ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਵੱਲੋਂ ਮੁੱਢਲੇ ਸਿਹਤ ਕੇਂਦਰਾਂ ’ਚ ਗੈਰ ਸੰਚਾਰੀ ਰੋਗਾਂ ਸਬੰਧੀ ਜਾਗਰੂਕਤਾ ਸਮਾਗਮ ਆਯੋਜਿਤ

0
23

ਬਠਿੰਡਾ, 5 ਜਨਵਰੀ: ਸਿਵਲ ਸਰਜਨ ਡਾ ਤੇਜਵੰਤ ਸਿੰਘ ਢਿੱਲੋਂ ਦੇ ਦਿਸ਼ਾ-ਨਿਰਦੇਸ਼ਾਂ ਹੇਠ ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ ਸੁਖਜਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਅਰਬਨ ਮੁੱਢਲਾ ਸਿਹਤ ਕੇਂਦਰ ਲਾਲ ਸਿੰਘ ਬਸਤੀ ਅਤੇ ਜਨਤਾ ਨਗਰ ਵਿਖੇ ਗੈਰ ਸੰਚਾਰੀ ਰੋਗਾਂ ਤੋਂ ਬਚਣ ਅਤੇ ਮਾਂ ਅਤੇ ਬੱਚੇ ਦੀ ਸਿਹਤ ਤੰਦਰੁਸਤ ਰੱਖਣ ਲਈ ਜਾਗਰੂਕਤਾ ਸਮਾਗਮ ਆਯੋਜਿਤ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਦੇਸ਼ ਵਿੱਚ ਦਿਨ ਪ੍ਰਤੀ ਦਿਨ ਗੈਰ—ਸੰਚਾਰੀ ਰੋਗਾਂ ਸ਼ੂਗਰ, ਬਲੱਡ ਪ੍ਰੈਸ਼ਰ, ਕੈਂਸਰ, ਦਿਲ/ਦਿਮਾਗ ਦਾ ਦੌਰੇ ਵਿੱਚ ਵਾਧਾ ਹੋ ਰਿਹਾ ਹੈ।

ਜ਼ਿਲ੍ਹਾ ਸੰਕਟ ਮੋਚਨ ਕਮੇਟੀ ਦੀ ਮੀਟਿੰਗ ’ਚ ਗੈਰ ਕੁਦਰਤੀ ਆਫ਼ਤ ਨਾਲ ਨਜਿੱਠਣ ਲਈ ਕੀਤਾ ਵਿਚਾਰ-ਵਟਾਂਦਰਾ

ਜੇਕਰ ਅਸੀਂ ਇਨ੍ਹਾਂ ਬਿਮਾਰੀਆਂ ਤੋਂ ਬਚਣ ਲਈ ਜਾਗਰੂਕ ਹੋਵਾਂਗੇ ਤਾਂ ਜਲਦੀ ਨਿਸ਼ਾਨੀਆਂ ਪਹਿਚਾਣ ਕੇ ਜਲਦੀ ਟੈਸਟ ਅਤੇ ਇਲਾਜ ਕਰਵਾ ਸਕਦੇ ਹਾਂ। ਉਨ੍ਹਾਂ ਕਿਹਾ ਕਿ ਗੈਰ ਸੰਚਾਰੀ ਰੋਗਾਂ ਦਾ ਜ਼ਿਆਦਾਤਰ ਕਾਰਨ ਖਾਨਦਾਨ ਵਿੱਚ ਇਹ ਰੋਗ ਹੋਣੇ, ਮੋਟਾਪਾ, ਮਾਨਸਿਕ ਤਨਾਅ, ਤੰਬਾਕੂ ਅਤੇ ਸ਼ਰਾਬ ਦੀ ਵਰਤੋਂ ਅਤੇ ਸਰੀਰਿਕ ਕੰਮ ਕਾਰ ਦੀ ਘਾਟ ਹੈ। ਇਸ ਮੌਕੇ ਉਹਨਾਂ ਗਰਭਵਤੀ ਮਾਂਵਾਂ ਅਤੇ ਬੱਚਿਆਂ ਦੀ ਤੰਦਰੁਸਤੀ ਲਈ ਵੀ ਜਾਣਕਾਰੀ ਦਿੱਤੀ।

ਬਠਿੰਡਾ ਪੁਲਿਸ ਵੱਲੋਂ ਨਸ਼ਾ ਤਸਕਰਾਂ ਦੀ ਪ੍ਰਾਪਰਟੀ ਜਬਤ

ਉਹਨਾਂ ਕਿਹਾ ਕਿ ਔਰਤ ਅਤੇ ਉਹਨਾਂ ਦੇ ਪਰਿਵਾਰ ਨੂੰ ਔਰਤ ਦੇ ਗਰਭਵਤੀ ਹੋਣ ਤੋਂ ਲੈ ਕੇ ਜਣੇਪੇ ਅਤੇ ਬੱਚੇ ਦੇ 5 ਸਾਲ ਤੱਕ ਦੀ ਉਮਰ ਤੱਕ ਵਿਸ਼ੇਸ਼ ਧਿਆਨ ਅਤੇ ਸੰਤੁਲਿਤ ਭੋਜਨ ਦੇ ਜਰੂਰਤ ਹੈ। ਗਰਭਵਤੀ ਮਾਵਾਂ ਅਤੇ ਬੱਚਿਆਂ ਨੂੰ ਸੰਪੂਰਨ ਟੀਕਾਕਰਣ ਵੀ ਕਰਵਾਉਣਾ ਚਾਹੀਦਾ ਹੈ। ਇਸ ਸਮੇਂ ਐਲ.ਐਚ.ਵੀਜ਼, ਏ.ਐਨ.ਐਮ., ਆਸ਼ਾ, ਮਰੀਜ਼ ਅਤੇ ਮਰੀਜਾਂ ਦੇ ਸਹਾਇਕ ਹਾਜ਼ਰ ਸਨ।

 

LEAVE A REPLY

Please enter your comment!
Please enter your name here