ਬਠਿੰਡਾ ’ਚ SMO ਤੋਂ ਤੰਗ ਆ ਕੇ ‘ਡਾਕਟਰ’ ਵੱਲੋਂ ਅਸਤੀਫ਼ਾ ਦੇਣ ਦਾ ਐਲਾਨ, ਯੂਨੀਅਨ ਨੇ ਚੁੱਕਿਆ ਮਾਮਲਾ

0
1603
ਪਿਛਲੇ ਦਿਨੀਂ ਤਲਵੰਡੀ ਸਾਬੋ ਦੇ ਐਅਐਮਓ ਡਾ ਰਵੀਕਾਂਤ ਵਿਰੁਧ ਸਿਵਲ ਸਰਜ਼ਨ ਨੂੰ ਸਿਕਾਇਤ ਦਿੰਦੇ ਹੋਏ ਮੈਡੀਕਲ ਅਫ਼ਸਰਾਂ ਦੀ ਫ਼ਾਈਲ ਫ਼ੋਟੋ।

👉SMO ਨੇ ਦੋਸ਼ਾਂ ਨੂੰ ਨਕਾਰਿਆ, ਸਿਵਲ ਸਰਜ਼ਨ ਨੇ ਕਿਹਾ-ਕਰਾਂਗੇ ਮਾਮਲੇ ਦੀ ਜਾਂਚ
Bathinda News: ਪਹਿਲਾਂ ਹੀ ਡਾਕਟਰਾਂ ਦੀ ਘਾਟ ਨਾਲ ਜੂਝ ਰਹੇ ਸੂਬੇ ਦੇ ਸਿਹਤ ਵਿਭਾਗ ’ਚ ਹੁਣ ਬਠਿੰਡਾ ਦੇ ਇੱਕ ਡਾਕਟਰ ਨੇ ਆਪਣੇ ਐਸਐਮਓ ਤੋਂ ਤੰਗ ਆ ਕੇ ਨੌਕਰੀ ਤੋਂ ਅਸਤੀਫ਼ਾ ਦੇਣ ਦਾ ਐਲਾਨ ਕਰ ਦਿੱਤਾ ਹੈ। ਇਸਤੋਂ ਇਲਾਵਾ ਡਾਕਟਰਾਂ ਪ੍ਰਤੀ ਰਵੱਈਏ ਨੂੰ ਦੇਖਦਿਆਂ ਪੀਸੀਐਮਐਸ ਐਸੋਸੀਏਸ਼ਨ ਨੇ ਇਹ ਮਾਮਲਾ ਚੁੱਕ ਲਿਆ ਹੈ ਤੇ ਇਸ ਸਬੰਧ ਵਿਚ ਕਾਰਜ਼ਕਾਰੀ ਸਿਵਲ ਸਰਜ਼ਨ ਨੂੰ ਵੀ ਇੱਕ ਮੰਗ ਪੱਤਰ ਦਿੱਤਾ ਗਿਆ ਹੈ। ਹਾਲਾਂਕਿ ਐਸਐਮਓ ਨੇ ਆਪਣੇ ਉਪਰ ਲੱਗੇ ਦੋਸ਼ਾਂ ਨੂੰ ਨਕਾਰਿਆ ਹੈ।ਜਦਕਿ ਕਾਰਜ਼ਕਾਰੀ ਸਿਵਲ ਸਰਜ਼ਨ ਨੇ ਮਾਮਲੇ ਦੀ ਨਿਰਪੱਖ ਜਾਂਚ ਦਾ ਭਰੋਸਾ ਦਿਵਾਇਆ ਹੈ।

ਇਹ ਵੀ ਪੜ੍ਹੋ  ਪੰਜਾਬ ਦੇ ਬੱਚਿਆਂ ਦੇ ਹੁਨਰ ਨੂੰ ਤਰਾਸ਼ਣ ਲਈ ਸੂਬਾ ਸਰਕਾਰ ਨੇ ਨਵੀਂਆਂ ਪਹਿਲਕਦਮੀਆਂ ਕੀਤੀਆਂ:ਡਾ. ਬਲਬੀਰ ਸਿੰਘ

ਮਿਲੀ ਸੂਚਨਾ ਮੁਤਾਬਕ ਡਾ ਵਿਕਰਮ ਪ੍ਰਤਾਪ ਖਿੱਚੀ ਤਲਵੰਡੀ ਸਾਬੋ ਦੇ ਸਬ ਡਿਵੀਜ਼ਨਲ ਹਸਪਤਾਲ ਵਿਚ ਬਤੌਰ ਮੈਡੀਕਲ ਅਫ਼ਸਰ (ਰੈਗੂਲਰ) ਕੰਮ ਕਰ ਰਹੇ ਹਨ। ਉਨ੍ਹਾਂ ਦੀ ਨਿਯੁਕਤੀ ਸਿਹਤ ਵਿਭਾਗ ਪੰਜਾਬ ਅਧੀਨ ਸਾਲ 2024 ਵਿੱਚ ਹੋਈ ਸੀ। ਡਾਕਟਰ ਖਿੱਚੀ ਨੇ ਆਪਣੇ ਵੱਲੋਂ ਅਸਤੀਫ਼ਾ ਦੇਣ ਲਈ ਮਜਬੂਰ ਹੋਣ ਦੀ ਪੁਸ਼ਟੀ ਕਰਦਿਆਂ ਦਸਿਆ ਕਿ ਉਸਦੇ ਖਿਲਾਫ਼ ਅੱਜ ਤੱਕ ਕਿਸੇ ਕਿਸਮ ਦੀ ਕੋਈ ਸ਼ਿਕਾਇਤ ਬਾਹਰੀ ਵਿਅਕਤੀ ਜਾਂ ਸਟਾਫ ਦੁਆਰਾ ਨਹੀਂ ਹੋਈ ਹੈ। ਪ੍ਰੰਤੂ ਮਾਰਚ 2025 ਤੋਂ ਡਾ. ਰਵੀਕਾਂਤ ਗੁਪਤਾ ਦੇ ਬਤੌਰ ਸੀਨੀਅਰ ਮੈਡੀਕਲ ਅਫ਼ਸਰ ਜੁਆਇੰਨ ਕਰਨ ਉਪਰੰਤ ਉਹਨਾਂ ਵੱਲੋਂ ਲਗਾਤਾਰ ਉਸਦੇ ਸਹਿਤ ਦੂਜੇ ਸਟਾਫ਼ ਨੂੰ ਵੀ ਬਿਨ੍ਹਾਂ ਕਿਸੇ ਕਾਰਨ ਤੋਂ ਸਟਾਫ ਅਤੇ ਮਰੀਜ਼ਾਂ ਸਾਹਮਣੇ ਅਪਮਾਨਿਤ, ਜਲੀਲ ਅਤੇ ਮਾਨਸਿਕ ਤੌਰ ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ ਵਧਦੇ ਖੂਨ ਦੇ ਦਬਾਅ ਨੂੰ ਕਾਬੂ ‘ਚ ਰੱਖਣਾ ਬਹੁਤ ਜਰੂਰੀ: ਡਾ: ਧੀਰਾ ਗੁਪਤਾ

ਡਾ ਖਿੱਚੀ ਨੇ ਐੱਸ.ਐੱਮ.ਓ. ਉਪਰ ਇਹ ਵੀ ਦੋਸ ਲਗਾਏ ਜਦ ਉਨ੍ਹਾਂ ਦਾ ਕੋਈ ਖਾਸ ਵਿਅਕਤੀ ਐਂਮਰਜੈਂਸੀ ਵਿਖੇ ਪਰਚਾ ਕਟਾਉਣ ਦੇ ਸਬੰਧੀ ਦਾਖਲ ਹੁੰਦਾ ਹੈ ਤਾਂ ਉਹਨਾਂ ਵੱਲੋਂ ਉਸ ਮਰੀਜ਼ ਦਾ ਖਾਸ ਤਰ੍ਹਾਂ ਦਾ ਮੈਡੀਕੋ ਲੀਗਲ ਬਣਾਉਣ ਲਈ ਦਬਾਅ ਪਾਇਆ ਜਾਂਦਾ ਹੈ। ਇਸਤੋਂ ਇਲਾਵਾ ਡਾ ਖਿੱਚੀ ਨੇ ਐਸਐਮਓ ਉਪਰ ਅਭੱਦਰ ਸ਼ਬਦ ਅਤੇ ਇੱਥੋਂ ਤੱਕ ਗਾਲਾਂ ਕੱਢਣ ਦੇ ਵੀ ਦੋਸ਼ ਲਗਾਏ ਹਨ। ਡਾਕਟਰ ਖਿੱਚੀ ਨੇ ਸਿਵਲ ਸਰਜ਼ਨ ਨੂੰ ਦਿੱਤੇ ਪੱਤਰ ਵਿਚ ਇਹ ਵੀ ਦੋਸ਼ ਲਗਾਏ ਕਿ ਉਸ ਤੋਂ ਇਲਾਵਾ ਇਸ ਹਸਤਪਾਲ ਦੇ ਬਾਕੀ ਡਾਕਟਰ ਨੂੰ ਐੱਸ.ਐੱਮ.ਓ. ਸਾਹਿਬ ਇਸ ਤਰ੍ਹਾਂ ਦੇ ਵਤੀਰੇ ਦਾ ਲਗਭਗ ਰੋਜ਼ ਸਾਹਮਣਾ ਕਰਨਾ ਪੈਂਦਾ ਹੈ। ਜਿਸਦੇ ਚੱਲਦੇ ਉਹ ਐਸਐਮਓ ਦੇ ਮਾੜੇ ਰਵੱਈਏ ਕਾਰਨ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿਣ ਲੱਗਾ ਹਾਂ ਤੇ ਆਪਣੀ ਨੌਕਰੀ ਤੋਂ ਅਸਤੀਫਾ ਤੱਕ ਦੇਣ ਬਾਰੇ ਸੋਚ ਰਿਹਾ ਹਾਂ।

ਇਹ ਵੀ ਪੜ੍ਹੋ MLA ਜਗਰੂਪ ਸਿੰਘ ਗਿੱਲ ਵਿਧਾਨ ਸਭਾ ਦੀ ਕਾਰੋਬਾਰੀ ਕਮੇਟੀ ਦੇ ਚੇਅਰਮੈਨ ਨਿਯੁਕਤ

ਦੂਜੇ ਪਾਸੇ ਸੰਪਰਕ ਕਰਨ ’ਤੇ ਤਲਵੰਡੀ ਸਾਬੋ ਦੇ ਐਸਐਮਓ ਡਾ ਰਵੀਕਾਂਤ ਨੇ ਦਾਅਵਾ ਕੀਤਾ ਕਿ ਉਸਦੇ ਵੱਲੋਂ ਡਾਕਟਰਾਂ ਨੂੰ ਸਮੇਂ ਸਿਰ ਕੰਮ ਕਰਨ ਲਈ ਕੀਤੀ ਸਖ਼ਤੀ ਕਾਰਨ ਹੀ ਉਸ ਉਪਰ ਝੂਠੇ ਦੋਸ਼ ਲਗਾ ਕੇ ਡਰਾਉਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਜੇਕਰ ਕੋਈ ਡਾਕਟਰ ਜਾਂ ਸਟਾਫ਼ ਗਲਤੀ ਕਰੇਗਾਂ ਤਾਂ ਜੇਕਰ ਉਸਨੂੰ ਰੋਕਣਾ ਉਸਦਾ ਫ਼ਰਜ ਹੈ।ਐਸਐਮਓ ਨੇ ਤਾਜ਼ਾ ਮਾਮਲੇ ਦੀ ਗੱਲ ਕਰਦਿਆਂ ਇਹ ਵੀ ਦਸਿਆ ਕਿ 17 ਮਈ ਨੂੰ ਇੱਕ ਲਾਸ਼ ਪੋਸਟਮਾਰਟਮ ਲਈ ਆਈ ਸੀ ਤੇ ਬਾਅਦ ਵਿਚ ਉਸਨੂੰ ਏਮਜ਼ ਭੇਜਣ ਦਾ ਫੈਸਲਾ ਹੋਇਆ ਪ੍ਰੰਤੂ ਤਿੰਨ ਉਸਦੇ ਕਾਗਜ਼ ਤਿਆਰ ਨਹੀਂ ਹੋਏ, ਜਿਸ ਕਾਰਨ ਸਿਹਤ ਵਿਭਾਗ ਦੀ ਬਦਨਾਮੀ ਹੁੰਦੀ ਹੈ। ਉਧਰ ਜ਼ਿਲ੍ਹੇ ਦੇ ਕਾਰਜ਼ਕਾਰੀ ਸਿਵਲ ਸਰਜ਼ਨ ਡਾ ਰਮਨ ਸਿੰਗਲਾ ਨੇ ਵੀ ਸੰਪਰਕ ਕਰਨ ’ਤੇ ਪੀਸੀਐਮਐਸ ਵੱਲੋਂ ਮੰਗ ਪੱਤਰ ਦੇਣ ਦੀ ਪੁਸ਼ਟੀ ਕਰਦਿਆਂ ਦਸਿਆ ਕਿ ਇਸ ਪੂਰੇ ਮਾਮਲੇ ਦੀ ਜਾਂਚ ਕਰਵਾਈ ਜਾਵੇਗੀ ਤੇ ਜੋ ਵੀ ਕਸੂਰਵਾਰ ਹੋਇਆ, ਉਸਦੇ ਵਿਰੁਧ ਕਾਰਵਾਈ ਕੀਤੀ ਜਾਵੇਗੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

LEAVE A REPLY

Please enter your comment!
Please enter your name here