ਮਾਨਸਾ, 9 ਫਰਵਰੀ: ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਮਾਨਸਾ ਦੇ ਆਗੂਆਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਦੋ ਸਾਲ ਬੀਤ ਜਾਣ ਦੇ ਬਾਵਜੂਦ ਵੀ ਪੁਰਾਣੀ ਪੈਨਸ਼ਨ ਬਹਾਲ ਕਰਨ ਦਾ ਵਾਅਦਾ ਪੂਰਾ ਨਾ ਕਰਨ ਲਈ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਅਤੇ ਹਲਕਾ ਬੁਢਲਾਡਾ ਦੇ ਵਿਧਾਇਕ ਸ੍ਰੀ ਬੁੱਧ ਰਾਮ ਦੀ ਰਿਹਾਇਸ਼ ਦੇ ਘਿਰਾਓ ਦਾ ਐਲਾਨ ਕੀਤਾ ਹੈ। ਇਸ ਮੌਕੇ ਬੋਲਦਿਆਂ ਆਗੂਆਂ ਦਰਸ਼ਨ ਸਿੰਘ ਅਲੀਸ਼ੇਰ, ਕਰਮਜੀਤ ਸਿੰਘ ਤਾਮਕੋਟ ਅਤੇ ਗੁਰਪ੍ਰੀਤ ਸਿੰਘ ਦਲੇਲ ਵਾਲਾ ਨੇ ਕਿਹਾ ਕਿ ਸਾਡੇ ਚੁਣੇ ਹੋਏ ਨੁਮਾਇੰਦੇ ਪੁਰਾਣੀ ਪੈਨਸ਼ਨ ਬਹਾਲ ਕਰਨ ਨੂੰ ਲੈ ਕੇ ਬਿਲਕੁਲ ਵੀ ਗੰਭੀਰ ਨਹੀਂ ਹਨ ਅਤੇ ਦੂਜੇ ਪਾਸੇ 2004ਤੋ ਬਾਅਦ ਭਰਤੀ ਹੋਏ ਮੁਲਾਜ਼ਮ ਖਾਲੀ ਹੱਥ ਰਿਟਾਇਰ ਹੋ ਰਹੇ ਹਨ।
ਸਰਕਾਰ ਵਲੋਂ ਖ਼ਰੀਦੇ ਪ੍ਰਾਈਵੇਟ ਥਰਮਲ ਪਲਾਂਟ ਨੂੰ ਭਗਵੰਤ ਮਾਨ ਤੇ ਕੇਜਰੀਵਾਲ 11 ਨੂੰ ਕਰਨਗੇ ਰਾਜ ਦੇ ਲੋਕਾਂ ਨੂੰ ਸਮਰਪਿਤ
ਆਗੂਆਂ ਨੇ ਕਿਹਾ ਕਿ ਪਿਛਲੇ ਦਿਨੀਂ ਪਾਰਟੀ ਪ੍ਰਧਾਨ ਸ੍ਰੀ ਬੁੱਧ ਰਾਮ ਨੂੰ ਮਿਲ ਕੇ ਪੁਰਾਣੀ ਪੈਨਸ਼ਨ ਲਾਗੂ ਕਰਨ ਲਈ ਸਮਾਂ ਸੀਮਾ ਦੱਸਣ ਲਈ ਆਗੂ ਉਨ੍ਹਾਂ ਨੂੰ ਮਿਲੇ ਸਨ ਪਰ ਅਜੇ ਤੱਕ ਉਹਨਾਂ ਦਾ ਕੋਈ ਤਸੱਲੀਬਖ਼ਸ਼ ਜੁਆਬ ਮੁਲਾਜ਼ਮਾਂ ਨੂੰ ਪ੍ਰਾਪਤ ਨਹੀਂ ਹੋਇਆ।ਇਸ ਗੱਲ ਦੇ ਰੋਸ ਵਜੋਂ ਹੁਣ ਮੁਲਾਜ਼ਮਾਂ ਨੇ ਹਲਕਾ ਵਿਧਾਇਕ ਦੇ ਘਰ ਅੱਗੇ 11ਫਰਵਰੀ ਨੂੰ ਧਰਨਾ ਦੇਣ ਦਾ ਐਲਾਨ ਕੀਤਾ ਹੈ। ਸਰਕਾਰ ’ਤੇ ਵਰਦਿਆਂ ਆਗੂਆਂ ਨੇ ਕਿਹਾ ਆਮ ਆਦਮੀ ਪਾਰਟੀ ਮੁਲਾਜ਼ਮਾਂ ਦੀਆਂ ਭਾਵਨਾਵਾਂ ਨੂੰ ਕੈਸ਼ ਕਰਕੇ ਸੱਤਾ ਵਿੱਚ ਆਈ ਤੇ ਸਰਕਾਰ ਬਣਦਿਆਂ ਹੀ ਮੁਲਾਜ਼ਮ ਮੁੱਦੇ ਵਿਸਾਰ ਦਿੱਤੇ ਜਿਸ ਦੀ ਕਿ ਆਸ ਨਹੀਂ ਸੀ।
ਸੱਤਾ ਵਿਚ ਆਉਣ ’ਤੇ ਅਕਾਲੀ ਦਲ ਸਰਹੱਦੀ ਇਲਾਕੇ ਦੇ ਵਿਕਾਸ ਦੀ ਯੋਜਨਾ ਉਲੀਕੇਗਾ: ਸੁਖਬੀਰ ਬਾਦਲ
ਇਸ ਮੌਕੇ ਸਤਨਾਮ ਸਿੰਘ (ਜੰਗਲਾਤ), ਲਖਵਿੰਦਰ ਮਾਨ, ਹਰਜਿੰਦਰ ਅਨੂਪਗੜ੍ਹ, ਗੁਰਦੀਪ ਬਰਨਾਲਾ, ਇਕਬਾਲ ਉੱਭਾ, ਨਿਤਿਨ ਸੋਢੀ ਰਾਜਵਿੰਦਰ ਬੈਹਣੀਵਾਲ, ਬੇਅੰਤ ਸਿੰਘ, ਤਰਪਿੰਦਰ ਸਿੰਘ, ਗੁਰਬਚਨ ਸਿੰਘ, ਬਲਜਿੰਦਰ ਸਿੰਘ,ਗੁਰਜੀਤ ਸਿੰਘ, ਗੁਰਜੰਟ ਸਿੰਘ, ਚਰਨਪਾਲ,ਕਰਨਪਾਲ ਸਿੰਘ, ਸੁਖਦੀਪ ਗਿੱਲ, ਦਮਨਜੀਤ ਸਿੰਘ, ਜਸਵਿੰਦਰ ਜੋਗਾ, ਜਗਸੀਰ ਸਿੰਘ, ਬੇਅੰਤ ਕੌਰ, ਜਸਵੰਤ ਕੌਰ, ਰਾਜੇਸ਼ ਕੁਮਾਰ, ਅਮਨਦੀਪ ਕੌਰ, ਅਮਨਪ੍ਰੀਤ ਕੌਰ,ਨਵਜੋਤ ਸਪੋਲੀਆ, ਨਿਧਾਨ ਸਿੰਘ ਸ਼ਮਸ਼ੇਰ ਸਿੰਘ,ਮਲਕੀਤ ਸਿੰਘ, ਜਗਜੀਵਨ ਸਿੰਘ, ਜਤਿੰਦਰ ਪਾਲ, ਜੁਗਰਾਜ ਸਿੰਘ, ਸਿਕੰਦਰ ਸਿੰਘ, ਸ਼ਿੰਗਾਰਾ ਸਿੰਘ , ਚਮਕੌਰ ਹੀਰੋਂ, ਹਰਜੀਤ ਜੋਗਾ, ਸੁਖਵੰਤ ਸਿੰਘ,ਜਨਕ ਸਿੰਘ , ਕੁਲਦੀਪ ਅੱਕਾਂਵਾਲੀ, ਮੱਘਰ ਸਿੰਘ, ਜਗਜੀਤ ਸਿੰਘ, ਤਰਸੇਮ ਸਿੰਘ, ਗੁਰਸੇਵਕ ਸਿੰਘ, ਹਰਦੇਵ ਜੋਗਾ, ਗੁਰਵਿੰਦਰ ਸਿੰਘ,ਅਮਰੀਕ ਸਿੰਘ, ਤੇਜਿੰਦਰ ਸਿੰਘ, ਅੰਗਰੇਜ਼ ਸਿੰਘ, ਬਲਵੰਤ ਸਿੰਘ, ਜਗਦੇਵ ਸਿੰਘ, ਜਗਤਾਰ ਸਿੰਘ, ਬਲਜੀਤ ਸਿੰਘ, ਬੂਟਾ ਸਿੰਘ, ਆਦਿ ਆਗੂ ਹਾਜਰ ਸਨ।
Share the post "ਪੁਰਾਣੀ ਪੈਨਸ਼ਨ ਬਹਾਲੀ ਲਈ ਆਪ ਦੇ ਕਾਰਜ਼ਕਾਰੀ ਪ੍ਰਧਾਨ ਬੁੱਧ ਰਾਮ ਦੇ ਘਰ ਅੱਗੇ ਧਰਨਾ 11 ਨੂੰ"