾਂਤੀਪੂਰਨ ਢੰਗ ਨਾਲ ਸਪੰਨ ਕਰਵਾਉਣ ਨੂੰ ਲੈ ਕੇ ਵੱਖ-ਵੱਖ ਪਹਿਲੂਆਂ ’ਤੇ ਵਿਸਤਾਰ ਨਾਲ ਚਰਚਾ ਕੀਤੀ ਗਈ। ਮੀਟਿੰਗ ਵਿਚ ਵਧੀਕ ਪੁਲਿਸ ਡਾਇਰੈਕਟਰ ਜਨਰਲ (ਕਾਨੂੰਨ ਅਤੇ ਵਿਵਸਥਾ) ਸੰਜੈ ਕੁਮਾਰ ਨੇ 25 ਮਈ ਨੂੰ ਸੂਬੇ ਵਿਚ ਕਾਨੂੰਨ ਵਿਵਸਥਾ ਬਣਾਏ ਰੱਖਣ ਸਬੰਧੀ ਤਿਆਰੀਆਂ ਦੀ ਰਿਪੋਰਟ ਪੇਸ਼ ਕੀਤੀ।
ਬਠਿੰਡਾ ਪੁਲਿਸ ਵੱਲੋਂ ਸਵਾ ਕਰੋੜ ਦੀ ਰਾਸ਼ੀ ਬਰਾਮਦ, ਜਾਂਚ ਜਾਰੀ
ਉਨ੍ਹਾਂ ਨੇ ਕਿਹਾ ਕਿ ਚੋਣ ਕੇਂਦਰ ’ਤੇ ਕਾਨੂੰਨ ਵਿਵਸਥਾ ਬਾਧਿਤ ਕਰਨ ਸਬੰਧੀ ਸੰਭਾਵਿਤ ਵੱਖ-ਵੱਖ ਸਥਿਤੀਆਂ ਦੇ ਉਤਪਨ ਹੋਣ ’ਤੇ ਪੁਲਿਸ ਕਰਮਚਾਰੀਆਂ ਨੂੰ ਕਦੋਂ, ਕੀ ਅਤੇ ਕਿਵੇਂ ਕੰਮ ਕਰਨਾ ਹੈ ਇਸ ਨੁੰ ਲੈ ਕੇ ਉਨ੍ਹਾਂ ਨੂੰ ਸਪਸ਼ਟਤਾ ਹੋਣੀ ਜਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਉਹ ਪੁਲਿਸ ਕਰਮਚਾਰੀਆਂ ਨੂੰ ਜਰੂਰੀ ਨੰਬਰਾਂ ਦੀ ਸੂਚੀ ਵੀ ਉਪਲਬਧ ਕਰਵਾਉਣ ਤਾਂ ਜੋ ਜਰੂਰਤ ਪੈਣ ’ਤੇ ਸਬੰਧਿਤ ਅਧਿਕਾਰੀਆਂ ਨਾਲ ਸੰਪਰਕ ਕੀਤਾ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਪੁਲਿਸ ਸੁਪਰਡੈਂਟ, ਜਿਲ੍ਹਾ ਡਿਪਟੀ ਕਮਿਸ਼ਨਰ ਦੇ ਨਾਲ ਤਾਲਮੇਲ ਸਥਾਪਿਤ ਕਰਦੇ ਹੋਏ ਭਾਰਤ ਚੋਣ ਕਮਿਸ਼ਨ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੇ ਅਨੁਰੂਪ ਹਰੇਕ ਪੱਧਰ ’ਤੇ ਕਾਨੂੰਨ ਵਿਵਸਥਾ ਬਣਾਏ ਰੱਖਣਾ ਯਕੀਨੀ ਕਰਨ।ਸ੍ਰੀ ਕਪੂਰ ਨੇ ਕਿਹਾ ਕਿ ਬੂਥਾਂ ’ਤੇ ਤੈਨਾਤ ਪੁਲਿਸ ਕਰਮਚਾਰੀਆਂ ਨੂੰ ਉੱਥੇ ਕਾਨੂੰਨ ਵਿਵਸਥਾ ਯਕੀਨੀ ਕਰਨੀ ਹੈ। ਹਰ ਪੁਲਿਸ ਕਰਮਚਾਰੀ ਨੂੰ ਆਪਣੇ ਡੂਜ ਐਂਡ ਡੋਂਟਸ ਚੰਗੀ ਤਰ੍ਹਾ ਪਤਾ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਸਪਸ਼ਟ ਕਿਹਾ ਕਿ ਇਸ ਮਾਮਲੇ ਵਿਚ ਲਾਪ੍ਰਵਾਹੀ ਬਿਲਕੁੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਬੂਥਾਂ ’ਤੇ ਪੁਲਿਸ ਫੋਰਸ ਦੀ ਤੈਨਾਤੀ ਸਬੰਧੀ ਵਿਸ਼ਾ ’ਤੇ ਉਨ੍ਹਾਂ ਨੇ ਕਿਹਾ ਕਿ ਸਾਰੇ ਜਿਲਿ੍ਹਆਂ ਨੂੰ ਕਾਫੀ ਗਿਣਤੀ ਵਿਚ ਪੁਲਿਸ ਫੋਰਸ ਉਪਲਬਧ ਕਰਵਾ ਦਿੱਤੇ ਗਏ ਹਨ।
ਵਸੀਕਾ ਨਵੀਸ ਤੇ ਉਸ ਦਾ ਸਹਾਇਕ 225000 ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਹੇਠ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫਤਾਰ
ਪੁਲਿਸ ਕਮਿਸ਼ਨ ਅਤੇ ਪੁਲਿਸ ਸੁਪਰਡੈਂਟ ਆਪਣੇ ਅਧਿਕਾਰ ਖੇਤਰ ਵਿਚ ਬੂਥਾਂ ’ਤ ਜਰੂਰਤ ਦੇ ਹਿਸਾਬ ਨਾਲ ਇਨ੍ਹਾਂ ਦੀ ਤੈਨਾਤੀ ਕਰਨ। ਮੀਟਿੰਗ ਵਿਚ ਦਸਿਆ ਗਿਆ ਕਿ ਲੋਕਸਭਾ ਚੋਣ ਲਹੀ ਹਰਿਆਣਾ ਪੁਲਿਸ ਦੇ 35 ਹਜਾਰ ਤੋਂ ਵੱਧ ਪੁਲਿਸ ਕਰਮਚਾਰੀ (ਐਸਪੀਓ ਸਮੇਤ), ਪੈਰਾਮਿਲਟਰੀ ਫੋਰਸ ਦੀ 112 ਕੰਪਨੀਆਂ, 24 ਹਜਾਰ ਤੋਂ ਵੱਧ ਹੋਮਗਾਰਡ ਦੇ ਜਵਾਨ ਤੈਨਾਤ ਰਹਿਣਗੇ। ਇਸ ਦੌਰਾਨ ਕਾਨੂੰ ਵਿਵਸਥਾ ਬਣਾਏ ਰੱਖਣ ਲਈ ਇੰਟਰਾ ਸਟੇਟ ਅਤੇ ਇੰਟਰ ਸਟੇਟ ਬੋਡਰਾਂ ’ਤੇ ਕੁੱਲ 300 ਨਾਕੇ ਲਗਾਏ ਜਾਣਗੇ। ਸੂਬੇ ਵਿਚ ਚੋਣ ਲਈ 10 ਹਜਾਰ 343 ਸਥਾਨਾਂ ’ਤੇ ਕੁੱਲ 20 ਹਜਾਰ 6 ਚੋਣ ਕੇਂਦਰ ਸਥਾਪਿਤ ਕੀਤੇ ਗਏ ਹਨ। ਇਸ ਤੋਂ ਇਲਾਵਾ, 1362 ਸਥਾਨਾਂ ’ਤੇ 3033 ਚੋਣ ਕੇਂਦਰਾਂ ਨੂੰ ਕ੍ਰਿਟਿਕਲ ਮੰਨਿਆ ਗਿਆ ਹੈ ਅਤੇ 51 ਚੋਣ ਕੇਂਦਰਾਂ ਨੂੰ ਬਲੰਰੇਬਲ ਮੰਨਿਆ ਗਿਆ ਹੈ। ਇੰਨ੍ਹਾਂ ਚੋਣ ਕੇਂਦਰਾਂ ’ਤੇ ਵੱਧ ਪੁਲਿਸ ਫੋਰਸ ਤੈਨਾਤ ਰਹੇਗੀ। ਇਸ ਦੇ ਨਾਲ ਹੀ ਸੂਬੇ ਵਿਚ 418 ਫਲਾਇੰਗ ਸਕਵਾਡ ਹੋਮ, 415 ਸਟੇਟਿਕ ਸਰਵੀਲਾਂਸ ਟੀਮ ਅਤੇ 34 ਕਵਿਕ ਰਿਸਪਾਂਸ ਟੀਮ ਬਣਾਈ ਗਈ ਹੈ। ਸੂਬੇ ਵਿਚ ਕਾਨੁੰਨ ਵਿਵਸਥਾ ਯਕੀਨੀ ਕਰਨ ਅਤੇ ਚੋਣ ਜਾਬਤਾ ਦੀ ਪਾਲਣ ਯਕੀਨੀ ਕਰਨ ਨੂੰ ਲੈ ਕੇ 1039 ਪੈਟਰੋਲਿੰਗ ਪਾਰਟੀ ਵੀ ਲਗਾਈ ਗਈ ਹੈ ਜੋ ਦਿਨ ਰਾਤ ਗਸ਼ਤ ਕਰ ਰਹੀ ਹੈ।
Share the post "ਲੋਕਸਭਾ ਚੋਣ ਦੀ ਤਿਆਰੀਆਂ ਨੁੰ ਲੈ ਕੇ ਡੀਜੀਪੀ ਵੱਲੋਂ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ"