ਜ਼ਿਲ੍ਹਾ ਪੱਧਰੀ ਖੇਡਾਂ ਵਿੱਚ 10 ਹਜ਼ਾਰ ਤੋਂ ਜ਼ਿਆਦਾ ਖਿਡਾਰੀ ਖਿਡਾਰਣਾਂ ਲੈ ਰਹੇ ਨੇ ਭਾਗ-ਪਰਮਿੰਦਰ ਸਿੰਘ
ਬਠਿੰਡਾ, 16 ਸਤੰਬਰ : ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਤੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਦੀ ਰਹਿਨੁਮਾਈ ਹੇਠ ਖੇਡਾਂ ਵਤਨ ਪੰਜਾਬ ਦੀਆਂ ਸ਼ੀਜਨ-3 ਤਹਿਤ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਦਾ ਸ਼ਾਨਦਾਰ ਆਗਾਜ਼ ਸਥਾਨਕ ਸ਼ਹੀਦ ਭਗਤ ਸਿੰਘ ਖੇਡ ਸਟੇਡੀਅਮ ਵਿਖੇ ਹੋਇਆ। ਇਨ੍ਹਾਂ ਖੇਡਾਂ ਦਾ ਰਸਮੀ ਉਦਘਾਟਨ ਅਮਰਦੀਪ ਸਿੰਘ ਰਾਜਨ ਡਾਇਰੈਕਟਰ ਜਲ ਸਪਲਾਈ ਅਤੇ ਸ੍ਰੋਤ ਵਿਭਾਗ ਪੰਜਾਬ ਨੇ ਰੰਗ-ਬਿਰੰਗੇ ਗੁਬਾਰੇ ਛੱਡ ਕੇ ਕੀਤਾ। ਇਸ ਮੌਕੇ ਉਨ੍ਹਾਂ ਖਿਡਾਰੀਆਂ ਨੂੰ ਖੇਡ ਭਾਵਨਾ ਨਾਲ ਖੇਡਣ ਲਈ ਪ੍ਰੇਰਿਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਖੇਡਾਂ ਨੂੰ ਪ੍ਰਫੁੱਲਿਤ ਕਰਨ ਲਈ ਉਚਿਤ ਪ੍ਰਬੰਧ ਕੀਤੇ ਜਾ ਰਹੇ ਤਾਂ ਕਿ ਆਉਣ ਵਾਲੀ ਨੌਜਵਾਨ ਪੀੜ੍ਹੀ ਨਸ਼ਿਆਂ ਤੋਂ ਦੂਰ ਰਹਿ ਸਕੇ।
ਤੇਜ਼ ਰਫ਼ਤਾਰ ਟਰੱਕ ਚਾਲਕ ਨੇ ਮਨਰੇਗਾ ਕਾਮਿਆਂ ‘ਤੇ ਚੜਾਇਆ ਟਰੱਕ,ਚਾਰ ਦੀ ਹੋਈ ਮੌਤ
ਇਸ ਮੌਕੇ ਜ਼ਿਲ੍ਹਾ ਖੇਡ ਅਫਸਰ ਪਰਮਿੰਦਰ ਸਿੰਘ ਨੇ ਦੱਸਿਆ ਕਿ ਵੱਖ-ਵੱਖ ਵਰਗਾਂ ਵਿੱਚ ਜ਼ਿਲ੍ਹਾ ਪੱਧਰੀ ਖੇਡਾਂ ਦਾ ਆਰੰਭ ਹੋ ਗਿਆ ਹੈ। ਇਹਨਾਂ ਖੇਡਾਂ ਦੌਰਾਨ 10000 ਤੋਂ ਜ਼ਿਆਦਾ ਵੱਖ-ਵੱਖ ਬਲਾਕਾਂ ਤੋਂ ਹਰ ਵਰਗ ਦੇ ਖਿਡਾਰੀ ਅਤੇ ਖਿਡਾਰਨਾਂ ਭਾਗ ਲੈ ਰਹੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਜ਼ਿਲ੍ਹਾ ਪੱਧਰੀ ਖੇਡਾਂ ਵਿੱਚ ਅਥਲੈਟਿਕਸ, ਕਬੱਡੀ ਨੈਸ਼ਨਲ ਸਟਾਈਲ, ਸਰਕਲ ਕਬੱਡੀ ਫੁੱਟਬਾਲ, ਹੈਂਡਬਾਲ, ਬਾਸਕਟਬਾਲ, ਚੈਸ, ਸਾਫਟ ਬਾਲ ਵਾਲੀਬਾਲ , ਖੋ-ਖੋ, ਜੂਡੋ, ਗੁਤਕਾ, ਕਿੱਕ ਬਾਕਸਿੰਗ ਤੈਰਾਕੀ, ਨੈਟਬਾਲ, ਬੈਡਮਿੰਟਨ ਬਾਕਸਿੰਗ, ਪਾਵਰ ਲਿਫਟਿੰਗ, ਵੇਟ ਲਿਫਟਿੰਗ, ਹਾਕੀ, ਲਾਅਨ ਟੈਨਿਸ, ਕੁਸ਼ਤੀਆਂ, ਟੇਬਲ ਟੈਨਿਸ ਆਦਿ ਸ਼ਾਮਲ ਹਨ।
ਛੜੇ ਨੂੰ ਔਰਤ ਨਾਲ ਟਿੱਚਰ ਕਰਨੀ ਪਈ ਮਹਿੰਗੀ, ਕੁੱਟ-ਕੁੱਟ ਕੇ ਮਾਰਿਆਂ
ਇਸ ਮੌਕੇ ਹਰਦੀਪ ਸਿੰਘ ਬਾਕਸਿੰਗ ਕੋਚ, ਮਨਜਿੰਦਰ ਸਿੰਘ ਫੁੱਟਬਾਲ ਕੋਚ, ਸੁਖਮੰਦਰ ਸਿੰਘ ਰੈਸਲਿੰਗ, ਸੁਖਜੀਤ ਕੌਰ ਅਥਲੈਟਿਕਸ ਕੋਚ , ਸੁਖਪਾਲ ਕੌਰ ਸਾਈਕਲਿੰਗ ਕੋਚ, ਹਰਪ੍ਰੀਤ ਸਿੰਘ ਵਾਲੀਬਾਲ ਕੋਚ, ਜਸਪ੍ਰੀਤ ਸਿੰਘ ਬਾਸਕਟਬਾਲ ਕੋਚ ਜਗਜੀਤ ਸਿੰਘ, ਹੁਕਮਜੀਤ ਕੌਰ ਵਾਲੀਬਾਲ ਕੋਚ, ਰਾਜਵੰਤ ਸਿੰਘ ਅਤੇ ਅਮਨਦੀਪ ਸਿੰਘ ਹਾਕੀ ਕੋਚ, ਅਰੁਣਜੀਤ ਸਿੰਘ ਜੂਡੋ ਕੋਚ, ਜਸਵਿੰਦਰ ਸਿੰਘ ਚਹਿਲ, ਸਾਹਿਲ ਕੁਮਾਰ ਲੇਖਾਕਾਰ ਖੇਡ ਵਿਭਾਗ, ਬਲਬੀਰ ਸਿੰਘ ਕਮਾਂਡੋ, ਪਰਮਜੀਤ ਸਿੰਘ ਅਤੇ ਨਰਿੰਦਰ ਸਿੰਘ ਸਟੈਨੋ ਆਦਿ ਹਾਜਰ ਸਨ।
Share the post "ਖੇਡਾਂ ਵਤਨ ਪੰਜਾਬ ਦੀਆਂ 2024 ਸੀਜਨ-3: ਡਾਇਰੈਕਟਰ ਅਮਰਦੀਪ ਸਿੰਘ ਰਾਜਨ ਨੇ ਕੀਤਾ ਜ਼ਿਲ੍ਹਾ ਪੱਧਰੀ ਖੇਡਾਂ ਦਾ ਆਗਾਜ਼"