ਬਠਿੰਡਾ, 10 ਮਈ: ਬੀਤੇ ਦਿਨੀਂ ਡਾਇਟ ਦਿਉਣ ਵਿਖੇ ਪ੍ਰਿੰਸੀਪਲ ਸਤਵਿੰਦਰ ਪਾਲ ਸਿੱਧੂ ਨੇ ਡਾ. ਕ੍ਰਿਸ਼ਨ ਗੋਪਾਲ ਕਾਂਸਲ ਦੀ ਦੂਸਰੀ ਪੁਸਤਕ ‘ਕੈਰੀਅਰ ਗਾਈਡੈਂਸ’ ਨੂੰ ਲੋਕ ਅਰਪਣ ਕੀਤਾ। ਇਸ ਮੌਕੇ ਹਾਜ਼ਰੀਨ ਸ਼ਖਸੀਅਤਾਂ ਨੇ ਪੁਸਤਕ ਨੂੰ ਵਿਦਿਆਰਥੀਆਂ ਲਈ ਵਧੀਆ ਮਾਰਗ ਦਰਸ਼ਕ ਦੱਸਿਆ। ਪ੍ਰਿੰਸੀਪਲ ਵਿਨੋਦ ਕੁਮਾਰ ਨੇ ਦੱਸਿਆ ਕਿ ਪੁਸਤਕ ਵਿੱਚ ਵਿਦਿਆਰਥੀਆਂ ਦੀ ਕਰੀਅਰ ਚੋਣ ਨੂੰ ਸੁਖਾਲਾ ਕਰਨ ਲਈ ਅਤੇ ਉਹਨਾਂ ਕਰੀਅਰ ਵਿੱਚ ਪਹੁੰਚਣ ਲਈ ਯੋਗਤਾ,
ਵਿਦਿਆਰਥੀਆਂ ਨੂੰ ਕਿੱਤੇ ਅਤੇ ਕੋਰਸਾਂ ਸਬੰਧੀ ਜਾਗਰੂਕ ਕਰਨ ਲਈ ‘ਕੈਰੀਅਰ ਗਾਈਡੈਂਸ’ ਕਿਤਾਬ ਲੋਕ ਅਰਪਣ
ਪਾਸ ਕੀਤੇ ਜਾਣ ਵਾਲੇ ਟੈਸਟ ਅਤੇ ਸਬੰਧਤ ਵੈਬਸਾਈਟਾਂ ਦੀ ਜਾਣਕਾਰੀ ਵਿਸਥਾਰ ਨਾਲ ਦਿੱਤੀ ਗਈ ਹੈ। ਇਸ ਪੁਸਤਕ ਵਿੱਚ 270 ਕਿੱਤਿਆਂ ਵਿੱਚ ਪਹੁੰਚਣ ਦੀ ਪੜਾਅ ਦਰ ਪੜਾਅ ਜਾਣਕਾਰੀ ਦੇ ਨਾਲ ਹਰੇਕ ਖੇਤਰ ਦੇ ਨਾਲ ਸਬੰਧਿਤ ਪ੍ਰਸਿੱਧ ਸ਼ਖ਼ਸੀਅਤਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ ਹੈ।ਇਸ ਮੌਕੇ ਵਿਸ਼ੇਸ਼ ਤੌਰ ਤੇ ਹਰਪ੍ਰੀਤ ਸਿੰਘ ਮੁੱਖ ਅਧਿਆਪਕ, ਗੁਰਮੀਤ ਸਿੰਘ ਸਿੱਧੂ (ਡੀ.ਐਮ.), ਬਲਰਾਜ ਸਿੰਘ ਬਲਾਕ ਗਾਈਡੈਂਸ ਕੌਂਸਲਰ, ਸਮੂਹ ਡਾਈਟ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।
Share the post "ਵਿਦਿਆਰਥੀਆਂ ਨੂੰ ਕਿੱਤੇ ਅਤੇ ਕੋਰਸਾਂ ਸਬੰਧੀ ਜਾਗਰੂਕ ਕਰਨ ਲਈ ‘ਕੈਰੀਅਰ ਗਾਈਡੈਂਸ’ ਕਿਤਾਬ ਲੋਕ ਅਰਪਣ"