Punjab News: ਪੰਜਾਬ ਵਜ਼ਾਰਤ ‘ਚ ਮੁੜ ਫ਼ੇਰਬਦਲ ਦੀ ਚਰਚਾ ਚੱਲ ਪਈ ਹੈ। ਬੀਤੇ ਕੱਲ 10 ਹਜ਼ਾਰ ਤੋ’ ਵੱਧ ਵੋਟਾਂ ਨਾਲ ਲੁਧਿਆਣਾ ਉਪ ਚੋਣ ਜਿੱਤਣ ਕਾਰਨ ਇਸ ਚਰਚਾ ਨੂੰ ਹੋਰ ਬਲ ਮਿਲਿਆ ਹੈ। ਇਸ ਚੋਣ ਵਿਚ ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜ਼ਰੀਵਾਲ ਨੇ ਲੁਧਿਆਣਾ ਪੱਛਮੀ ਹਲਕੇ ਦੇ ਵੋਟਰਾਂ ਨਾਲ ਇੱਥੋਂ ਚੋਣ ਜਿੱਤਣ ਵਾਲੇ ਸੰਜੀਵ ਅਰੋੜਾ ਨੂੰ ਮੰਤਰੀ ਬਣਾਉਣ ਦਾ ਵਾਅਦਾ ਕੀਤਾ ਸੀ। ਸ਼੍ਰੀ ਅਰੋੜਾ ਇਸਤੋਂ ਪਹਿਲਾਂ ਆਪ ਦੇ ਵੱਲੋਂ ਰਾਜ ਸਭਾ ਮੈਂਬਰ ਹਨ, ਜਿੰਨ੍ਹਾਂ ਵੱਲੋਂ ਹੁਣ ਇਸਤੋਂ ਅਸਤੀਫ਼ਾ ਦਿੱਤਾ ਜਾਵੇਗਾ, ਜਿਸਤੋਂ ਬਾਅਦ ਸੰਜੀਵ ਅਰੋੜਾ ਦਾ ਮੰਤਰੀ ਬਣਨਾ ਤੈਅ ਹੈ।
ਇਹ ਵੀ ਪੜ੍ਹੋ Jalandhar News:ਜਲੰਧਰ ‘ਚ NRI ਦੇ ਘਰ ‘ਤੇ ਬਦਮਾਸ਼ਾਂ ਨੇ ਚਲਾਈਆਂ ਗੋ+ਲੀਆਂ, ਪਾਕਿਸਤਾਨੀ ਗੈਂਗਸਟਰ ਦੇ ਨਾਂ ਦੀ ਚਰਚਾ
ਹਾਲਾਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਕੈਬਨਿਟ ਵਿਚ ਹਾਲੇ ਵੀ ਇੱਕ ਮੰਤਰੀ ਦੀ ਥਾਂ ਖਾਲੀ ਪਈ ਹੈ ਪ੍ਰੰਤੂ ਚਰਚਾ ਮੁਤਾਬਕ ਇੱਕ-ਦੋ ਮੰਤਰੀਆਂ ਦੀ ਛਾਂਟੀ ਵੀ ਹੋ ਸਕਦੀ ਹੈ ਤੇ ਉਨ੍ਹਾਂ ਦੀ ਥਾਂ ‘ਤੇ ਕੁੱਝ ਹੋਰਨਾਂ ਨੂੰ ਵਜ਼ਾਰਤ ਵਿਚ ਸ਼ਾਮਲ ਕੀਤਾ ਜਾ ਸਕਦਾ। ਸਿਆਸੀ ਗਲਿਆਰਿਆ ਮੁਤਾਬਕ ਨਵੇਂ ਚਿਰਚੇ ਦੁਆਬਾ ਜਾਂ ਮਾਝਾ ਵਿਚੋਂ ਹੋ ਸਕਦਾ ਹੈ। ਇਸਦੇ ਨਾਲ ਹੀ ਕੁੱਝ ਮੰਤਰੀਆਂ ਦੇ ਵਿਭਾਗਾਂ ਵਿਚ ਵੀ ਫ਼ੇਰਬਦਲ ਦੀ ਸੰਭਾਵਨਾ ਹੈ, ਕਿਉਂਕਿ ਲੁਧਿਆਣਾ ਦੇ ਨਾਮੀ ਉਦਯੋਗਪਤੀ ਸੰਜੀਵ ਅਰੋੜਾ ਨੂੰ ਵੀ ਕੋਈ ਵੱਡਾ ਮਹਿਕਮਾ ਵਿਭਾਗ ਦੀ ਚਰਚਾ ਹੈ।
ਇਹ ਵੀ ਪੜ੍ਹੋ ਚੋਣ ‘ਚ ਮਿਲੀ ਹਾਰ ਤੋਂ ਬਾਅਦ ਭਾਰਤ ਭੂਸ਼ਣ ਆਸ਼ੂ ਨੇ ਦਿੱਤਾ ਪ੍ਧਾਨਗੀ ਤੋਂ ਅਸਤੀਫ਼ਾ
ਇਹ ਵੀ ਕਿਹਾ ਜਾ ਰਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ: ਮਾਨ ਅੱਜ ਮੰਗਲਵਾਰ ਨੂੰ ਸ਼ਾਮ ਸਮੇਂ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੂੰ ਮਿਲਣ ਜਾ ਰਹੇ ਹਨ। ਬੇਸ਼ੱਕ ਇਸ ਗੱਲ ਦੀ ਕਿਸੇ ਨੇ ਪੁਸ਼ਟੀ ਨਹੀਂ ਕੀਤੀ ਪ੍ਰੰਤੂ ਇਸ ਮਿਲਣੀ ਨੂੰ ਵੀ ਮੰਤਰੀ ਮੰਡਲ ਵਿਚ ਫ਼ੇਰਬਦਲ ਨਾਲ ਜੋੜ ਕੇ ਦੇਖਿਆ ਜਾ ਰਿਹਾ। ਬਹਰਹਾਲ ਹੁਣ ਇਹ ਦੇਖਣਾ ਹੋਵੇਗਾ ਕਿ ਆਮ ਆਦਮੀ ਪਾਰਟੀ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਸਨੂੰ ਕਦ ਅਮਲ ਵਿਚ ਲਿਆਂਉਂਦੇ ਹਨ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।


