ਅੰਮ੍ਰਿਤਸਰ, 5 ਅਪ੍ਰੈਲ : ਕਰੀਬ ਸਾਢੇ ਪੰਜ ਸਾਲ ਪਹਿਲਾਂ ਸ਼ਹਿਰ ਦੇ ਇੱਕ ਹਸਪਤਾਲ ਵਿਚ ਡਾਕਟਰ ਦੀ ਲਾਪਰਵਾਹੀ ਕਾਰਨ ਮਰੀਜ਼ ਦੀ ਹੋਈ ਮੌਤ ਦੇ ਮਾਮਲੇ ਵਿਚ ਹੁਣ ਪੁਲਿਸ ਨੇ ਡਾਕਟਰ ਨੂੰ ਗ੍ਰਿਫਤਾਰ ਕਰ ਲਿਆ ਹੈ। ਕਥਿਤ ਦੋਸ਼ੀ ਡਾਕਟਰ ਜੋੜੀ ਵਿਰੁਧ ਲੰਮੀ ਜਾਂਚ ਪੜਤਾਲ ਤੋਂ ਬਾਅਦ ਤਿੰਨ ਸਾਲ ਪਹਿਲਾਂ ਪਰਚਾ ਦਰਜ਼ ਹੋਇਆ ਸੀ ਪ੍ਰੰਤੂ ਅਪਣੀ ਪਹੁੰਚ ਸਦਕਾ ਹੁਣ ਤੱਕ ਬਚਦਾ ਆ ਰਿਹਾ ਸੀ। ਇਸ ਡਾਕਟਰ ਦੇ ਹਸਪਤਾਲ ਦਾ ਲਾਇਸੰਸ ਵੀ ਪੰਜਾਬ ਮੈਡੀਕਲ ਕੌਸਲ ਵੱਲੋਂ ਰੱਦ ਕਰਨ ਦੀ ਸੂਚਨਾ ਹੈ। ਸਥਾਨਕ ਜ਼ਿਲ੍ਹਾ ਕਚਿਹਰੀਆਂ ਵਿਚ ਮਾਮਲੇ ਦੀ ਜਾਣਕਾਰੀ ਦਿੰਦਿਆਂ ਮ੍ਰਿਤਕ ਔਰਤ ਦੇ ਪਤੀ ਗੋਕੁਲ ਚੰਦ ਅਨੈਜਾ ਨੇ ਪੱਤਰਕਾਰਾਂ ਨੂੰ ਦਸਿਆ ਕਿ ਇਹ ਮਾਮਲਾ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਰਣਜੀਤ ਐਵੋਨਿਊ ’ਚ ਸਥਿਤ ਪ੍ਰਾਈਵੇਟ ਐਲਟਿਕ ਹਸਪਤਾਲ ਵਿਚ ਵਾਪਰਿਆਂ ਸੀ, ਜਿੱਥੇ ਬੱਚੇਦਾਨੀ ਦਾ ਅਪ੍ਰਰੇਸ਼ਨ ਕਰਵਾਉਣ ਆਈ ਉਸਦੀ ਤੰਦਰੁਸਤ ਪਤਨੀ ਦੀ ਦੂਜੇ ਦਿਨ ਮੌਤ ਹੋ ਗਈ ਸੀ।
ਡਾਂਸਰ ’ਤੇ ਸਰਾਬ ਦਾ ਗਲਾਸ ਸੁੱਟਣ ਵਾਲਾ ਪੁਲਿਸ ਮੁਲਾਜਮ ਗ੍ਰਿਫ਼ਤਾਰ
ਗੋਕੁਲ ਚੰਦ ਅਨੈਜਾ ਨੇ ਦਸਿਆ ਕਿ ਉਸਦੀ ਪਤਨੀ ਐਡਵੋਕੇਟ ਸੁਨੀਤਾ ਅਨੈਜਾ(46 ਸਾਲ) ਦੀ ਬੱਚੇਦਾਨੀ ਵਿਚ ਕੁੱਝ ਸਮੱਸਿਆ ਸੀ ਤੇ ਉਸਦਾ ਅਪਰੇਸ਼ਨ ਕਰਵਾਉਣ ਲਈ ਉਸਨੂੰ 1 ਅਕਤੂਬਰ 2018 ਨੂੰ ਡਾ ਪ੍ਰਵੀਨ ਦੇਵਗਣ ਤੇ ਡਾ ਨਵਰਤਨ ਦੇਵਗਣ ਦੇ ਕੋਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਸੀ ਪ੍ਰੰਤੂ ਦੂਜੇ ਦਿਨ ਐਡਵੋਕੇਟ ਸੁਨੀਤਾ ਦੀ ਮੌਤ ਹੋ ਗਈ। ਗੋਕੁਲ ਚੰਦ ਮੁਤਾਬਕ ਉਸਨੂੰ ਸ਼ੱਕ ਹੋਇਆ ਤਾਂ ਉਸਨੇ ਸਿਕਾਇਤ ਕੀਤੀ ਅਤੇ ਸਿਵਲ ਸਰਜਨ ਦੇ ਹੁਕਮਾਂ’ਤੇ 7 ਡਾਕਟਰਾਂ ਦਾ ਮੈਡੀਕਲ ਬੋਰਡ ਬਣਿਆ, ਜਿਸਨੇ ਸਾਰੇ ਮਾਮਲੇ ਦੀ ਜਾਂਚ ਕੀਤੀ। ਜਾਂਚ ਵਿਚ ਡਾਕਟਰ ਦੀ ਲਾਪਰਵਾਹੀ ਸਾਹਮਣੇ ਆਈ। ਉਨ੍ਹਾਂ ਦਾਅਵਾ ਕੀਤਾ ਕਿ ਹਸਪਤਾਲ ਵਿਚ ਜਿੰਨ੍ਹਾਂ ਡਾਕਟਰਾਂ ਦੀ ਮੌਜੂਦਗੀ ਦਰਸਾਈ ਗਈ ਸੀ, ਉਨ੍ਹਾਂ ਵਿਚੋਂ ਕੁੱਝ ਵਿਦੇਸ਼ਾਂ ’ਚ ਬੈਠੇ ਹੋਏ ਸਨ ਤੇ ਉਸਦੀ ਪਤਨੀ ਸਾਰੀ ਰਾਤ ਹਸਪਤਾਲ ਵਿਚ ਇੱਕ ਬੀਏਐਮਐਸ ਡਾਕਟਰ ਦੇ ਭਰੋਸੇ ਹੀ ਰਹੀ। ਗੱਲ ਇੱਥੇ ਖ਼ਤਮ ਨਹੀਂ ਹੋਈ,
ਈਰਖ਼ਾ: ਮਾਂ, ਭਾਬੀ ਤੇ ਮਾਸੂਸ ਭਤੀਜੇ ਦਾ ਕੀਤਾ ਕਤਲ
ਬਲਕਿ ਇੱਕ ਮਾਮੂਲੀ ਅਪਰੇਸ਼ਨ ਦੇ ਬਾਵਜੂਦ ਡਾਕਟਰ ਨੇ ਖੁਦ ਹੀ ਅਪਣੀ ਫ਼ਾਈਲ ਵਿਚ ਹਾਈ ਰਿਸਕ ਸਰਟੀਫਿਕੇਟ ’ਤੇ ਉਸ ਦੇ ਜਾਅਲੀ ਸਾਈਨ ਕਰਕੇ ਲਗਾ ਲਿਆ। ਜਿਸਦੀ ਜਾਂਚ ਫ਼ੌਰੇਸਕ ਲੈਬ ਮੁਹਾਲੀ ਤੋਂ ਹੋਈ ਤਾਂ ਸਪੱਸ਼ਟ ਹੋਇਆ ਕਿ ਇਹ ਦਸਖ਼ਤ ਜਾਅਲੀ ਸਨ। ਲੰਮੀ ਜਾਂਚ ਪੜਤਾਲ ਤੋਂ ਬਾਅਦ ਅੰਮ੍ਰਿਤਸਰ ਸਿਟੀ ਪੁਲਿਸ ਵੱਲੋਂ ਹਸਪਤਾਲ ਦੇ ਮਾਲਕ ਡਾ ਪ੍ਰਵੀਨ ਦੇਵਗਣ ਤੇ ਪਤਨੀ ਡਾ ਨਵਰਤਨ ਦੇਵਗਣ ਵਿਰੁਧ ਮੁਕੱਦਮਾ ਨੰਬਰ ਮਿਤੀ 7 ਮਾਰਚ 2021 ਨੂੰ ਅਧੀਨ ਧਾਰਾ 420,465,468,471 ਆਈਪੀਸੀ ਤਹਿਤ ਦਰਜ਼ ਕੀਤਾ ਗਿਆ। ਜਿਸਤੋਂ ਬਾਅਦ ਹੁਣ ਬੀਤੇ ਕੱਲ ਡਾਕਟਰ ਪ੍ਰਵੀਨ ਦੇਵਗਣ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਸਿਕਾਇਤਕਰਤਾ ਗੋਕੁਲ ਚੰਦ ਅਨੈਜਾ ਨੇ ਮੰਗ ਕੀਤੀ ਕਿ ਇਸ ਕੇਸ ਵਿਚ ਡਾਕਟਰ ਜੋੜੀ ਵਿਰੁਧ ਧਾਰਾ 304 ਤੇ 120 ਬੀ ਆਈਪੀਸੀ ਜੋੜੀ ਜਾਵੇ। ਉਧਰ ਪੁਲਿਸ ਅਧਿਕਾਰੀਆਂ ਨੇ ਡਾਕਟਰ ਨੂੰ ਗ੍ਰਿਫਤਾਰ ਕਰਨ ਦੀ ਪੁੁਸਟੀ ਕਰਦਿਆਂ ਕਿਹਾ ਕਿ ਮਾਮਲੇ ਦੀ ਹੋਰ ਡੂੰਘਾਈ ਨਾਲ ਪੜਤਾਲ ਜਾਰੀ ਹੈ।
Share the post "ਅਪ੍ਰਰੇਸ਼ਨ ’ਚ ਲਾਪਰਵਾਹੀ: ਮਹਿਲਾ ਮਰੀਜ਼ ਦੀ ਮੌਤ ਦੇ ਮਾਮਲੇ ਚ ਮਸਹੂਰ ਡਾਕਟਰ ਗ੍ਰਿਫਤਾਰ, ਲਾਇਸੰਸ ਵੀ ਹੋਇਆ ਰੱਦ"