ਡੀ.ਐਮ ਗਰੁੱਪ ਕਰਾੜਵਾਲਾ ਦੇ ਵਿਦਿਆਰਥੀ ਦਾ IIT Mains ਵਿੱਚੋਂ 99.99% ਅੰਕਾਂ ਨਾਲ ਪੰਜਾਬ ’ਚ ਪਹਿਲਾ ਸਥਾਨ

0
13

ਚੇਅਰਮੈਨ ਇੰਜੀ. ਅਵਤਾਰ ਸਿੰਘ ਢਿੱਲੋਂ ਨੇ ਸੁਨਹਿਰੀ ਮੈਡਲ ਨਾਲ ਕੀਤਾ ਸਨਮਾਨਿਤ
ਬਠਿੰਡਾ, 17 ਫ਼ਰਵਰੀ: ਇਲਾਕੇ ’ਚ ਸਿੱਖਿਆ ਦੇ ਖੇਤਰ ਵਿਚ ਨਾਮਵਰ ਸੰਸਥਾ ਡੀ.ਐਮ ਗਰੁੱਪ ਕਰਾੜਵਾਲਾ ਦੇ ਵਿਦਿਆਰਥੀ ਅਨੀਰੁੱਧ ਕਾਂਤ ਗਰਗ ਨੇ National testing agency ਦੁਆਰਾ Joint entrance examination(Mains) 2024 ਸੈਸ਼ਨ-1 ਮੁਤਾਬਕ ਪੰਜਾਬ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ।

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਿਸਾਨੀ ਸੰਘਰਸ਼ ਦੀ ਡਟਵੀਂ ਹਮਾਇਤ ਦਾ ਐਲਾਨ

ਇਸ ਮੌਕੇ ਸੰਸਥਾ ਦੇ ਚੇਅਰਮੈਨ ਇੰਜੀ. ਅਵਤਾਰ ਸਿੰਘ ਢਿੱਲੋਂ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਵਿਦਿਆਰਥੀ ਨੇ ਫਿਜ਼ਿਕਸ ਅਤੇ ਕੈਮਿਸਟਰੀ ਵਿੱਚੋਂ 100% ਅੰਕ ਅਤੇ ਮੈਥਮੈਟਿਕਸ ਵਿੱਚੋਂ 99.9% ਅੰਕ ਹਾਸਲ ਕੀਤੇ ਹਨ। ਉਨ੍ਹਾਂ ਵਿਦਿਆਰਥੀ ਦੇ ਨਾਲ-ਨਾਲ ਉਨ੍ਹਾਂ ਦੇ ਪਿਤਾ ਡਿਪਟੀ ਚੀਫ ਇੰਜੀ. ਸੰਜੀਵ ਕੁਮਾਰ ਗਰਗ ਅਤੇ ਮਾਤਾ ਡਾ. ਵਿਨੀਤਾ ਗਰਗ ਅਤੇ ਨਾਨਾ ਮਿੱਤਰ ਸੈਨ ਸਿੰਗਲਾ ਨੂੰ ਵਧਾਈ ਦਿੰਦੇ ਹੋਏ ਵਿਦਿਆਰਥੀ ਦੇ ਦਾਦਾ ਜੀ ਦੀਵਾਨ ਚੰਦ ਗਰਗ ਜੋ ਖੁਦ ਮੁੱਖ ਅਧਿਆਪਕ ਰਹਿ ਚੁੱਕੇ ਸਨ ਨੂੰ ਵੀ ਯਾਦ ਕੀਤਾ ਅਤੇ ਸਕੂਲ ਦੇ ਪ੍ਰਿੰਸੀਪਲ ਅਤੇ ਸੰਬੰਧਿਤ ਸਮੂਹ ਸਟਾਫ ਨੂੰ ਵੀ ਵਧਾਈ ਦਿੱਤੀ।

 

LEAVE A REPLY

Please enter your comment!
Please enter your name here