ਬਠਿੰਡਾ, 24 ਅਕਤੂਬਰ : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਕਮੇਟੀ ਦੇ ਸੱਦੇ ਤਹਿਤ ਕੱਲ ਨੂੰ ਝੋਨੇ ਦੀ ਖਰੀਦ ਲਈ ਚੱਲ ਰਹੇ ਟੋਲ ਪਲਾਜ਼ੇ, ਆਮ ਆਦਮੀ ਪਾਰਟੀ ਦੇ ਮੰਤਰੀਆਂ, ਵਿਧਾਇਕਾਂ ਅਤੇ ਭਾਜਪਾ ਆਗੂਆਂ ਦੇ ਘਰਾਂ ਵਿੱਚ ਚੱਲ ਰਹੇ ਮੋਰਚਿਆਂ ਨੂੰ ਜਾਰੀ ਰੱਖਦਿਆਂ ਕੱਲ ਨੂੰ ਜ਼ਿਲਾ ਬਠਿੰਡਾ ਵੱਲੋਂ ਬਠਿੰਡਾ ਦੇ ਰਿਲਾਇੰਸ ਮਾਲ ਦਾ 12 ਤੋਂ 3 ਵਜੇ ਤੱਕ ਤਿੰਨ ਘੰਟੇ ਲਈ ਘਿਰਾਓ ਕੀਤਾ ਜਾਵੇਗਾ। ਝੋਨੇ ਦੀ ਖਰੀਦ ਸੁਰੂ ਕਰਵਾਉਣ ਅਤੇ ਮੰਡੀਆਂ ਚੋਂ ਚੁਕਾਈ ਲਈ ਜਿਲਾ ਬਠਿੰਡਾ ਵੱਲੋਂ ਚੱਲ ਰਹੇ ਮੋਰਚਿਆਂ ਚ ਇਕੱਠਾਂ ਨੂੰ ਸੰਬੋਧਨ ਕਰਦਿਆਂ ਮੁੱਖ ਬੁਲਾਰਿਆੱ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ, ਸਿੰਗਾਰਾ ਸਿੰਘ ਮਾਨ,ਹਰਜਿੰਦਰ ਸਿੰਘ ਬੱਗੀ,ਬਸੰਤ ਸਿੰਘ ਕੋਠਾਗੁਰੂ, ਦਰਸਨ ਸਿੰਘ ਮਾਈਸਰਖਾਨਾ,ਜਗਦੇਵ ਸਿੰਘ ਜੋਗੇਵਾਲਾ,
ਇਹ ਵੀ ਪੜ੍ਹੋ: ਝੋਨੇ ਦੀ ਖ਼ਰੀਦ ਲਈ ਕਿਸਾਨ ਜਥੇਬੰਦੀ ਉਗਰਾਹਾ ਵੱਲੋਂ ਸੂਬੇ ਦੇ 51 ਥਾਵਾਂ ’ਤੇ 8ਵੇਂ ਦਿਨ ਵੀ ਧਰਨਾ ਜਾਰੀ
ਜਗਸੀਰ ਸਿੰਘ ਝੁੰਬਾ, ਹਰਿੰਦਰ ਬਿੰਦੂ, ਅਤੇ ਮਾਲਣ ਕੌਰ ਕੋਠਾਗੁਰੂ ਜਿੱਥੇ ਕਾਰਪੋਰੇਟ ਘਰਾਣਿਆਂ ਵੱਲੋਂ ਖੁੱਲੀ ਮੰਡੀ ਰਾਹੀਂ ਕਿਸਾਨਾਂ ਦੀਆਂ ਫਸਲਾਂ ਦੀ ਲੁੱਟ ਕਰਨ ਦੀਆਂ ਨੀਤੀਆਂ ਲਾਗੂ ਕਰਵਾਈਆਂ ਜਾ ਰਹੀਆਂ ਹਨ ਉੱਥੇ ਵੱਡੇ ਮਾਲਾਂ ਰਾਹੀਂ ਛੋਟੇ ਦੁਕਾਨਦਾਰਾਂ ਦੇ ਕਾਰੋਬਾਰ ਫੇਲ ਕੀਤੇ ਜਾ ਰਹੇ ਹਨ ਇਸ ਕਰਕੇ ਕਾਰਪੋਰੇਟ ਘਰਾਣੇ ਸਾਂਝੇ ਦੁਸ਼ਮਣ ਹਨ ਅਤੇ ਸ਼ਹਿਰਾਂ ਦੇ ਦੁਕਾਨਦਾਰਾਂ ਤੇ ਕਿਸਾਨਾਂ ਦੀ ਇਹ ਲੜਾਈ ਸਾਂਝੀ ਬਣਦੀ ਹੈ ਉਹਨਾਂ ਸਮੂਹ ਦੁਕਾਨਦਾਰਾਂ ਨੂੰ ਬੇਨਤੀ ਕੀਤੀ ਕਿ ਕਾਰਪਰੇਟਾਂ ਹੱਥੋਂ ਆਪਣੇ ਕਾਰੋਬਾਰ ਲੁਟਾਉਣ ਤੋਂ ਰੋਕਣ ਲਈ ਮਾਲਾਂ ਤੇ ਵੱਧ ਵੱਧ ਸ਼ਮੂਲੀਅਤ ਕਰਨ ਕੀਤੀ ਜਾਵੇ। ਜਿਲਾ ਬਠਿੰਡਾ ਵੱਲੋਂ ਮਸਲੇ ਦੇ ਹੱਲ ਲਈ ਚਾਰ ਬਠਿੰਡਾ ਮਲੋਟ ਰੋਡ ਤੇ ਟੋਲ ਪਲਾਜਾ ਬੱਲੂਆਣਾ, ਬਠਿੰਡਾ ਅੰਮਿ੍ਤਸਰ ਰੋਡ ਤੇ ਟੋਲ ਪਲਾਜਾ ਜੀਦਾ, ਬਠਿੰਡਾ ਬਰਨਾਲਾ ਰੋਡ ਤੇ
ਇਹ ਵੀ ਪੜ੍ਹੋ: ਕਿਸਾਨ ਜਥੇਬੰਦੀਆਂ ਦੀ ਮੀਟਿੰਗ ਹੋਈ
ਟੋਲ ਪਲਾਜਾ ਲਹਿਰਾ ਬੇਗਾ ਅਤੇ ਰਾਮਾ ਰਾਮਪੁਰਾ ਰੋਡ ਤੇ ਟੋਲ ਪਲਾਜਾ ਸੇਖਪੁਰਾ ਟੋਲ ਫਰੀ ਕੀਤੇ ਹੋਏ ਹਨ ਅਤੇ ਆਮ ਆਦਮੀ ਪਾਰਟੀ ਦੇ ਮਾਸਟਰ ਜਗਸੀਰ ਸਿੰਘ ਹਲਕਾ ਭੁੱਚੋ,ਬਲਕਾਰ ਸਿੰਘ ਹਲਕਾ ਰਾਮਪੁਰਾ, ਸੁਖਵੀਰ ਸਿੰਘ ਮਾਈਸਰਖਾਨਾ ਹਲਕਾ ਮੌੜ, ਬਲਜਿੰਦਰ ਕੌਰ ਹਲਕਾ ਤਲਵੰਡੀ ਅਤੇ ਜਗਦੀਪ ਸਿੰਘ ਨਕਈ ਰਾਮਪੁਰਾ ਭਾਜਪਾ ਆਗੂ ਦੇ ਘਰਾਂ ਲਗਾਤਾਰ ਦਿਨ ਰਾਤ ਦੇ ਮੋਰਚੇ ਜਾਰੀ ਰਹਿਣਗੇ। ਕਿਸਾਨ ਆਗੂਆਂ ਨੇ ਕਿਹਾ ਕਿ ਜਥੇਬੰਦੀ ਵੱਲੋਂ ਪਿੰਡਾਂ ਦੀਆਂ ਮੰਡੀਆਂ ਵਿੱਚ ਜਾ ਕੇ ਰਿਪੋਰਟਾਂ ਇਕੱਠੀਆਂ ਕੀਤੀਆਂ ਜਿੱਥੋਂ ਕਿਸਾਨਾਂ ਨੇ ਜਾਣਕਾਰੀ ਦਿੱਤੀ ਕਿ ਹਾਲੇ ਤੱਕ ਪਿੰਡਾਂ ਵਾਲੀਆਂ ਮੰਡੀਆਂ ਵਿੱਚ ਖਰੀਦ ਏਜੰਸੀਆਂ ਦੇ ਇੰਸਪੈਕਟਰ ਸ਼ਾਮਿਲ ਹੀ ਨਹੀਂ ਹੋਏ।
Share the post "ਬਠਿੰਡਾ ’ਚ ਝੋਨੇ ਦੀ ਖ਼ਰੀਦ ਲਈ ਆਪ ਵਿਧਾਇਕਾਂ ਤੇ ਭਾਜਪਾ ਆਗੂਆਂ ਦੇ ਘਰਾਂ ਅੱਗੇ ਧਰਨੇ ਜਾਰੀ"