ਡਾ.ਸੰਦੀਪ ਘੰਡ
ਮਾਨਸਾ, 2 ਜਨਵਰੀ: ਸਭਿਆਚਾਰ ਚੇਤਨਾ ਮੰਚ ਮਾਨਸਾ ਵੱਲੋਂ ਕਰਵਾਏ ਜਾ ਰਹੇ 19ਵੇਂ ਧੀਆਂ ਦੀ ਲੋਹੜੀ ਮੇਲਾ ਅਤੇ ਹੋਣਹਾਰ ਧੀਆਂ ਦਾ ਸਨਮਾਨ ਸਮਾਰੋਹ 6 ਜਨਵਰੀ 2024 ਨੂੰ ਮਾਤਾ ਸੁੰਦਰੀ ਯੂਨੀਵਰਸਿਟੀ ਗਰਲਜ ਕਾਲਜ ਮਾਨਸਾ ਵਿੱਚ ਕਰਵਾਇਆ ਜਾ ਰਿਹਾ ਹੈ ਤੇ ਇਸ ਦੀਆਂ ਤਿਆਰੀਆਂ ਜੋਰਾਂ ਸ਼ੋਰਾਂ ’ਤੇ ਚੱਲ ਰਹੀਆ ਹਨ। ਇਸ ਸਬੰਧੀ ਜਾਣਕਾਰੀ ਦਿਦਿੰਆ ਸਭਿਆਚਾਰ ਚੇਤਨਾ ਮੰਚ ਦੇ ਪ੍ਰਧਾਨ ਹਰਿੰਦਰ ਸਿੰਘ ਮਾਨਸ਼ਾਹੀਆ ਅਤੇ ਜਨਰਲ ਸਕੱਤਰ ਹਰਦੀਪ ਸਿੱਧੂ ਨੇ ਦੱਸਿਆ ਕਿ ਧੀਆਂ ਦੇ ਸਨਮਾਨ ਲਈ ਬਣੀ ਕਮੇਟੀ ਵੱਲੋਂ ਚੋਣ ਕਰਕੇ ਉਹਨਾਂ ਨੂੰ ਸੱਦਾ ਪੱਤਰ ਦਿੱਤੇ ਜਾ ਚੁੱਕੇ ਹਨ ਅਤੇ ਇਸ ਵਾਰ ਦਾ ਮੇਲਾ ਮੰਚ ਦੇ ਸਾਬਕਾ ਖਜਾਨਚੀ ਸਵਰਗਵਾਸੀ ਕ੍ਰਿਸ਼ਨ ਚੰਦ ਫੱਤਾਮਾਲੋਕਾ ਨੂੰ ਸਮਰਪਿਤ ਕੀਤਾ ਗਿਆ ਹੈ।
ਦੇਸ਼ ਭਰ ‘ਚ ਟਰੱਕ ਡਰਾਈਵਰਾਂ ਦੀ ਹੜਤਾਲ, ਪੈਟਰੋਲ ਪੰਪਾਂ ‘ਤੇ ਲੱਗੀਆਂ ਲੰਬੀਆਂ ਕਤਾਰਾਂ
ਉਹਨਾਂ ਦੱਸਿਆ ਕਿ ਇਸ ਮੇਲੇ ਵਿੱਚ ਲੋਕਾਂ ਦੇ ਮੰਨੋਰੰਜਨ ਲਈ ਮੁੰਡੇ ਸ਼ਹਿਰ ਪਟਿਆਲਾ ਦੇ ਵਾਲਾ ਹਰਦੀਪ ਚੰਡੀਗੜ ਤੋਂ ਇਲਾਵਾ ਉਧਮ ਆਲਮ,ਸੋਨਮ ਸਿੱਧੂ,ਮਨਪ੍ਰੀਤ ਮਾਹੀ,ਮਨਪ੍ਰੀਤ ਮੀਨੂ ਅਤੇ ਕੋਮੀ ਗਿੱਲ ਪਹੁੰਚ ਰਹੇ ਹਨ। ਮੰਚ ਸੰਚਾਲਨ ਲਈ ਵੀ ਅੰਤਰ-ਰਾਸ਼ਟਰੀ ਮੰਚ ਸੰਚਾਲਕ ਜਗਦੀਪ ਜੋਗਾ ਵੀ ਵਿਸ਼ੇਸ਼ ਤੋਰ ਤੇ ਲੋਕਾਂ ਦਾ ਮੰਨੋਰੰਜਨ ਕਰਨਗੇ।ਸੰਸਥਾ ਦੇ ਕੋਆਰਡੀਨੇਟਰ ਬਲਰਾਜ ਨੰਗਲ ਅਤੇ ਬਲਜਿੰਦਰ ਸੰਗੀਲਾ ਨੇ ਦੱਸਿਆ ਕਿ ਇਸ ਮੇਲੇ ਦੇ ਮੁੱਖ ਮਹਿਮਾਨ ਹਰਚੰਦ ਸਿੰਘ ਬਰਸਟ ਚੇਅਰਮੈਨ ਪੰਜਾਬ ਮੰਡੀ ਬੋਰਡ ਪੰਜਾਬ ਹੋਣਗੇ ਜਦੋਂ ਕਿ ਪ੍ਰਧਾਨਗੀ ਮੰਡਲ ਵਿੱਚ ਡਾ.ਵਿਜੈ ਸਿੰਗਲਾ ਐਮ.ਐਲ.ਏ ਮਾਨਸਾ,ਗੁਰਪ੍ਰੀਤ ਸਿੰਘ ਬਣਾਵਾਲੀ ਐਮ.ਐਲ.ਏ ਸਰਦੂਲਗੜ,ਪਰਮਵੀਰ ਸਿੰਘ ਡਿਪਟੀ ਕਮਿਸ਼ਨਰ ਮਾਨਸਾ ਅਤੇ ਡਾ.ਨਾਨਕ ਸਿੰਘ ਐਸ.ਐਸ.ਪੀ ਮਾਨਸਾ ਸ਼ਾਮਲ ਹਨ।
ਜਿਲਾ ਕਾਂਗਰਸ ਕਮੇਟੀ ਦਿਹਾਤੀ ਵੱਲੋਂ ਬਲਾਕ ਮੀਟਿੰਗਾਂ ਦਾ ਦੌਰ,ਪਾਰਟੀ ਦੀ ਮਜਬੂਤੀ ਲਈ ਲਾਈਆਂ ਡਿਊਟੀਆਂ: ਜਟਾਣਾ
ਇੰਜੀ ਐਮ.ਆਰ.ਬਾਂਸਲ ਮੁੱਖ ਇੰਜਨੀਅਰ ਥਰਮਲ ਪਲਾਂਟ ਲਹਿਰਾ ਮਹੁੱਬਤ ਅਤੇ ਇੰਜ ਦਰਸਨ ਕੁਮਾਰ ਜਿੰਦਲ ਨਿਗਰਾਨ ਇੰਜਨੀਅਰ ਪੁੱਡਾ ਪੰਜਾਬ ਅਤੇ ਯੋਧਾ ਸਿੰਘ ਮਾਨ ਸਨਾਮਨਿਹਤ ਸ਼ਖਸ਼ੀਅਤ ਵੱਜੋਂ ਇਸ ਮੇਲੇ ਦੀ ਰੋਣਕ ਵਧਾਉਣਗੇ। ਸਭਿਆਚਾਰ ਚੇਤਨਾ ਮੰਚ ਦੇ ਆਹੁਦੇਦਾਰਾਂ ਪ੍ਰਿਤਪਾਲ ਸਿੰਘ ਵਿੱਚ ਸਕੱਤਰ,ਸਰਬਜੀਤ ਕੌਸ਼ਲ ਅਤੇ ਕਮਲਜੀਤ ਮਾਲਵਾ ਡਾਇਰੈਕਟਰ,ਅਸ਼ੋਕ ਬਾਂਸਲ,ਬਲਰਾਜ ਮਾਨ,ਵਿਜੇ ਕੁਮਾਰ ਜਿੰਦਲ,ਕੇਵਲ ਸਿੰਘ,ਮੋਹਨ ਲਾਲ ਅਤੇ ਜਸਪਾਲ ਦਾਤੇਵਾਸ ਨੇ ਕਿਹਾ ਕਿ ਇਹ ਮੇਲਾ ਕੇਵਲ ਇੱਕ ਮੰਚ ਦਾ ਮੇਲਾ ਨਹੀ ਇਹ ਸਮੂਹ ਮਾਨਸਾ ਵਾਸੀਆਂ ਦਾ ਸਾਝਾਂ ਮੇਲਾ ਹੈ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਾਮਲ ਹੋਣ।
Share the post "ਧੀਆਂ ਦੀ ਲੋਹੜੀ ਦਾ ਮੇਲਾ 6 ਜਨਵਰੀ ਨੂੰ ਮਾਤਾ ਸੁੰਦਰੀ ਗਰਲਜ ਯੂਨੀਵਰਸਿਟੀ ਕਾਲਜ ਮਾਨਸਾ ਵਿੱਚ"